ਚੋਣ ਕਮਿਸ਼ਨ ਨੇ ਵੋਟਰਾਂ ਨੂੰ ਸਿੱਖਿਅਤ ਕਰਨ ਲਈ ''ਕਮਿਊਨਿਟੀ ਰੇਡੀਓ'' ਨਾਲ ਕੀਤਾ ਸੰਪਰਕ

Sunday, Mar 31, 2019 - 10:04 AM (IST)

ਚੋਣ ਕਮਿਸ਼ਨ ਨੇ ਵੋਟਰਾਂ ਨੂੰ ਸਿੱਖਿਅਤ ਕਰਨ ਲਈ ''ਕਮਿਊਨਿਟੀ ਰੇਡੀਓ'' ਨਾਲ ਕੀਤਾ ਸੰਪਰਕ

ਨਵੀਂ ਦਿੱਲੀ-ਚੋਣ ਕਮਿਸ਼ਨ ਨੇ ਆਮ ਚੋਣਾਂ ਲਈ ਵੋਟਰਾਂ ਨੂੰ ਸਿੱਖਿਅਤ, ਸੂਚਿਤ ਅਤੇ ਜਾਗਰੂਕ ਕਰਨ ਲਈ ਸ਼ਨੀਵਾਰ ਨੂੰ ਦੇਸ਼ ਭਰ ਦੇ 150 ਤੋਂ ਜ਼ਿਆਦਾ ਕਮਿਊਨਿਟੀ ਰੇਡੀਓ ਸਟੇਸ਼ਨਾਂ ਨਾਲ ਸੰਪਰਕ ਕੀਤਾ। ਇਹ ਅਨੋਖੀ ਤਰ੍ਹਾਂ ਦੀ ਪਹਿਲ ਹੈ। ਕਮਿਸ਼ਨ ਨੇ ਦੱਸਿਆ ਹੈ ਕਿ ਪ੍ਰੋਗਰਾਮ ਦਾ ਆਯੋਜਨ 'ਇੰਡੀਅਨ ਇੰਸਟੀਚਿਊਟ ਫਾਰ ਡੈਮੋਕ੍ਰੇਸੀ ਐਂਡ ਇਲੈਕਟ੍ਰੋਲ ਮੈਨੇਜ਼ਮੈਂਟ' (ਆਈ ਆਈ ਆਈ ਡੀ ਈ ਐੱਮ) ਵੱਲੋਂ 'ਸੀਕਿੰਗ ਮਾਡਰਨ ਐਪਲੀਕੇਸ਼ਨ ਫਾਰ ਰੀਅਲ ਟਰਾਂਸਫਾਰਮੇਸ਼ਨ' (ਸਮਾਰਟ) ਦੀ ਸਾਂਝੇਦਾਰੀ 'ਚ ਇੱਥੇ ਆਈ. ਆਈ. ਆਈ. ਡੀ. ਈ. ਐੱਮ, ਦਵਾਰਕਾ 'ਚ ਕੀਤਾ ਗਿਆ ਹੈ। 
ਕਮਿਸ਼ਨ ਨੇ ਦੱਸਿਆ ਹੈ ਕਿ ਵਰਕਸ਼ਾਪ ਦਾ ਮਕਸਦ ਵੋਟਰਾਂ ਨੂੰ ਸਿੱਖਿਅਤ ਅਤੇ ਜਾਗਰੂਕ ਕਰਨ 'ਚ ਕਮਿਊਨਿਟੀ ਰੇਡੀਓ ਦਾ ਸਿਖਲਾਈ ਅਤੇ ਸਮਰੱਥਾ ਨਿਰਮਾਣ ਯਕੀਨੀ ਬਣਾਉਣ ਸੀ। ਸੀਨੀਅਰ ਉਪ ਚੋਣ ਕਮਿਸ਼ਨ ਉਮੇਸ਼ ਸਿੰਘ ਨੇ ਕਿਹਾ ਹੈ ਕਿ ਦੇਸ਼ ਦੇ ਆਖਰੀ ਵੋਟਰਾਂ ਤੱਕ ਪਹੁੰਚਾਉਣ ਲਈ ਕਮਿਊਨਿਟੀ ਰੇਡੀਓ ਇੱਕ ਬਿਹਤਰੀਨ ਜ਼ਰੀਆ ਹੈ। ਉਨ੍ਹਾਂ ਨੇ ਕਿਹਾ ਕਿ ਵੋਟਰਾਂ ਨੂੰ ਉਤਸ਼ਾਹਿਤ ਕਰਨ, ਵੋਟਰ ਲਿਸਟ 'ਚ ਉਨ੍ਹਾਂ ਨੂੰ ਸ਼ਾਮਲ ਕਰਨ, ਪੋਲਿੰਗ ਕੇਂਦਰ ਤੱਕ ਜਾਣਾ, ਉਨ੍ਹਾਂ ਨੂੰ ਆਪਣੇ ਅਧਿਕਾਰ ਅਤੇ ਜ਼ਿੰਮੇਵਾਰੀਆਂ ਪ੍ਰਤੀ ਸਿੱਖਿਅਤ ਕਰਨ ਅਤੇ ਜਾਗਰੂਕ ਦੇ ਨਾਲ ਵਧੀਆ ਵੋਟਰ ਬਣਾਉਣ 'ਚ ਕਮਿਊਨਿਟੀ ਰੇਡੀਓ ਇਕ ਅਹਿਮ ਭੂਮਿਕਾ ਨਿਭਾ ਸਕਦਾ ਹੈ।


author

Iqbalkaur

Content Editor

Related News