ਥੀਏਟਰ ਲੈਜੇਂਡ ਅਬਰਾਹਮ ਅਲਕਾਜ਼ੀ ਦੀ ਮੌਤ, PM ਮੋਦੀ ਤੇ ਫ਼ਿਲਮੀ ਹਸਤੀਆਂ ਨੇ ਪ੍ਰਗਟਾਇਆ ਦੁੱਖ

08/05/2020 10:00:52 AM

ਨਵੀਂ ਦਿੱਲੀ (ਬਿਊਰੋ) : ਭਾਰਤੀ ਆਧੁਨਿਕ ਦਿੱਗਜ ਥੀਏਟਰ ਕਲਾਕਾਰ ਅਬਰਾਹਮ ਅਲਕਾਜ਼ੀ ਦੀ 94 ਸਾਲ ਦੀ ਉਮਰ 'ਚ ਦਿਹਾਂਤ ਹੋ ਗਿਆ। ਉਨ੍ਹਾਂ ਨੂੰ ਹਾਰਟ ਅਟੈਕ (ਦਿਲ ਦਾ ਦੌਰਾ ਪੈਣ) ਤੋਂ ਬਾਆਦ ਦਿੱਲੀ ਦੇ ਇੱਕ ਨਿੱਜੀ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਸੀ, ਜਿੱਥੇ ਉਨ੍ਹਾਂ ਨੇ ਆਖ਼ਰੀ ਸਾਹ ਲਿਆ। ਅਲਕਾਜ਼ੀ ਨੂੰ ਭਾਰਤੀ ਥੀਏਟਰ 'ਚ ਕ੍ਰਾਂਤੀਕਾਰੀ ਪਰਿਵਰਤਨ ਲਿਆਉਣ ਦਾ ਕ੍ਰੈਡਿਟ ਦਿੱਤਾ ਜਾਂਦਾ ਹੈ। ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਸਾਬਕਾ ਡਾਇਰੈਕਟਰ ਦੀ ਮੌਤ ਨੇ ਕਲਾ ਅਤੇ ਥੀਏਟਰ ਜਗਤ 'ਚ ਸੋਗ ਦੀ ਲਹਿਰ ਫੈਲਾ ਦਿੱਤੀ ਹੈ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਉਨ੍ਹਾਂ ਦੀ ਮੌਤ ਦਾ ਦੁੱਖ ਪ੍ਰਗਟਾਇਆ। ਉਨ੍ਹਾਂ ਨੇ ਅਬਰਾਹਮ ਦੀ ਮੌਤ 'ਤੇ ਦੁੱਖ ਜਾਹਿਰ ਕਰਦਿਆਂ ਇੱਕ ਟਵੀਟ ਵੀ ਕੀਤਾ ਹੈ।

ਰਾਇਲ ਅਕੈਡਮੀ ਆਫ਼ ਡਰਾਮਾਟਿਕਸ ਆਰਟ ਤੋਂ ਪੜ੍ਹੇ ਅਬਰਾਹਮ ਅਲਕਾਜ਼ੀ ਨੇ 50 ਤੋਂ ਜ਼ਿਆਦਾ ਨਾਟਕਾਂ 'ਚ ਭਾਗ ਲਿਆ ਸੀ। 1050 'ਚ ਉਨ੍ਹਾਂ ਨੇ ਬੀਬੀਸੀ ਬ੍ਰਾਡਕਾਸਟਿੰਗ ਐਵਾਰਡ ਨਾਲ ਨਵਾਜਿਆ ਗਿਆ ਸੀ।

ਅਲਕਾਜ਼ੀ ਦੀਆਂ ਉਪਲਬਧੀਆਂ ਦੀ ਲਿਸਟ ਬਹੁਤ ਲੰਬੀ ਹੈ, ਜਿਨ੍ਹਾਂ ਨਾਟਕਾਂ 'ਚ ਉਨ੍ਹਾਂ ਨੇ ਭਾਗ ਲਿਆ, ਉਨ੍ਹਾਂ 'ਚੋ ਗਿਰੀਸ਼ ਕਨਾਰਡ ਕਾ ਤੁਗਲਨ, ਆਸ਼ਾੜ ਦਾ ਇੱਕ ਦਿਨ, ਧਰਮਵੀਰ ਭਾਰਤੀ ਕਾ ਅੰਧਾ ਯੁੱਗ ਆਦਿ ਸ਼ਾਮਲ ਹੈ। ਇਸ ਦੇ ਇਲਾਵਾ ਉਨ੍ਹਾਂ ਨੇ ਗ੍ਰੀਨ ਟ੍ਰੈਜਡੀ, ਸ਼ੈਕਸਪਿਅਰ, ਸ਼ੋਕੋਵ ਤੇ ਆਗਸਟ ਸਿੰਟ੍ਰਬਰਗ ਆਦਿ ਨਾਲ ਪ੍ਰਸਤੁਤ ਕੀਤਾ ਸੀ।

1940 ਤੇ 50 ਦੇ ਦੌਰ 'ਚ ਅਲਕਾਜ਼ੀ ਥੀਏਟਰ ਜਗਤ ਦੇ ਪ੍ਰਮੁੱਖ ਕਲਾਕਾਰਾਂ 'ਚ ਸ਼ਾਮਲ ਸੀ। 37 ਸਾਲ ਦੀ ਉਮਰ 'ਚ ਉਹ ਦਿੱਲੀ ਆ ਗਏ ਤੇ ਨੈਸ਼ਨਲ ਸਕੂਲ ਆਫ਼ ਡਰਾਮਾ ਦੇ ਡਾਇਰੈਕਟਰ ਦੀ ਜ਼ਿੰਮੇਵਾਰੀ ਸੰਭਾਲ ਲਈ। ਉਹ 1962 ਤੋਂ 1977 ਤਕ 15 ਸਾਲ ਉਸੇ ਹੀ ਅਹੁਦੇ 'ਤੇ ਰਹੇ।


sunita

Content Editor

Related News