karwachauth 2020: ਵਰਤ ਖੋਲ੍ਹਣ ਤੋਂ ਬਾਅਦ ਕੀ ਖਾਓ ਅਤੇ ਕਿਨ੍ਹਾਂ ਚੀਜ਼ਾਂ ਤੋਂ ਕਰੋ ਪਰਹੇਜ਼?
Wednesday, Nov 04, 2020 - 02:37 PM (IST)
ਜਲੰਧਰ: ਜਨਾਨੀਆਂ ਪਤੀ ਦੀ ਲੰਬੀ ਉਮਰ ਲਈ ਹਰ ਸਾਲ ਕਰਵਾਚੌਥ ਦਾ ਵਰਤ ਰੱਖਦੀਆਂ ਹਨ। ਵਰਤ 'ਚ ਜਨਾਨੀਆਂ ਸੂਰਜ ਉੱਗਣ ਤੋਂ ਪਹਿਲਾਂ ਸਰਗੀ ਖਾਂਦੀਆਂ ਹਨ ਅਤੇ ਫਿਰ ਦਿਨ ਭਰ ਭੁੱਖੇ ਪੇਟ ਰਹਿੰਦੀਆਂ ਹਨ। ਇਸ ਤੋਂ ਬਾਅਦ ਰਾਤ ਨੂੰ ਚੰਦਰਮਾ ਦੇਖਣ ਤੋਂ ਬਾਅਦ ਵਰਤ ਖੋਲ੍ਹਦੀਆਂ ਹਨ। ਪਰ ਸਾਰਾ ਦਿਨ ਖਾਲੀ ਪੇਟ ਰਹਿਣ ਨਾਲ ਸਿਹਤ 'ਤੇ ਕਾਫ਼ੀ ਅਸਰ ਪੈਂਦਾ ਹੈ। ਅਜਿਹੇ 'ਚ ਵਰਤ ਖੋਲ੍ਹਣ ਤੋਂ ਬਾਅਦ ਖਾਣ-ਪੀਣ ਦਾ ਖਾਸ ਧਿਆਨ ਰੱਖਣ ਦੀ ਲੋੜ ਹੁੰਦੀ ਹੈ ਚੱਲੋ ਤੁਹਾਨੂੰ ਦੱਸਦੇ ਹਾਂ ਕਿ ਕਰਵਾਚੌਥ ਅਤੇ ਵਰਤ ਖੋਲ੍ਹਣ ਤੋਂ ਬਾਅਦ ਤੁਹਾਨੂੰ ਕੀ ਖਾਣਾ ਚਾਹੀਦਾ ਅਤੇ ਕੀ ਨਹੀਂ...
ਵਰਤ ਦੀ ਬ੍ਰੇਕ 'ਚ ਨਾ ਪੀਓ ਚਾਹ ਜਾਂ ਕੌਫੀ
ਕੁੱਝ ਜਨਾਨੀਆਂ ਵਰਤ ਕਥਾ ਸੁਣਨ ਤੋਂ ਬਾਅਦ ਚਾਹ ਜਾਂ ਕੌਫੀ ਪੀ ਲੈਂਦੀਆਂ ਹਨ ਜੋ ਕਿ ਗਲਤ ਹੈ। ਇਸ ਦੌਰਾਨ ਤੁਸੀਂ ਫਲਾਂ ਜਾਂ ਸਬਜ਼ੀਆਂ ਦਾ ਜੂਸ ਲਓ। ਤੁਸੀਂ ਚਾਹੋ ਤਾਂ 1 ਗਿਲਾਸ ਦੁੱਧ ਵੀ ਪੀ ਸਕਦੇ ਹੋ।
ਐਸਿਡ ਬਣਨ ਵਾਲੇ ਫੂਡਸ ਤੋਂ ਦੂਰੀ
ਪੂਰਾ ਦਿਨ ਖਾਲੀ ਪੇਟ ਰਹਿਣ ਤੋਂ ਬਾਅਦ ਇਕਦਮ ਹੈਵੀ ਚੀਜ਼ਾਂ ਖਾਣ 'ਤੇ ਕਈ ਸਮੱਸਿਆਵਾਂ ਹੋ ਸਕਦੀਆਂ ਹਨ। ਅਜਿਹੇ 'ਚ ਵਰਤ ਖੋਲ੍ਹਣ ਦੇ ਬਾਅਦ ਅਜਿਹੀਆਂ ਚੀਜ਼ਾਂ ਨਾ ਖਾਓ ਜੋ ਐਸਿਡ ਬਣਾਉਂਦੀਆਂ ਹਨ ਜਿਵੇਂ ਚਾਹ, ਕੌਫੀ।
ਤਲਿਆ-ਭੁੰਨ੍ਹਿਆ ਨਾ ਖਾਓ
ਵਰਤ ਖੋਲ੍ਹਣ ਦੇ ਬਾਅਦ ਇਕਦਮ ਤੋਂ ਤਲਿਆ-ਭੁੰਨ੍ਹਿਆ ਨਾ ਖਾਓ, ਇਸ ਨਾਲ ਤੁਹਾਨੂੰ ਬੈਚੇਨੀ, ਸੀਨੇ 'ਚ ਸੜਨ, ਐਸੀਡਿਟੀ, ਉਲਟੀ ਦੀ ਪ੍ਰੇਸ਼ਾਨੀ ਹੋ ਸਕਦੀ ਹੈ। ਇਸ ਦੀ ਬਜਾਏ ਤੁਸੀਂ ਸਪਰਾਊਟਸ ਜਾਂ ਸੁੱਕੇ ਮੇਵੇ ਲੈ ਸਕਦੇ ਹੋ। ਇਸ 'ਚ ਪ੍ਰੋਟੀਨ ਹੁੰਦਾ ਹੈ ਜਿਸ ਨਾਲ ਪੇਟ ਦੀਆਂ ਪ੍ਰੇਸ਼ਾਨੀਆਂ ਨਹੀਂ ਹੁੰਦੀਆਂ।
ਖਜੂਰ ਖਾਓ
ਖਜੂਰ ਨਾਲ ਇੰਸਟੈਂਟ ਐਨਰਜੀ ਮਿਲਦੀ ਹੈ ਅਤੇ ਇਸ ਨਾਲ ਡਾਈਜੇਸ਼ਨ ਸਿਸਟਮ ਵੀ ਠੀਕ ਰਹਿੰਦਾ ਹੈ। ਉੱਧਰ ਵਰਤ ਤੋਂ ਬਾਅਦ ਖਜੂਰ ਦੀ ਵਰਤੋਂ ਕਰਨ ਨਾਲ ਤੁਸੀਂ ਪੇਟ ਸੰਬੰਧੀ ਦਿੱਕਤਾਂ ਤੋਂ ਬਚੇ ਰਹਿੰਦੇ ਹੋ।
ਪ੍ਰੋਟੀਨ ਫੂਡਸ ਲਓ
ਡਾਈਟ 'ਚ ਪ੍ਰੋਟੀਨ ਫੂਡਸ ਜਿਵੇਂ ਸੁੱਕੇ ਮੇਵੇ, ਟੋਫੂ , ਗਾਜਰ, ਸੇਬ,ਬੀਂਸ ਅਤੇ ਦਾਲ ਖਾਓ। ਹਾਲਾਂਕਿ ਕਰਵਾਚੌਥ ਦੇ ਦਿਨ ਕਈ ਲੋਕ ਸਾਬਤ ਉੜਦ ਦੀ ਦਾਲ ਬਣਾ ਕੇ ਖਾਂਦੇ ਹਨ, ਜੋ ਸਿਹਤ ਦੇ ਲਿਹਾਜ਼ ਨਾਲ ਸਹੀ ਹੈ।
ਪਾਣੀ ਅਤੇ ਜੂਸ ਪੀਓ
ਉਂਝ ਤਾਂ ਔਰਤਾਂ ਕਰਵਾਚੌਥ ਵਰਤ ਪਤੀ ਦੇ ਹੱਥ ਨਾਲ ਪਾਣੀ ਪੀ ਕੇ ਹੀ ਪੂਰਾ ਕਰਦੀਆਂ ਹੈ ਪਰ ਇਕਦਮ ਤੋਂ ਪਾਣੀ ਵੀ ਨਾ ਪੀਓ ਸਗੋਂ ਥੋੜ੍ਹੀ-ਥੋੜ੍ਹੀ ਦੇਰ 'ਚ ਪਾਣੀ ਪੀਓ। ਤੁਸੀਂ ਜੂਸ ਜਾਂ ਲੈਮੋਨੈਡ ਵੀ ਲੈ ਸਕਦੇ ਹੈ? ਚਾਹ ਪੀਣ ਦਾ ਮਨ ਹੋਵੇ ਤਾਂ ਗ੍ਰੀਨ ਜਾਂ ਬਲੈਕ ਟੀ ਲਓ। ਇਸ ਨਾਲ ਐਸੀਡਿਟੀ ਵੀ ਨਹੀਂ ਹੋਵੇਗੀ ਅਤੇ ਸਰੀਰ 'ਚ ਪਾਣੀ ਦੀ ਕਮੀ ਵੀ ਪੂਰੀ ਹੋ ਜਾਵੇਗੀ।
ਚੌਲ ਖਾਣ ਤੋਂ ਬਚੋ
ਭਾਰ ਘਟਾ ਰਹੇ ਹੋ ਤਾਂ ਵਰਤ ਖੋਲ੍ਹਣ ਤੋਂ ਬਾਅਦ ਚੌਲਾਂ ਦੀ ਵਰਤੋਂ ਨਾ ਕਰੋ। ਇਸ 'ਚ ਕੈਲੋਰੀਜ਼ ਹੁੰਦੀ ਹੈ। ਜੋ ਆਸਾਨੀ ਨਾਲ ਪਚਦੀ ਹੈ। ਤੁਸੀਂ ਚਾਹੇ ਤਾਂ ਰਾਤ ਦੇ ਸਮੇਂ ਚਪਾਤੀ ਖਾ ਸਕਦੇ ਹੋ। ਡਿਨਰ 'ਚ ਸਲਾਦ, ਸੂਪ ਵਰਗੀਆਂ ਹੈਲਦੀ ਚੀਜ਼ਾਂ ਵੀ ਲੈ ਸਕਦੇ ਹੋ।
ਦਹੀਂ ਖਾਓ
ਖਾਲੀ ਪੇਟ ਦਹੀਂ ਖਾਣ ਨਾਲ ਜ਼ਹਿਰੀਲੇ ਪਦਾਰਥ ਨਿਕਲ ਜਾਂਦੇ ਹਨ ਅਤੇ ਸਰੀਰ ਨੂੰ ਚੰਗਾ ਮਹਿਸੂਸ ਹੁੰਦਾ ਹੈ। ਅਜਿਹੇ 'ਚ ਵਰਤ ਖੋਲ੍ਹਣ ਦੇ ਬਾਅਦ 1 ਕੌਲੀ ਦਹੀਂ ਖਾਣਾ ਚੰਗੀ ਆਪਸ਼ਨ ਹੈ।
ਓਟਸ
ਓਟਸ ਖਾਣ ਨਾਲ ਭੁੱਖ ਵੀ ਮਿਟ ਜਾਵੇਗੀ ਅਤੇ ਪੇਟ ਲੰਬੇ ਸਮੇਂ ਤੱਕ ਭਰਿਆ ਰਹੇਗਾ। ਨਾਲ ਹੀ ਇਸ 'ਚ ਫਾਈਬਰ ਹੁੰਦਾ ਹੈ, ਜੋ ਆਸਾਨੀ ਨਾਲ ਪਚ ਜਾਂਦਾ ਹੈ ਅਤੇ ਇਸ ਨਾਲ ਭਾਰ ਨਹੀਂ ਵੱਧਦਾ।
ਅੰਜੀਰ, ਕਿਸ਼ਮਿਸ਼
ਰਾਤ ਨੂੰ ਸੌਣ ਤੋਂ ਪਹਿਲਾਂ 1 ਗਿਲਾਸ ਦੁੱਧ ਦੇ ਨਾਲ ਡਰਾਈ-ਫਰੂਟਸ, ਅੰਜੀਰ, ਕਿਸ਼ਮਿਸ਼ ਜ਼ਰੂਰ ਲਓ। ਇਸ ਨਾਲ ਨੀਂਦ ਵੀ ਚੰਗੀ ਆਉਂਦੀ ਹੈ ਅਤੇ ਡਾਈਜੇਸ਼ਨ ਸਿਸਟਮ ਵੀ ਸਹੀ ਰਹਿੰਦਾ ਹੈ।