ਦਿੱਲੀ ''ਚ ਪ੍ਰਦੂਸ਼ਣ: ਰੈਸਟੋਰੈਂਟਾਂ ''ਚ ਕੋਲਾ ਅਤੇ ਲੱਕੜੀ ਸਾੜਨ ''ਤੇ ਰੋਕ
Tuesday, Nov 09, 2021 - 11:14 PM (IST)
ਨਵੀਂ ਦਿੱਲੀ - ਦਿੱਲੀ ਵਿੱਚ ਵੱਧਦੇ ਪ੍ਰਦੂਸ਼ਣ ਨੂੰ ਲੈ ਕੇ ਪੂਰਬੀ ਨਗਰ ਨਿਗਮ ਵੀ ਐਕਸ਼ਨ ਵਿੱਚ ਆ ਗਈ ਹੈ। ਗਰੇਡਡ ਰਿਸਪਾਂਸ ਐਕਸ਼ਨ ਪਲਾਨ ਨੂੰ ਲਾਗੂ ਕਰਨ ਲਈ ਈਸਟਰਨ ਕਾਰਪੋਰੇਸ਼ਨ ਵੱਲੋਂ ਆਦੇਸ਼ ਜਾਰੀ ਕੀਤੇ ਗਏ ਹਨ। ਪੂਰਬੀ ਨਿਗਮ ਦੇ ਕਿਸੇ ਵੀ ਰੈਸਟੋਰੈਂਟਾਂ ਵਿੱਚ ਸਾੜਨ ਵਾਲੀ ਲੱਕੜੀ ਜਾਂ ਕੋਲੇ ਦੀ ਵਰਤੋ ਨਹੀਂ ਹੋਵੇਗੀ। ਪੂਰਬੀ ਨਿਗਮ ਵਲੋਂ ਜਾਰੀ ਹੁਕਮ ਵਿੱਚ ਤੰਦੂਰ ਨੂੰ ਲੈ ਕੇ ਵੀ ਸਖ਼ਤ ਦਿਸ਼ਾ-ਨਿਰਦੇਸ਼ ਜਾਰੀ ਕੀਤੇ ਗਏ ਹਨ।
ਇਹ ਵੀ ਪੜ੍ਹੋ - ਸਮੀਰ ਵਾਨਖੇੜੇ ਦੀ ਪਤਨੀ, ਪਿਤਾ ਨੇ ਰਾਜਪਾਲ ਕੋਸ਼ਿਆਰੀ ਨਾਲ ਕੀਤੀ ਮੁਲਾਕਾਤ, ਮਲਿਕ ਖ਼ਿਲਾਫ਼ ਦਿੱਤੀ ਸ਼ਿਕਾਇਤ
ਪੂਰਬੀ ਦਿੱਲੀ ਨਗਰ ਨਿਗਮ ਵਲੋਂ ਜਾਰੀ ਹੁਕਮ ਮੁਤਾਬਕ ਕੋਈ ਵੀ ਤੰਦੂਰ ਰੈਸਟੋਰੈਂਟਾਂ ਦੇ ਲਾਇਸੈਂਸ ਪ੍ਰਾਪਤ ਪਰਿਸਰ ਦੇ ਬਾਹਰ ਸੰਚਾਲਿਤ ਨਹੀਂ ਹੋਣਾ ਚਾਹੀਦਾ ਹੈ। ਪੂਰਬੀ ਦਿੱਲੀ ਨਗਰ ਨਿਗਮ ਦੇ ਅਧਿਕਾਰਤ ਪੋਰਟਲ ਮੁਤਾਬਕ ਪੂਰਬੀ ਦਿੱਲੀ ਨਗਰ ਨਿਗਮ ਵਲੋਂ ਅਕਤੂਬਰ 2021 ਵਿੱਚ ਗ਼ੈਰ-ਕਾਨੂੰਨੀ ਰੂਪ ਨਾਲ ਕੂੜਾ ਸੁੱਟਣ ਅਤੇ ਖੁੱਲ੍ਹੇ ਵਿੱਚ ਸਾੜਨ 'ਤੇ ਸਖ਼ਤੀ ਵਰਤੀ ਜਾ ਰਹੀ ਹੈ।
ਪੂਰਬੀ ਦਿੱਲੀ ਨਗਰ ਨਿਗਮ ਦੇ ਪੋਰਟਲ 'ਤੇ ਮੌਜੂਦ ਜਾਣਕਾਰੀ ਅਨੁਸਾਰ ਗੈਰ-ਕਾਨੂੰਨੀ ਢੰਗ ਨਾਲ ਕੂੜਾ ਸੁੱਟਣ ਅਤੇ ਖੁੱਲ੍ਹੇ 'ਚ ਕੂੜਾ ਸਾੜਨ 'ਤੇ 1282 ਚਲਾਨ ਕੀਤੇ ਗਏ ਹਨ। ਇਸ ਤੋਂ ਇਲਾਵਾ ਉਸਾਰੀ ਵਾਲੀਆਂ ਥਾਵਾਂ 'ਤੇ ਸੀ.ਐਂਡ.ਡੀ. ਰਹਿੰਦ-ਖੂੰਹਦ ਨੂੰ ਗੈਰ-ਕਾਨੂੰਨੀ ਢੰਗ ਨਾਲ ਡੰਪ ਕਰਨ ਅਤੇ ਧੂੜ ਕੰਟਰੋਲ ਨਾਲ ਸਬੰਧਿਤ ਵਿਵਸਥਾਵਾਂ ਦੀ ਉਲੰਘਣਾ ਕਰਨ 'ਤੇ 79 ਚਲਾਨ ਵੀ ਕੀਤੇ ਗਏ ਹਨ। ਕੂੜਾ ਡੰਪਿੰਗ, ਸਾੜਨ ਅਤੇ ਸੀ.ਐਂਡ.ਡੀ. ਗਤੀਵਿਧੀਆਂ ਨੂੰ ਰੋਕਣ ਲਈ 128 ਟੀਮਾਂ ਤਾਇਨਾਤ ਕੀਤੀਆਂ ਗਈਆਂ ਹਨ।
ਨੋਟ - ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ? ਕੁਮੈਂਟ ਕਰਕੇ ਦਿਓ ਜਵਾਬ।