ਪਾਕਿ ਤੋਂ ਉੱਤਰੀ ਭਾਰਤ ਤੱਕ ਭੂਚਾਲ ਦੇ ਝਟਕੇ
Tuesday, Feb 05, 2019 - 11:07 PM (IST)

ਜਲੰਧਰ—ਪਾਕਿ ਤੋਂ ਲੈ ਕੇ ਉੱਤਰੀ ਭਾਰਤ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਹਨ। ਭੂਚਾਲ ਦੇ ਕੇਂਦਰ ਬਿੰਦੂ ਗਿਲਗਿਤ-ਬਲਤੀਸਤਾਨ ਮਾਪਿਆ ਗਿਆ। ਗਿਲਗਿਤ ਦੇ ਨਾਲ ਲੱਗਦੇ ਕਸ਼ਮੀਰ 'ਚ ਭੂਚਾਲ ਦੇ ਜ਼ਬਰਦਸਤ ਝਟਕੇ ਮਹਿਸੂਸ ਕੀਤੇ ਗਏ। ਜਿਸ ਦੀ ਤੀਬਰਤਾ 5.6 ਮਾਪੀ ਗਈ। ਇਹ ਭੂਚਾਲ ਰਾਤ ਲਗਭਗ 10:18 ਮਿੰਟ 'ਤੇ ਆਇਆ। ਪਾਕਿਸਤਾਨ ਦੀ ਇਕ ਨਿਊਜ਼ ਚੈਨਲ ਦਾ ਕਹਿਣਾ ਹੈ ਕਿ ਇਸ ਦਾ ਕੇਂਦਰ ਬਿੰਦੂ ਆਜ਼ਾਦ ਕਸ਼ਮੀਰ ਦਾ ਮੁਜ਼ਫਰਾਬਾਦ ਇਲਾਕਾ ਹੈ।
ਜ਼ਿਕਰਯੋਗ ਇਸ ਤੋਂ ਪਹਿਲਾਂ 3.2 ਤੀਬਰਤਾ ਨਾਲ ਝੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।