ਸਵੇਰੇ-ਸਵੇਰੇ ਇਕ ਤੋਂ ਬਾਅਦ ਇਕ ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ
Tuesday, Aug 20, 2024 - 10:03 AM (IST)
ਸ਼੍ਰੀਨਗਰ- ਜੰਮੂ-ਕਸ਼ਮੀਰ ਵਿਚ ਮੰਗਲਵਾਰ ਯਾਨੀ ਕਿ ਅੱਜ ਸਵੇਰ ਮੱਧ ਤੀਬਰਤਾ ਦੇ ਇਕ ਤੋਂ ਬਾਅਦ ਇਕ ਦੋ ਭੂਚਾਲ ਦੇ ਝਟਕੇ ਲੱਗੇ। ਅਧਿਕਾਰੀਆਂ ਨੇ ਇਹ ਜਾਣਕਾਰੀ ਦਿੱਤੀ। ਜਾਨੀ-ਮਾਲੀ ਨੁਕਸਾਨ ਜਾਂ ਕਿਸੇ ਜਾਇਦਾਦ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਹੈ। ਦੇਸ਼ ਭਰ ਭੂਚਾਲ ਦੀਆਂ ਗਤੀਵਿਧੀਆਂ 'ਤੇ ਨਜ਼ਰ ਰੱਖਣ ਵਾਲੇ ਨੈਸ਼ਨਲ ਸੈਂਟਰ ਫਾਰ ਸੀਸਮੋਲੌਜੀ ਮੁਤਾਬਕ ਭੂਚਾਲ ਦਾ ਪਹਿਲਾ ਝਟਕਾ ਸਵੇਰੇ 6.45 ਵਜੇ ਜੰਮੂ-ਕਸ਼ਮੀਰ ਵਿਚ ਆਇਆ, ਜਿਸ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 4.9 ਸੀ। ਇਸ ਦਾ ਕੇਂਦਰ ਉੱਤਰੀ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿਚ ਜ਼ਮੀਨ ਤੋਂ 5 ਕਿਲੋਮੀਟਰ ਹੇਠਾਂ ਸਥਿਤ ਸੀ।
ਇਹ ਵੀ ਪੜ੍ਹੋ- ਰੱਖੜੀ ਦੇ ਤੋਹਫ਼ੇ ਦੇ ਰੂਪ 'ਚ ਭੈਣ ਨੇ ਭਰਾ ਨੂੰ ਦਿੱਤੀ 'ਨਵੀਂ ਜ਼ਿੰਦਗੀ'
ਲੱਗਭਗ 7 ਮਿੰਟ ਬਾਅਦ ਭੂਚਾਲ ਦਾ ਦੂਜਾ ਝਟਕਾ ਮਹਿਸੂਸ ਕੀਤਾ ਗਿਆ। ਜਿਸ ਦਾ ਕੇਂਦਰ ਫਿਰ ਤੋਂ ਬਾਰਾਮੂਲਾ ਸੀ। ਭੂਚਾਲ ਦਾ ਕੇਂਦਰ 10 ਕਿਲੋਮੀਟਰ ਦੀ ਡੂੰਘਾਈ 'ਤੇ ਸੀ। ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.8 ਸੀ। ਹਾਲਾਂਕਿ ਗਨੀਮਤ ਇਹ ਰਹੀ ਕਿ ਭੂਚਾਲ ਦੇ ਦੋਹਾਂ ਝਟਕਿਆਂ ਨਾਲ ਕੋਈ ਨੁਕਸਾਨ ਨਹੀਂ ਹੋਇਆ। ਭੂਚਾਲ ਦੇ ਝਟਕੇ ਪੁੰਛ ਸਮੇਤ ਬਾਰਾਮੂਲਾ ਅਤੇ ਕੁਪਵਾੜਾ ਦੇ ਆਲੇ-ਦੁਆਲੇ ਦੇ ਇਲਾਕਿਆਂ ਵਿਚ ਵੀ ਲੱਗੇ। ਇਸ ਦੀ ਵਜ੍ਹਾ ਤੋਂ ਲੋਕ ਡਰ ਗਏ ਅਤੇ ਆਪਣੇ-ਆਪਣੇ ਘਰਾਂ ਤੋਂ ਬਾਹਰ ਆ ਗਏ।
ਇਹ ਵੀ ਪੜ੍ਹੋ- ਪਤੀ-ਪਤਨੀ ਨੂੰ ਘਸੀੜਦੀ ਲੈ ਗਈ ਬੱਸ; ਹਾਦਸੇ 'ਚ ਪੈ ਗਏ ਸਦਾ ਲਈ ਵਿਛੋੜੇ, ਭਰਾ ਨੂੰ ਰੱਖੜੀ ਬੰਨ੍ਹਣ ਜਾ ਰਹੀ ਸੀ ਔਰਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8