ਉਤਰਾਖੰਡ ਦੇ ਚਮੋਲੀ ''ਚ ਭੂਚਾਲ ਦੇ ਝਟਕੇ, ਲੋਕ ਘਰਾਂ ''ਚੋਂ ਨਿਕਲੇ ਬਾਹਰ

08/22/2017 9:53:00 PM

ਦੇਹਰਾਦੂਨ— ਉਤਰਾਖੰਡ 'ਚ ਚਮੋਲੀ ਜ਼ਿਲੇ ਦੇ ਲੋਕਾਂ ਨੇ ਅੱਜ ਰਾਤ 8:52 ਮਿੰਟ ਦੇ ਕਰੀਬ ਭੂਚਾਲ ਦੇ ਝਟਕੇ ਮਹਿਸੂਸ ਕੀਤੇ, ਜਿਸ ਤੋਂ ਬਾਅਦ ਲੋਕਾਂ 'ਚ ਹਫੜਾ-ਦਫੜੀ ਮਚ ਗਈ ਅਤੇ ਲੋਕ ਘਰਾਂ 'ਚੋਂ ਬਾਹਰ ਨਿਕਲ ਗਏ।
ਰਿਕਟਰ ਪੈਮਾਨੇ 'ਤੇ ਭੂਚਾਲ ਦੀ ਤੀਬਰਤਾ 4.2 ਨਾਪੀ ਗਈ ਹੈ। ਜਾਣਕਾਰੀ ਮੁਤਾਬਕ ਅੱਜ ਰਾਤ 8ਵੱਜ ਕੇ 52 ਮਿੰਟ ਦੇ ਕਰੀਬ ਇਹ ਝਟਕੇ ਮਹਿਸੂਸ ਕੀਤੇ ਗਏ। ਸੂਬਾ ਆਫਤ ਕੰਟਰੋਲ ਕੇਂਦਰ ਮੁਤਾਬਕ ਫਿਲਹਾਲ ਭੂਚਾਲ ਨਾਲ ਕਿਸੇ ਵੀ ਤਰ੍ਹਾਂ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ। 


Related News