ਅਰੁਣਾਚਲ ਪ੍ਰਦੇਸ਼ ''ਚ ਜ਼ਮੀਨ ਖਿੱਸਕਣ ਕਾਰਨ ਮਿੱਟੀ ਦਾ ਮਕਾਨ ਹੋਇਆ ਢਹਿ-ਢੇਰੀ, 2 ਲੋਕਾਂ ਦੀ ਮੌਤ

Monday, May 16, 2022 - 12:35 PM (IST)

ਅਰੁਣਾਚਲ ਪ੍ਰਦੇਸ਼ ''ਚ ਜ਼ਮੀਨ ਖਿੱਸਕਣ ਕਾਰਨ ਮਿੱਟੀ ਦਾ ਮਕਾਨ ਹੋਇਆ ਢਹਿ-ਢੇਰੀ, 2 ਲੋਕਾਂ ਦੀ ਮੌਤ

ਈਟਾਨਗਰ (ਭਾਸ਼ਾ)- ਅਰੁਣਾਚਲ ਪ੍ਰਦੇਸ਼ 'ਚ ਮੀਂਹ ਕਾਰਨ ਹੋਏ ਭਿਆਨਕ ਜ਼ਮੀਨ ਖਿੱਸਕਣ ਦੀ ਲਪੇਟ 'ਚ ਆਉਣ ਨਾਲ ਮਿੱਟੀ ਦਾ ਬਣਿਆ ਇਕ ਮਕਾਨ ਢਹਿ ਗਿਆ, ਜਿਸ ਨਾਲ ਉਸ 'ਚ ਰਹਿਣ ਵਾਲੇ 2 ਲੋਕਾਂ ਦੀ ਮੌਤ ਹੋ ਗਈ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਜਧਾਨੀ ਦੇ ਪੁਲਸ ਸੁਪਰਡੈਂਟ ਜਿਮੀ ਚਿਰਾਮ ਨੇ ਦੱਸਿਆ ਕਿ ਐਤਵਾਰ ਨੂੰ ਜ਼ਮੀਨ ਖਿੱਸਕਣ ਕਾਰਨ ਇਕ ਮਿੱਟੀ ਦਾ ਮਕਾਨ ਢਹਿ ਗਿਆ, ਜਿਸ ਦੇ ਮਲਬੇ 'ਚ ਹੁਣ ਵੀ ਇਕ ਔਰਤ ਫਸੀ ਹੈ। ਮਲਬੇ ਤੋਂ 2 ਲਾਸ਼ਾਂ ਕੱਢੀਆਂ ਗਈਆਂ ਹਨ, ਜਦੋਂ ਕਿ ਔਰਤ ਬਾਰੇ ਹਾਲੇ ਕੁਝ ਨਹੀਂ ਕਿਹਾ ਜਾ ਸਕਦਾ।

ਪੁਲਸ ਸੁਪਰਡੈਂਟ ਨੇ ਕਿਹਾ,''ਔਰਤ ਨੂੰ ਕੱਢਣ ਲਈ ਬਚਾਅ ਮੁਹਿੰਮ ਜਾਰੀ ਹੈ।'' ਈਟਾਨਗਰ ਦੇ ਥਾਣਾ ਇੰਚਾਰਜ ਫਸਾਂਗ ਸਿਮੀ ਨੇ ਦੱਸਿਆ ਕਿ ਮ੍ਰਿਤਕਾਂ ਦੀ ਪਛਾਣ ਨਾਗੇਨ ਬਰਮਨ (50) ਅਤੇ ਤਪਸ ਰਾਏ (15) ਦੇ ਤੌਰ 'ਤੇ ਹੋਈ ਹੈ। ਉੱਥੇ ਹੀ ਕੁਸੁਮ ਰਾਏ (35) ਹਾਲੇ ਵੀ ਮਲਬੇ 'ਚ ਦਬੀ ਹੈ। ਅਧਿਕਾਰੀਆਂ ਨੇ ਦੱਸਿਆ ਕਿ ਰਾਜ ਦੇ ਜ਼ਿਆਦਾਤਰ ਹਿੱਸਿਆਂ 'ਚ ਪਿਛਲੇ ਕੁਝ ਦਿਨਾਂ ਤੋਂ ਮੋਹਲੇਧਾਰ ਮੀਂਹ ਪੈ ਰਿਹਾ ਹੈ, ਜਿਸ ਨਾਲ ਕੁਝ ਜ਼ਿਲ੍ਹਿਆਂ 'ਚ ਜ਼ਮੀਨ ਖਿੱਸਕਣ ਦੀਆਂ ਘਟਨਾਵਾਂ ਵੀ ਹੋਈਆਂ ਹਨ। ਉਨ੍ਹਾਂ ਦੱਸਿਆ ਕਿ ਪ੍ਰਸ਼ਾਸਨ ਨੇ ਇੱਥੇ ਦੇ ਸਰਕਾਰੀ ਹਾਇਰ ਸੈਕੰਡਰੀ ਸਕੂਲ, ਨਾਹਰਲਗੁਨ ਦੇ ਸਰਕਾਰੀ ਸੈਕੰਡਰੀ ਸਕੂਲ ਅਤੇ ਬੰਦਰਦੇਵਾ ਦੇ ਨਿਕਮ ਨਿਆ ਹਾਲ 'ਚ ਅਸਥਾਈ ਰਾਹਤ ਕੈਂਪ ਬਣਾਏ ਹਨ।


author

DIsha

Content Editor

Related News