ਤੜਕਸਾਰ ਭੂਚਾਲ ਦੇ ਤੇਜ਼ ਝਟਕਿਆਂ ਨਾਲ ਕੰਬ ਗਈ ਧਰਤੀ, ਸੁੱਤੇ ਲੋਕ ਭੱਜ ਕੇ ਘਰਾਂ ''ਚੋਂ ਨਿਕਲੇ ਬਾਹਰ
Monday, Feb 17, 2025 - 05:52 AM (IST)

ਨਵੀਂ ਦਿੱਲੀ- ਸੋਮਵਾਰ ਦੀ ਸਵੇਰ ਤੜਕਸਾਰ ਹੀ ਦੇਸ਼ ਦੀ ਰਾਜਧਾਨੀ ਦਿੱਲੀ-ਐੱਨ.ਸੀ.ਆਰ., ਨੋਇਡਾ, ਗੁੜਗਾਓਂ, ਗਾਜ਼ੀਆਬਾਦ ਤੇ ਆਸ-ਪਾਸ ਦੇ ਇਲਾਕਿਆਂ 'ਚ ਭੂਚਾਲ ਆਉਣ ਦੀ ਖ਼ਬਰ ਪ੍ਰਾਪਤ ਹੋਈ ਹੈ।
ਤੜਕਸਾਰ 5.37 ਵਜੇ ਆਏ ਇਸ ਭੂਚਾਲ ਨੇ ਸੁੱਤੇ ਪਏ ਲੋਕਾਂ ਨੂੰ ਭੱਜ ਕੇ ਘਰਾਂ 'ਚੋਂ ਬਾਹਰ ਨਿਕਲਣ ਲਈ ਮਜਬੂਰ ਕਰ ਦਿੱਤਾ। ਰਿਕਟਰ ਸਕੇਲ 'ਤੇ ਇਸ ਭੂਚਾਲ ਦੀ ਤੀਬਰਤਾ 4.3 ਦੱਸੀ ਜਾਂਦੀ ਹੈ।
ਖ਼ਬਰ ਅਪਡੇਟ ਕੀਤੀ ਜਾ ਰਹੀ ਹੈ...