ਸਵੇਰੇ-ਸਵੇਰੇ ਭੂਚਾਲ ਦੇ ਝਟਕਿਆਂ ਨਾਲ ਕੰਬੀ ਧਰਤੀ
Saturday, Jan 25, 2025 - 09:54 AM (IST)
ਦੇਹਰਾਦੂਨ- ਸ਼ਨੀਵਾਰ ਸਵੇਰੇ-ਸਵੇਰੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ, ਜਿਸ ਕਾਰਨ ਲੋਕ ਸਹਿਮ ਗਏ ਅਤੇ ਘਰਾਂ ਵਿਚੋਂ ਬਾਹਰ ਆ ਗਏ। ਭੂਚਾਲ ਦੇ ਇਹ ਝਟਕੇ ਉੱਤਰਾਖੰਡ ਦੇ ਉੱਤਰਕਾਸ਼ੀ 'ਚ ਮਹਿਸੂਸ ਕੀਤੇ ਗਏ। ਬੀਤੇ 24 ਘੰਟਿਆਂ ਵਿਚ ਭੂਚਾਲ ਦੀ ਇਹ ਚੌਥੀ ਘਟਨਾ ਰਿਕਾਰਡ ਕੀਤੀ ਗਈ ਹੈ। ਜ਼ਿਲ੍ਹਾ ਆਫ਼ਤ ਪ੍ਰਬੰਧਨ ਕੇਂਦਰ ਮੁਖੀ ਡੀ. ਐੱਸ. ਪਟਵਾਲ ਨੇ ਦੱਸਿਆ ਕਿ ਅੱਜ ਸਵੇਰੇ 5.47 ਵਜੇ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ। ਭੂਚਾਲ ਦਾ ਕੇਂਦਰ ਬਿੰਦੂ ਤਹਿਸੀਲ ਡੁੰਡਾ ਦੇ ਪਿੰਡ ਖੁਰਕੋਟ ਅਤੇ ਭਰਣਗਾਂਵ ਦੇ ਮੱਧ ਜੰਗਲਾਤ ਖੇਤਰ ਵਿਚ ਸੀ।
ਭੂਚਾਲ ਦੀ ਤੀਬਰਤਾ ਰਿਕਟਰ ਪੈਮਾਨੇ 'ਤੇ 2.04 ਦਰਜ ਹੋਈ ਹੈ। ਪਟਵਾਲ ਨੇ ਦੱਸਿਆ ਕਿ ਸਾਰੀਆਂ ਤਹਿਸੀਲਾਂ, ਥਾਣਿਆਂ ਅਤੇ ਚੌਕੀਆਂ ਤੋਂ ਵਾਇਰਲੈੱਸ ਜਾਂ ਟੈਲੀਫੋਨ 'ਤੇ ਪ੍ਰਾਪਤ ਸੂਚਨਾ ਅਨੁਸਾਰ ਜ਼ਿਲ੍ਹਾ ਹੈੱਡਕੁਆਰਟਰ ਅਤੇ ਜ਼ਿਲ੍ਹੇ ਦੇ ਮਨੇਰੀ, ਤਹਿਸੀਲ ਭਟਵੜੀ, ਡੁੰਡਾ ਦੇ ਕੁਝ ਇਲਾਕਿਆਂ 'ਚ ਭੂਚਾਲ ਦੇ ਹਲਕੇ ਝਟਕੇ ਮਹਿਸੂਸ ਕੀਤੇ ਗਏ ਅਤੇ ਭੂਚਾਲ ਦੇ ਝਟਕੇ ਮਹਿਸੂਸ ਨਹੀਂ ਹੋਏ। ਹੋਰ ਤਹਿਸੀਲ ਖੇਤਰਾਂ ਵਿਚ ਮਹਿਸੂਸ ਕੀਤਾ ਗਿਆ ਹੈ। ਫਿਲਹਾਲ ਕਿਸੇ ਤਰ੍ਹਾਂ ਦੇ ਨੁਕਸਾਨ ਦੀ ਕੋਈ ਸੂਚਨਾ ਨਹੀਂ ਮਿਲੀ ਹੈ। ਦੱਸ ਦੇਈਏ ਕਿ ਬੀਤੇ ਕੱਲ ਵੀ ਉੱਤਰਾਖੰਡ ਦੇ ਉੱਤਰਕਾਸ਼ੀ 'ਚ ਭੂਚਾਲ ਦੇ ਝਟਕੇ ਮਹਿਸੂਸ ਕੀਤੇ ਗਏ ਸਨ।