ਈ-ਰਿਕਸ਼ਾ ਚਾਲਕ ਕਤਲਕਾਂਡ : ਦਿੱਲੀ ਸਰਕਾਰ ਨੇ 5 ਲੱਖ ਰੁਪਏ ਦਾ ਦਿੱਤਾ ਮੁਆਵਜ਼ਾ

05/29/2017 5:50:54 PM

ਨਵੀਂ ਦਿੱਲੀ— ਪਿਛਲੇ ਦਿਨੀਂ ਹੋਈ ਈ-ਰਿਕਸ਼ਾ ਚਾਲਕ ਦੇ ਕਤਲ ਦੇ ਮਾਮਲੇ 'ਚ ਕੇਂਦਰੀ ਮੰਤਰੀ ਵੈਂਕਈਆ ਨਾਇਡਾ ਨੇ ਜਾਂਚ ਦੇ ਹੁਕਮ ਦਿੱਤੇ ਹਨ। ਕੇਂਦਰੀ ਮੰਤਰੀ ਵੈਂਕਈਆ ਨਾਇਡੂ ਨੇ ਇਸ ਘਟਨਾ ਦੀ ਸਖ਼ਤ ਨਿੰਦਿਆ ਕਰਦੇ ਹੋਏ ਆਪਣੇ ਟਵੀਟ 'ਚ ਕਿਹਾ ਕਿ 'ਸਵੱਛ ਭਾਰਤ ਨੂੰ ਪ੍ਰਮੋਟ ਕਰਨ ਵਾਲੇ ਈ-ਰਿਕਸ਼ਾ ਦੇ ਕਤਲ ਹੋਣ ਨਾਲ ਕਾਫੀ ਦੁੱਖ ਹੋਇਆ। ਵੈਂਕਈਆ ਨਾਇਡੂ ਨੇ ਮ੍ਰਿਤਕ ਪਰਿਵਾਰ ਨਾਲ ਮੁਲਾਕਾਤ ਤੋਂ ਬਾਅਦ ਪੀੜਤ ਪਰਿਵਾਰ ਨੂੰ 50,000 ਰੁਪਏ ਦੀ ਆਰਥਿਕ ਮਦਦ ਕੀਤੀ। ਮੈਂ ਦਿੱਲੀ ਦੇ ਪੁਲਸ ਕਮਿਸ਼ਨਰ ਨਾਲ ਗੱਲ ਕੀਤੀ ਹੈ ਅਤੇ ਸਖ਼ਤ ਕਾਰਵਾਈ ਕਰਨ ਨੂੰ ਕਿਹਾ ਹੈ। 
ਕੇਂਦਰ ਸਰਕਾਰ ਵਲੋਂ ਮਦਦ ਦੇਣ ਤੋਂ ਬਾਅਦ ਦਿੱਲੀ ਸਰਕਾਰ ਵੀ ਮ੍ਰਿਤਕ ਈ-ਰਿਕਸ਼ਾ ਚਾਲਕ ਦੀ ਮਦਦ ਲਈ ਅੱਗੇ ਆਈ ਅਤੇ ਦਿੱਲੀ ਸਰਕਾਰ ਵਲੋਂ ਪੀੜਤ ਪਰਿਵਾਰਕ ਮੈਂਬਰਾਂ ਨੂੰ 5 ਲੱਖ ਰੁਪਏ ਦਾ ਮੁਆਵਜ਼ਾ ਅਤੇ ਮ੍ਰਿਤਕ ਦੀ ਪਤਨੀ ਨੂੰ ਵੀ ਸਰਕਾਰੀ ਨੌਕਰੀ ਦੇਣ ਦਾ ਐਲਾਨ ਕੀਤਾ ਗਿਆ ਹੈ। 
ਸ਼ਨੀਵਾਰ ਨੂੰ ਸ਼ਾਮ ਕੁਝ ਬਦਮਾਸ਼ਾਂ ਨੇ ਉਸ ਨੂੰ ਕੁੱਟ-ਕੁੱਟ ਕੇ ਮਾਰ ਦਿੱਤਾ। ਡਰਾਈਵਰ ਦਾ ਕਸੂਰ ਸਿਰਫ ਇਹ ਸੀ ਕਿ ਉਸ ਨੇ ਇਨ੍ਹਾਂ 'ਚੋਂ 2 ਨੂੰ ਖੁਲ੍ਹੇ 'ਚ ਪਿਸ਼ਾਬ ਕਰਨ ਤੋਂ ਰੋਕਿਆ ਸੀ ਤਾਂ ਉਨ੍ਹਾਂ ਨੇ ਉਸ ਨੂੰ ਕੁੱਟਣਾ ਸ਼ੁਰੂ ਕਰ ਦਿੱਤਾ। ਮੌਕੇ 'ਤੇ ਮੌਜੂਦ ਲੋਕਾਂ ਮੁਤਾਬਕ 15 ਤੋਂ 20 ਲੋਕ ਮਿਲ ਕੇ ਰਵਿੰਦਰ ਨਾਂ ਦੇ ਈ-ਰਿਕਸ਼ਾ ਚਾਲਕ ਨਾਲ ਕੁੱਟਮਾਰ ਕਰ ਰਹੇ ਸਨ ਪਰ ਕੋਈ ਬਚਾਉਣ ਨਹੀਂ ਆਇਆ। ਮੁਲਜ਼ਮਾਂ ਨੇ ਤੌਲੀਏ ਜਾਂ ਗਮਛੇ 'ਚ ਇੱਟ ਬੰਨਕੇ ਉਸ ਨੂੰ ਮਾਰਨਾ ਸ਼ੁਰੂ ਕਰ ਦਿੱਤਾ ਅਸੀਂ ਬਚਾਉਣ ਗਏ ਤਾਂ ਸਾਨੂੰ ਵੀ ਸੱਟਾਂ ਵੱਜੀਆਂ। ਕਾਫੀ ਭੀੜ-ਭਾੜ ਵਾਲੇ ਇਸ ਚੌਰਾਹੇ 'ਤੇ ਦੋਸ਼ੀ ਮੁਲਜ਼ਮ ਕੁੱਟਦੇ ਰਹੇ ਪਰ ਉਸ ਨੂੰ ਬਚਾਉਣ ਦੀ ਹਿੰਮਤ ਕੋਈ ਨਹੀਂ ਕਰ ਸਕਿਆ, ਹਾਦਸੇ ਤੋਂ ਬਾਅਦ ਉਸ ਦੇ ਸਾਥੀ ਉਸ ਨੂੰ ਹਸਪਤਾਲ ਲੈ ਗਏ ਜਿੱਥੇ ਡਾਕਟਰਾਂ ਨੇ ਉਸ ਨੂੰ ਮ੍ਰਿਤ ਐਲਾਨ ਦਿੱਤਾ। 


Related News