ਤੇਜ਼ ਬਾਰਿਸ਼ ਦੌਰਾਨ ਡਿੱਗੀ ਅਸਮਾਨੀ ਬਿਜਲੀ ਨੇ ਢਾਹਿਆ ਕਹਿਰ, ਫ਼ਸਲ ਦੀ ਕਟਾਈ ਕਰ ਰਹੇ 3 ਲੋਕਾਂ ਦੀ ਮੌਤ
Tuesday, Sep 10, 2024 - 11:02 PM (IST)

ਬਾਂਦਾ (ਭਾਸ਼ਾ) : ਉੱਤਰ ਪ੍ਰਦੇਸ਼ ਦੇ ਬੁੰਦੇਲਖੰਡ ਦੇ ਲਲਿਤਪੁਰ ਜ਼ਿਲ੍ਹੇ ਦੇ ਇਕ ਪਿੰਡ ਵਿਚ ਮੰਗਲਵਾਰ ਸ਼ਾਮ ਨੂੰ ਬਿਜਲੀ ਡਿੱਗਣ ਨਾਲ ਖੇਤਾਂ ਵਿਚ ਫਸਲ ਦੀ ਕਟਾਈ ਕਰ ਰਹੀਆਂ ਦੋ ਔਰਤਾਂ ਅਤੇ ਇਕ ਆਦਮੀ ਸਮੇਤ ਤਿੰਨ ਲੋਕਾਂ ਦੀ ਮੌਤ ਹੋ ਗਈ। ਇਕ ਪੁਲਸ ਅਧਿਕਾਰੀ ਨੇ ਇਹ ਜਾਣਕਾਰੀ ਦਿੱਤੀ।
ਲਲਿਤਪੁਰ ਦੇ ਵਧੀਕ ਪੁਲਸ ਸੁਪਰਡੈਂਟ (ਏਐੱਸਪੀ) ਅਨਿਲ ਕੁਮਾਰ ਨੇ 'ਪੀਟੀਆਈ' ਨੂੰ ਦੱਸਿਆ ਕਿ ਮੰਗਲਵਾਰ ਸ਼ਾਮ 4 ਵਜੇ ਦੇ ਕਰੀਬ ਸਦਰ ਕੋਤਵਾਲੀ ਖੇਤਰ ਦੇ ਬਿਰਧਾ ਕਸਬੇ ਦੇ ਪਿੰਡ ਛਾਹੜਾ ਨੇੜੇ ਕੁਝ ਕਿਸਾਨ ਦਾਲ ਦੀ ਫ਼ਸਲ ਦੀ ਕਟਾਈ ਕਰ ਰਹੇ ਸਨ, ਉਦੋਂ ਤੇਜ਼ ਬਾਰਿਸ਼ ਦੌਰਾਨ ਡਿੱਗੀ ਅਸਮਾਨੀ ਬਿਜਲੀ ਦੀ ਲਪੇਟ ਵਿਚ ਆਉਣ ਨਾਲ ਤਿੰਨ ਔਰਤਾਂ ਅਤੇ ਇਕ ਮਰਦ ਕਿਸਾਨ ਗੰਭੀਰ ਰੂਪ ਨਾਲ ਝੁਲਸ ਗਏ। ਉਨ੍ਹਾਂ ਦੱਸਿਆ ਕਿ ਔਰਤ ਕਿਸਾਨ ਜਸ਼ੋਦਾ ਸਾਹੂ (48), ਰਾਜਕੁਮਾਰੀ ਸਾਹੂ (35) ਅਤੇ ਰਾਜੇਸ਼ ਸਾਹੂ (38) ਦੀ ਬਿਜਲੀ ਡਿੱਗਣ ਨਾਲ ਮੌਕੇ ’ਤੇ ਹੀ ਮੌਤ ਹੋ ਗਈ, ਜਦੋਂਕਿ ਰਾਜੇਸ਼ ਸਾਹੂ ਦੀ ਪਤਨੀ ਸੀਮਾ ਸਾਹੂ (35) ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਉਸ ਨੂੰ ਇਲਾਜ ਲਈ ਸਰਕਾਰੀ ਹਸਪਤਾਲ ਦਾਖਲ ਕਰਵਾਇਆ ਗਿਆ ਹੈ।
ਏ.ਐੱਸ.ਪੀ ਨੇ ਦੱਸਿਆ ਕਿ ਤਿੰਨਾਂ ਲਾਸ਼ਾਂ ਨੂੰ ਪੋਸਟਮਾਰਟਮ ਲਈ ਭੇਜ ਕੇ ਘਟਨਾ ਦੀ ਜਾਣਕਾਰੀ ਮਾਲ ਅਧਿਕਾਰੀਆਂ ਨੂੰ ਦੇ ਦਿੱਤੀ ਗਈ ਹੈ ਤਾਂ ਜੋ ਇਸ ਕੁਦਰਤੀ ਆਫ਼ਤ ਰਾਹਤ ਫੰਡ ਵਿੱਚੋਂ ਪੀੜਤ ਪਰਿਵਾਰਾਂ ਨੂੰ ਆਰਥਿਕ ਸਹਾਇਤਾ ਦੇਣ ਲਈ ਕਾਰਵਾਈ ਕੀਤੀ ਜਾ ਸਕੇ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOSs:- https://itune.apple.com/in/app/id53832 3711?mt=8