ਬਰਸਾਤੀ ਹੜ੍ਹ ਕਾਰਨ ਸ਼ਿਮਲਾ ''ਚ 5 ਕਰੋੜ ਦੀ ਜਾਇਦਾਦ ਦਾ ਖਾਤਮਾ
Friday, Aug 04, 2017 - 01:23 AM (IST)
ਸ਼ਿਮਲਾ— ਹਿਮਾਚਲ ਪ੍ਰਦੇਸ਼ ਦੀ ਰਾਜਧਾਨੀ ਸ਼ਿਮਲਾ 'ਚ ਬਰਸਾਤ ਕਾਰਨ 5.51 ਕਰੋੜ ਰੁਪਏ ਦੀ ਸਰਕਾਰੀ ਅਤੇ ਨਿੱਜੀ ਜਾਇਦਾਦ ਦਾ ਖਾਤਮਾ ਹੋਇਆ ਹੈ। ਡਿਪਟੀ ਰੋਹਨ ਚੰਦ ਠਾਕੁਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਰਾਜ ਲੋਕ ਨਿਰਮਾਣ ਵਿਭਾਗ ਦੀ 3.02 ਕਰੋੜ ਅਤੇ ਪਾਵਰ ਬੋਰਡ ਦੀ 34.20 ਲੱਖ ਦੀ ਜਾਇਦਾਦ ਦਾ ਖਾਤਮਾ ਹੋਇਆ ਹੈ। ਭਾਰੀ ਮਾਤਰਾ 'ਚ ਬਰਸਾਤ ਕਾਰਨ 6 ਪੱਕੇ ਮਕਾਨ ਪੂਰੀ ਤਰ੍ਹਾਂ ਅਤੇ 41 ਕੱਚੇ ਮਕਾਨ ਅਧੂਰੇ ਰੂਪ 'ਚ ਨੁਕਸਾਨੇ ਗਏ ਹਨ। ਨੈਸ਼ਨਲ ਹਾਈਵੇ ਅਥਾਰਟੀ ਨੇ ਸੜਕਾਂ ਦੇ ਨੁਕਸਾਨੇ ਜਾਣ ਕਾਰਨ 60.35 ਲੱਖ ਰੁਪਏ ਦਾ ਨੁਕਸਾਨ ਦਰਜ ਕੀਤਾ ਹੈ। ਜ਼ਿਲੇ 'ਚ ਹੜ੍ਹ ਕਾਰਨ 10 ਹੈਕਟੇਅਰ ਖੇਤੀਬਾੜੀ ਅਤੇ 90 ਹੈਕਟੇਅਰ ਬਾਗਵਾਨੀ ਦੀ ਜ਼ਮੀਨ ਦਾ ਨੁਕਸਾਨ ਹੋਇਆ ਹੈ। ਰੋਹਿਰੂ ਖੇਤਰ 'ਚ ਇਕ ਪਸ਼ੂਵਾੜਾ ਢਹਿ ਜਾਣ ਕਾਰਨ ਚਾਰ ਜਾਨਵਰਾਂ ਦੀ ਮੌਤ ਹੋ ਗਈ। ਠਾਕੁਰ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵਲੋਂ ਪੀੜਤਾਂ ਨੂੰ ਮਾਲੀ ਸਹਾਇਤਾ ਦਿੱਤੀ ਜਾਵੇਗੀ।
