ਭਾਰਤ ਦੇ ਉੱਤਰੀ ਖ਼ੇਤਰ 'ਚ ਧੁੰਦ ਕਾਰਨ 6 ਟਰੇਨਾਂ ਚੱਲ ਰਹੀਆਂ ਦੇਰੀ ਨਾਲ, ਜਾਣੋ ਸਮੇਂ 'ਚ ਹੋਇਆ ਬਦਲਾਅ
Friday, Jan 27, 2023 - 12:28 PM (IST)

ਨਵੀਂ ਦਿੱਲੀ : ਰੇਲਵੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਦੱਸਿਆ ਕਿ ਉੱਤਰੀ ਭਾਰਤ 'ਚ 6 ਰੇਲਗੱਡੀਆਂ ਘੱਟ ਦ੍ਰਿਸ਼ਟੀ ਅਤੇ ਧੁੰਦ ਕਾਰਨ ਦੇਰੀ ਨਾਲ ਚੱਲ ਰਹੀਆਂ ਹਨ। ਰੇਲਵੇ ਅਧਿਕਾਰੀਆਂ ਮੁਤਾਬਕ ਕੋਚੂਵੇਲੀ-ਅੰਮ੍ਰਿਤਸਰ ਐਕਸਪ੍ਰੈੱਸ, ਜਬਲਪੁਰ-ਹਜ਼ਰਤ ਨਿਜ਼ਾਮੂਦੀਨ ਗੋਂਡਵਾਨਾ ਐਕਸਪ੍ਰੈੱਸ, ਡਾ: ਅੰਮਬੇਡਕਰ ਨਗਰ-ਸ਼੍ਰੀ ਮਾਤਾ ਵੈਸ਼ਨੋ ਦੇਵੀ ਕਟੜਾ ਮਾਲਵਾ ਸੁਪਰਫ਼ਾਸਟ ਐਕਸਪ੍ਰੈੱਸ ਅਤੇ ਰਾਜਗੀਰ-ਨਵੀਂ ਦਿੱਲੀ ਸ਼੍ਰਮਜੀਵੀ ਐਕਸਪ੍ਰੈੱਸ 1:30 ਘੰਟੇ ਦੇਰੀ ਨਾਲ ਚੱਲ ਰਹੀਆਂ ਹਨ।
ਇਹ ਵੀ ਪੜ੍ਹੋ- ਤਰਨਤਾਰਨ ਤੋਂ ਦੁਖਦਾਇਕ ਖ਼ਬਰ, ਨਸ਼ੇ ਦੀ ਓਵਰਡੋਜ਼ ਕਾਰਨ ਦੋ ਭੈਣਾਂ ਦੇ ਇਕਲੌਤੇ ਭਰਾ ਦੀ ਮੌਤ
ਜਦ ਕਿ ਬਰੌਨੀ-ਨਵੀਂ ਦਿੱਲੀ ਕਲੋਨ ਸਪੈਸ਼ਲ ਅਤੇ ਰਾਏਗੜ੍ਹ-ਹਜ਼ਰਤ ਨਿਜ਼ਾਮੂਦੀਨ ਗੋਂਡਵਾਨਾ ਐਕਸਪ੍ਰੈਸ ਕ੍ਰਮਵਾਰ 3:00 ਘੰਟੇ ਅਤੇ 2:00 ਘੰਟੇ ਦੇਰੀ ਨਾਲ ਚੱਲ ਰਹੀ ਹੈ। ਖ਼ਾਸ ਤੌਰ 'ਤੇ ਮਾਮੂਲੀ ਰਾਹਤ ਤੋਂ ਬਾਅਦ, ਵੀਰਵਾਰ ਨੂੰ ਰਾਸ਼ਟਰੀ ਰਾਜਧਾਨੀ ਵਿਚ ਹਵਾ ਦੀ ਗੁਣਵੱਤਾ ਵਿਗੜ ਗਈ ਸੀ ਅਤੇ ਮੌਸਮ ਵਿਭਾਗ ਦੀ ਭਵਿੱਖਬਾਣੀ ਅਤੇ ਖੋਜ ਪ੍ਰਣਾਲੀ ਦੇ ਅਨੁਸਾਰ ਅਗਲੇ ਕੁਝ ਦਿਨਾਂ 'ਚ ਹਵਾ ਦੀ ਗੁਣਵੱਤਾ ਦੀ ਹੋਰ ਵਿਗੜਨ ਦੀ ਉਮੀਦ ਲਗਾਈ ਜਾ ਰਹੀ ਹੈ।
ਨੋਟ- ਇਸ ਖ਼ਬਰ ਸਬੰਧੀ ਤੁਹਾਡੀ ਕੀ ਹੈ ਰਾਏ, ਕੁਮੈਂਟ ਬਾਕਸ 'ਚ ਦੱਸੋ।