ਇਸ ਮਹਿਕਮੇ 'ਚ 990 ਅਹੁਦਿਆਂ 'ਤੇ ਨਿਕਲੀ ਭਰਤੀ, ਚਾਹਵਾਨ ਉਮੀਦਵਾਰ ਕਰਨ ਅਪਲਾਈ

Tuesday, Jan 30, 2024 - 11:57 AM (IST)

ਇਸ ਮਹਿਕਮੇ 'ਚ 990 ਅਹੁਦਿਆਂ 'ਤੇ ਨਿਕਲੀ ਭਰਤੀ, ਚਾਹਵਾਨ ਉਮੀਦਵਾਰ ਕਰਨ ਅਪਲਾਈ

ਨਵੀਂ ਦਿੱਲੀ- ਦਿੱਲੀ ਸੁਬਾਰਡੀਨੇਟ ਸਰਵਿਸੇਜ਼ ਸਿਲੈਕਸ਼ਨ ਬੋਰਡ (DSSSB) ਨੇ ਦਿੱਲੀ ਦੀਆਂ ਅਦਾਲਤਾਂ 'ਚ ਨਿੱਜੀ ਸਹਾਇਕ, ਸੀਨੀਅਰ ਨਿੱਜੀ ਸਹਾਇਕ ਅਤੇ ਜੂਨੀਅਰ ਨਿਆਂਇਕ ਸਹਾਇਕ ਦੀਆਂ ਅਸਾਮੀਆਂ ਲਈ ਭਰਤੀ ਪ੍ਰਕਿਰਿਆ ਸ਼ੁਰੂ ਕਰਨ ਲਈ ਆਪਣੀ ਅਰਜ਼ੀ ਵਿੰਡੋ ਖੋਲ੍ਹ ਦਿੱਤੀ ਹੈ। ਬੋਰਡ ਨੇ 18 ਜਨਵਰੀ, 2024 ਨੂੰ ਅਰਜ਼ੀਆਂ ਸਵੀਕਾਰ ਕਰਨੀਆਂ ਸ਼ੁਰੂ ਕਰ ਦਿੱਤੀਆਂ ਹਨ। ਯੋਗ ਉਮੀਦਵਾਰਾਂ ਨੂੰ ਸਲਾਹ ਦਿੱਤੀ ਜਾਂਦੀ ਹੈ ਕਿ ਉਹ ਅਧਿਕਾਰਤ ਵੈੱਬਸਾਈਟ dsssb.delhi.gov.in 'ਤੇ ਜਾਣ ਅਤੇ ਦਿੱਤੀਆਂ ਗਈਆਂ ਅਸਾਮੀਆਂ ਲਈ ਆਪਣੀਆਂ ਅਰਜ਼ੀਆਂ ਜਮ੍ਹਾਂ ਕਰਾਉਣ। ਭਰਤੀ ਲਈ ਅਪਲਾਈ ਕਰਨ ਦੀ ਆਖਰੀ ਤਾਰੀਖ਼ 8 ਫਰਵਰੀ 2024 ਹੈ। ਇਸ ਤੋਂ ਬਾਅਦ ਕਿਸੇ ਵੀ ਉਮੀਦਵਾਰ ਦਾ ਅਰਜ਼ੀ ਫਾਰਮ ਮਨਜ਼ੂਰ ਨਹੀਂ ਕੀਤਾ ਜਾਵੇਗਾ।

ਭਰਤੀ ਦੇ ਵੇਰਵੇ

ਸੀਨੀਅਰ ਨਿੱਜੀ ਸਹਾਇਕ: 41
ਜੂਨੀਅਰ ਜੁਡੀਸ਼ੀਅਲ ਅਸਿਸਟੈਂਟ: 566
ਨਿੱਜੀ ਸਹਾਇਕ: 383
ਕੁੱਲ ਅਹੁਦੇ: 990

ਉਮਰ ਹੱਦ

ਜੋ ਉਮੀਦਵਾਰ ਦਿੱਤੇ ਗਏ ਅਹੁਦਿਆਂ ਤਹਿਤ ਭਰਤੀ ਲਈ ਅਪਲਾਈ ਕਰਨਾ ਚਾਹੁੰਦੇ ਹਨ, ਉਨ੍ਹਾਂ ਦੀ ਉਮਰ 18 ਤੋਂ 30 ਸਾਲ ਹੋਣੀ ਚਾਹੀਦੀ ਹੈ। ਉਮਰ ਵਿਚ ਛੋਟ ਵੱਖ-ਵੱਖ ਸ਼੍ਰੇਣੀਆਂ ਲਈ ਅਮਲਾ ਸਿਖਲਾਈ ਵਿਭਾਗ ਜਾਂ ਭਾਰਤ ਸਰਕਾਰ ਵਲੋਂ ਜਾਰੀ ਦਿਸ਼ਾ-ਨਿਰਦੇਸ਼ਾਂ ਮੁਤਾਬਕ ਲਾਗੂ ਹੋਵੇਗੀ।

ਵਿੱਦਿਅਕ ਯੋਗਤਾ

DSSSB ਭਰਤੀ 2024 ਲਈ ਅਰਜ਼ੀ ਦੇਣ ਲਈ ਉਮੀਦਵਾਰਾਂ ਕੋਲ 12ਵੀਂ ਜਮਾਤ ਦੀ ਪ੍ਰੀਖਿਆ ਪਾਸ ਹੋਣੀ ਚਾਹੀਦੀ ਹੈ ਜਾਂ ਕਿਸੇ ਮਾਨਤਾ ਪ੍ਰਾਪਤ ਵਿਦਿਅਕ ਸੰਸਥਾ ਤੋਂ ਗ੍ਰੈਜੂਏਸ਼ਨ ਦੀ ਡਿਗਰੀ ਹੋਣੀ ਚਾਹੀਦੀ ਹੈ।

ਅਰਜ਼ੀ ਫੀਸ

ਜਨਰਲ, ਹੋਰ ਪਛੜੀਆਂ ਸ਼੍ਰੇਣੀਆਂ ਅਤੇ ਆਰਥਿਕ ਤੌਰ 'ਤੇ ਕਮਜ਼ੋਰ ਵਰਗ ਸਮੇਤ ਸ਼੍ਰੇਣੀਆਂ ਦੇ ਉਮੀਦਵਾਰਾਂ ਨੂੰ ਫਾਰਮ ਜਮ੍ਹਾਂ ਕਰਨ ਸਮੇਂ 100 ਰੁਪਏ ਦੀ ਅਰਜ਼ੀ ਫੀਸ ਅਦਾ ਕਰਨੀ ਪਵੇਗੀ। ਅਨੁਸੂਚਿਤ ਜਾਤੀ, ਅਨੁਸੂਚਿਤ ਕਬੀਲੇ, ਦਿਵਿਯਾਂਗ ਉਮੀਦਵਾਰਾਂ ਨੂੰ ਫੀਸ ਦਾ ਭੁਗਤਾਨ ਕਰਨ ਤੋਂ ਛੋਟ ਦਿੱਤੀ ਗਈ ਹੈ। ਔਰਤਾਂ ਨੂੰ ਫੀਸ ਅਦਾ ਕਰਨ ਤੋਂ ਵੀ ਛੋਟ ਹੈ।

ਵਧੇਰੇ ਜਾਣਕਾਰੀ ਲਈ ਇਸ ਨੋਟੀਫਿਕੇਸ਼ਨ ਲਿੰਕ 'ਤੇ ਕਲਿੱਕ ਕਰੋ।


author

Tanu

Content Editor

Related News