ਸਾਬਕਾ DSP ਦੇਵੇਂਦਰ ਸਿੰਘ ਨਾਲ ਜੁੜੇ ਇਕ ਮਾਮਲੇ ''ਚ ਸ਼੍ਰੀਨਗਰ ''ਚ NIA ਦਾ ਛਾਪਾ

09/24/2020 11:56:10 AM

ਸ਼੍ਰੀਨਗਰ- ਰਾਸ਼ਟਰੀ ਜਾਂਚ ਏਜੰਸੀ (ਐੱਨ.ਆਈ.ਏ.) ਨੇ ਹਿਜ਼ਬੁਲ ਮੁਜਾਹੀਦੀਨ (ਐੱਚ.ਐੱਮ.) ਦੇ 2 ਅੱਤਵਾਦੀਆਂ ਨੂੰ ਸੁਰੱਖਿਆ ਚੌਕੀਆਂ ਪਾਰ ਕਰਨ 'ਚ ਮਦਦ ਕਰਨ ਦੌਰਾਨ ਗ੍ਰਿਫ਼ਤਾਰ ਕੀਤੇ ਗਏ ਸਾਬਕਾ ਪੁਲਸ ਸਬ ਇੰਸਪੈਕਟਰ (ਡੀ.ਐੱਸ.ਪੀ.) ਦੇਵੇਂਦਰ ਸਿੰਘ ਨਾਲ ਜੁੜੇ ਇਕ ਮਾਮਲੇ 'ਚ ਵੀਰਵਾਰ ਨੂੰ ਸ਼੍ਰੀਨਗਰ ਦੇ ਬਾਹਰੀ ਇਲਾਕੇ 'ਚ ਛਾਪਾ ਮਾਰਿਆ। ਅਧਿਕਾਰਤ ਸੂਤਰਾਂ ਨੇ ਦੱਸਿਆ ਕਿ ਐੱਨ.ਆਈ.ਏ. ਦੇ ਅਧਿਕਾਰੀਆਂ ਨੇ ਅੱਜ ਯਾਨੀ ਵੀਰਵਾਰ ਨੂੰ ਸ਼ਹਿਰ ਦੇ ਬਾਹਰੀ ਇਲਾਕੇ ਜੈਨਾਕੋਟ 'ਚ ਬਸ਼ੀਰ ਅਹਿਮਦ ਲੋਨ ਦੇ ਘਰ ਛਾਪਾ ਮਾਰਿਆ। ਇਸ ਤੋਂ ਪਹਿਲਾਂ, ਕਿਸੇ ਵੀ ਕਾਨੂੰਨ-ਵਿਵਸਥਾ ਦੀ ਸਮੱਸਿਆ ਤੋਂ ਬਚਣ ਲਈ ਇਲਾਕੇ 'ਚ ਸਵੇਰੇ-ਸਵੇਰੇ ਹੀ ਸੁਰੱਖਿਆ ਦਸਤੇ ਅਤੇ ਪੁਲਸ ਦੇ ਜਵਾਨ ਤਾਇਨਾਤ ਕਰ ਦਿੱਤੇ ਗਏ। ਲੋਨ ਸਰਹੱਦੀ ਸ਼ਹਿਰ ਉੜੀ ਦੇ ਵਾਸੀ ਹਨ, ਜਿੱਥੇ ਐੱਨ.ਆਈ.ਏ. ਨੇ ਹਾਲ ਹੀ 'ਚ ਇਕ ਘਰ 'ਤੇ ਛਾਪਾ ਮਾਰਿਆ ਸੀ। ਇਸ ਤੋਂ 2 ਦਿਨ ਪਹਿਲਾਂ ਐੱ.ਆਈ.ਏ. ਨੇ ਬਾਰਾਮੂਲਾ ਦੇ ਪਲਹਾਲਨ ਪੱਟਨ ਅਤੇ ਉੜੀ 'ਚ 3 ਥਾਂਵਾਂ 'ਤੇ ਛਾਪੇ ਮਾਰੇ।

ਦੱਸਣਯੋਗ ਹੈ ਕਿ ਦੇਵੇਂਦਰ ਸਿੰਘ ਨੂੰ 11 ਜਨਵਰੀ ਨੂੰ ਸ਼੍ਰੀਨਗਰ-ਜੰਮੂ ਰਾਸ਼ਟਰੀ ਰਾਜਮਾਰਗ 'ਤੇ ਨਾਵੇਦ ਮੁਸ਼ਤਾਕ ਉਰਫ਼ ਬਾਬੂ ਅਤੇ ਅਲਤਾਫ਼ ਨਾਲ ਪੁਲਸ ਨੇ ਗ੍ਰਿਫ਼ਤਾਰ ਕੀਤਾ ਸੀ, ਜਦੋਂ ਉਹ ਕਸ਼ਮੀਰ ਤੋਂ ਦਿੱਲੀ ਵੱਲ ਆ ਰਹੇ ਸਨ। ਬਾਅਦ 'ਚ ਮਾਮਲੇ ਨੂੰ ਅੱਗੇ ਦੀ ਜਾਂਚ ਲਈ ਐੱਨ.ਆਈ.ਏ. ਨੂੰ ਸੌਂਪ ਦਿੱਤਾ ਗਿਆ। ਉਸ ਤੋਂ ਕੀਤੀ ਗਈ ਪੁੱਛ-ਗਿੱਛ ਦੇ ਆਧਾਰ 'ਤੇ ਐੱਨ.ਆਈ.ਏ. ਨੇ 2 ਦਰਜਨ ਤੋਂ ਵੱਧ ਘਰਾਂ ਅਤੇ ਹੋਰ ਥਾਂਵਾਂ 'ਤੇ ਛਾਪੇ ਮਾਰੇ ਅਤੇ ਕਈ ਲੋਕਾਂ ਨੂੰ ਗ੍ਰਿਫ਼ਤਾਰ ਵੀ ਕੀਤਾ।


DIsha

Content Editor

Related News