ਗ੍ਰਹਿ ਮੰਤਰਾਲੇ ਨੇ DSP ਦਵਿੰਦਰ ਸਿੰਘ ਮਾਮਲੇ ਦੀ ਜਾਂਚ NIA ਨੂੰ ਸੌਂਪੀ

01/14/2020 6:07:54 PM

ਸ਼੍ਰੀਨਗਰ/ਨਵੀਂ ਦਿੱਲੀ— ਜੰਮੂ-ਕਸ਼ਮੀਰ ਦੇ ਡੀ. ਐੱਸ. ਪੀ. ਦਵਿੰਦਰ ਸਿੰਘ ਦੇ ਮਾਮਲੇ ਦੀ ਜਾਂਚ ਗ੍ਰਹਿ ਮੰਤਰਾਲੇ ਨੇ ਰਾਸ਼ਟਰੀ ਜਾਂਚ ਏਜੰਸੀ (ਐੱਨ. ਆਈ. ਏ.) ਨੂੰ ਸੌਂਪ ਦਿੱਤੀ ਹੈ। ਦਿੱਲੀ ਤੋਂ ਐੱਨ. ਆਈ. ਏ. ਦੀ ਟੀਮ ਕਸ਼ਮੀਰ ਪਹੁੰਚ ਗਈ ਹੈ। ਮਿਲੀ ਜਾਣਕਾਰੀ ਮੁਤਾਬਕ ਦਵਿੰਦਰ ਨੂੰ ਦਿੱਲੀ ਲਿਆਉਣ ਦੀ ਤਿਆਰੀ ਹੈ, ਜਿੱਥੇ ਐੱਨ. ਆਈ. ਏ. ਦਾ 6 ਮੈਂਬਰੀ ਦਲ ਉਸ ਤੋਂ ਪੁੱਛ-ਗਿੱਛ ਕਰੇਗਾ। ਇੱਥੇ ਦੱਸ ਦੇਈਏ ਕਿ ਦਵਿੰਦਰ ਸਿੰਘ ਨੂੰ ਦੋ ਅੱਤਵਾਦੀਆਂ ਨਾਲ ਜੰਮੂ 'ਚ ਗ੍ਰਿਫਤਾਰ ਕੀਤਾ ਗਿਆ ਸੀ। ਇਹ ਦੋਵੋਂ ਅੱਤਵਾਦੀ ਹਿਜ਼ਬੁਲ ਮੁਜਾਹਿਦੀਨ ਦੇ ਹਨ ਅਤੇ ਸਿੰਘ ਇਨ੍ਹਾਂ ਨੂੰ ਪੰਜਾਬ ਅਤੇ ਦਿੱਲੀ ਭੇਜਣ ਦੀ ਤਿਆਰੀ ਵਿਚ ਸੀ। 

ਸ਼ੱਕ ਜ਼ਾਹਰ ਕੀਤਾ ਜਾ ਰਿਹਾ ਹੈ ਕਿ ਡੀ. ਐੱਸ. ਪੀ. ਦਵਿੰਦਰ ਨੇ ਇਨ੍ਹਾਂ ਨੂੰ ਮੋਟੀ ਰਕਮ ਲਈ ਸੀ। ਦਵਿੰਦਰ ਸਿੰਘ ਦੇ ਅਫਜ਼ਲ ਗੁਰੂ ਨਾਲ ਵੀ ਤਾਰ ਜੁੜੇ ਹੋਣ ਦੀ ਗੱਲ ਸਾਹਮਣੇ ਆਈ ਸੀ। ਜੰਮੂ ਕਸ਼ਮੀਰ ਤੋਂ ਗ੍ਰਿਫਤਾਰ ਦਵਿੰਦਰ ਸਿੰਘ ਨੂੰ ਲੈ ਕੇ ਸੁਰੱਖਿਆ ਏਜੰਸੀਆਂ ਨੇ ਜੰਮੂ-ਕਸ਼ਮੀਰ ਨੂੰ ਕਈ ਵਾਰ ਸੁਚੇਤ ਕੀਤਾ ਸੀ ਪਰ ਕਦੇ ਕਿਸਮਤ ਤੇ ਕਦੇ ਲਾਪ੍ਰਵਾਹੀ ਦੀ ਵਜ੍ਹਾ ਕਰ ਕੇ ਡੀ. ਐੱਸ. ਪੀ. ਵਾਰ-ਵਾਰ ਬਚਦਾ ਰਿਹਾ। ਆਖਰਕਾਰ 11 ਜਨਵਰੀ ਨੂੰ ਸਵੇਰੇ ਸ਼੍ਰੀਨਗਰ ਤੋਂ ਆਪਣੀ ਕਾਰ 'ਚ ਘਰੋਂ ਨਿਕਲਿਆ ਤਾਂ ਟੀਮ ਉਸ ਦੇ ਪਿੱਛੇ ਲੱਗੀ ਰਹੀ  ਅਤੇ ਉਸ ਨੂੰ ਦੋ ਅੱਤਵਾਦੀਆਂ ਨਾਲ ਗ੍ਰਿਫਤਾਰ ਕੀਤਾ ਗਿਆ। ਪੁਲਸ ਕਾਰ 'ਚੋਂ ਗੋਲਾ ਬਾਰੂਦ ਅਤੇ ਏ.ਕੇ. 47 ਰਾਈਫਲ ਵੀ ਬਰਾਮਦ ਕੀਤੀਆਂ ਸਨ। ਇਸ ਮਾਮਲੇ ਨੂੰ ਲੈ ਕੇ ਆਈ. ਬੀ. ਅਤੇ ਮਿਲਟਰੀ ਇੰਟੈਲੀਜੈਂਸ ਦੇ ਅਧਿਕਾਰੀ ਦਵਿੰਦਰ ਤੋਂ ਪੁੱਛ-ਗਿੱਛ ਕਰ ਚੁੱਕੇ ਹਨ।


Tanu

Content Editor

Related News