ਸ਼ਾਂਤਮਈ ਢੰਗ ਨਾਲ ਖਤਮ ਹੋਈਆਂ DSGMC ਚੋਣਾਂ, 37.27 ਫੀਸਦੀ ਹੋਈ ਵੋਟਿੰਗ

08/22/2021 10:37:22 PM

ਨਵੀਂ ਦਿੱਲੀ (ਸੁਨੀਲ ਪਾਂਡੇ)- ਦਿੱਲੀ ਸਿੱਖ ਗੁਰੁਦਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ਐਤਵਾਰ ਸ਼ਾਂਤਮਈ ਢੰਗ ਨਾਲ ਸਪੰਨ ਹੋ ਗਈਆਂ। ਰਾਜਧਾਨੀ ਦੇ 46 ਵਾਰਡਾਂ ’ਚ 37.27 ਫੀਸਦੀ ਪੋਲਿੰਗ ਹੋਈ। ਰੱਖੜੀ ਦਾ ਤਿਉਹਾਰ ਹੋਣ ਕਾਰਨ ਵੋਟਰ ਘਰਾਂ ਵਿਚੋਂ ਹੀ ਨਹੀਂ ਨਿਕਲੇ। ਇਸ ਦਾ ਨਤੀਜਾ ਇਹ ਨਿਕਲਿਆ ਕਿ ਕੁੱਲ 1,27,472 ਵੋਟਾਂ ਹੀ ਪਈਆਂ। 2017 ਦੀਆਂ ਆਮ ਚੋਣਾਂ ’ਚ 45.61 ਫੀਸਦੀ ਪੋਲਿੰਗ ਦੇ ਮੁਕਾਬਲੇ ਇਸ ਵਾਰ ਲਗਭਗ 8 ਫੀਸਦੀ ਘੱਟ ਪੋਲਿੰਗ ਹੋਈ। ਦਿੱਲੀ ਦੀ ਸਭ ਤੋਂ ਹਾਟ ਅਤੇ ਵੀ.ਆਈ.ਪੀ. ਸੀਟ ਮੰਨੀ ਜਾਂਦੀ ਪੰਜਾਬੀ ਬਾਗ ’ਚ ਸਭ ਤੋਂ ਵਧ 54.10 ਫੀਸਦੀ ਵੋਟਾਂ ਪਈਆਂ।

ਇਹ ਖ਼ਬਰ ਪੜ੍ਹੋ-  ਇੰਟਰ ਮਿਲਾਨ ਨੇ ਵੱਡੀ ਜਿੱਤ ਨਾਲ ਸੀਰੀ ਏ ਮੁਹਿੰਮ ਕੀਤੀ ਸ਼ੁਰੂ

ਇਥੇ ਦਿੱਲੀ ਸਿੱਖ ਗੁਰੁਦਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਮਨਜਿੰਦਰ ਸਿੰਘ ਸਿਰਸਾ ਅਤੇ ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਦਰਮਿਆਨ ਜ਼ੋਰਦਾਰ ਟੱਕਰ ਹੈ। ਦੂਜੇ ਨੰਬਰ ’ਤੇ ਤ੍ਰਿਨਗਰ ਵਾਰਡ ਰਿਹਾ ਜਿਥੇ 51.21 ਫੀਸਦੀ ਵੋਟਾਂ ਪਈਆਂ। ਇਥੋਂ ਗੁਰੁਦਆਰਾ ਕਮੇਟੀ ਦੇ ਸਾਬਕਾ ਜਨਰਲ ਸਕੱਤਰ ਗੁਰਮੀਤ ਸਿੰਘ ਸ਼ੰਟੀ ਆਜ਼ਾਦ ਵਜੋਂ ਜਿੱਤਦੇ ਰਹੇ ਹਨ। ਇਸ ਵਾਰ ਸਰਨਾ ਦਲ ਵਲੋਂ ਉਨ੍ਹਾਂ ਚੋਣ ਲੜੀ ਹੈ।ਤੀਜੇ ਨੰਬਰ ’ਤੇ ਲਾਜਪਤ ਨਗਰ ਵਾਰਡ ਰਿਹਾ ਜਿਥੇ 50.69 ਫੀਸਦੀ ਵੋਟਾਂ ਪਈਆਂ। ਚੌਥੇ ਨੰਬਰ ’ਤੇ ਹਰੀਨਗਰ ਸੀਟ ਰਹੀ। ਇਥੇ 50.46 ਫੀਸਦੀ ਪੋਲਿੰਗ ਹੋਈ। ਇਹ ਸੀਟ ਹੁਣ ਤੱਕ ਤਖਤ ਸ੍ਰੀ ਪਟਨਾ ਸਾਹਿਬ ਗੁਰਦੁਆਰਾ ਕਮੇਟੀ ਦੇ ਪ੍ਰਧਾਨ ਅਵਤਾਰ ਸਿੰਘ ਹਿੱਤ ਕੋਲ ਸੀ। ਉਹ ਪਿਛਲੇ ਕਈ ਸਾਲਾਂ ਤੋਂ ਜਿੱਤਦੇ ਆ ਰਹੇ ਹਨ। ਸਭ ਤੋਂ ਘੱਟ ਵੋਟਾਂ ਸ਼ਾਮ ਨਗਰ ਵਾਰਡ ’ਚ ਪਈਆਂ। ਇਥੇ 25.18 ਫੀਸਦੀ ਪੋਲਿੰਗ ਹੋਈ।

ਇਹ ਵੀ ਪੜ੍ਹੋ : ਫਲਸਤੀਨ ਨੇ ਵੈਸਟ ਬੈਂਕ 'ਚ 24 ਪ੍ਰਦਰਸ਼ਨਕਾਰੀਆਂ ਨੂੰ ਕੀਤਾ ਗ੍ਰਿਫਤਾਰ

312 ਉਮੀਦਵਾਰਾਂ ਦੀ ਕਿਸਮਤ ਬੈਲਟ ਬਕਸਿਆਂ ’ਚ ਬੰਦ
ਗੁਰੁਦਆਰਾ ਚੋਣ ਡਾਇਰੈਕਟੋਰੇਟ ਮੁਤਾਬਕ ਸਭ 46 ਵਾਰਡਾਂ ’ਚ ਪੋਲਿੰਗ ਸਵੇਰੇ 8 ਵਜੇ ਸ਼ੁਰੂ ਹੋਈ ਅਤੇ ਸ਼ਾਮ 5 ਵਜੇ ਤੱਕ ਚਲਦੀ ਰਹੀ। ਕੁੱਲ 312 ਉਮੀਦਵਾਰ ਚੋਣ ਮੈਦਾਨ ’ਚ ਉੱਤਰੇ। ਉਨ੍ਹਾਂ ਦੀ ਕਿਸਮਤ ਬੈਲਟ ਬਕਸਿਆਂ ’ਚ ਬੰਦ ਹੋ ਗਈ ਹੈ। ਚੋਣਾਂ ’ਚ 6 ਧਾਰਮਿਕ ਪਾਰਟੀਆਂ ਸ਼੍ਰੋਮਣੀ ਅਕਾਲੀ ਦਲ (ਬਾਦਲ), ਸ਼੍ਰੋਮਣੀ ਅਕਾਲੀ ਦਲ (ਦਿੱਲੀ), ਜਾਗੋ ਪਾਰਟੀ, ਪੰਥਕ ਲਹਿਰ ਆਦਿ ਨੇ ਚੋਣ ਲੜੀ ਹੈ। ਉਕਤ ਪਾਰਟੀਆਂ ਨੇ 180 ਉਮੀਦਵਾਰ ਚੋਣ ਮੈਦਾਨ ’ਚ ਉਤਾਰੇ ਜਦੋਕਿ 132 ਉਮੀਦਵਾਰ ਆਜ਼ਾਦ ਹਨ।

ਗੁਰੁਦਆਰਾ ਕਮੇਟੀ ਦੇ ਦੋ ਸਾਬਕਾ ਅਤੇ ਇਕ ਮੌਜੂਦਾ ਪ੍ਰਧਾਨ ਵੀ ਮੈਦਾਨ ’ਚ
ਦਿੱਲੀ ਸਿੱਖ ਗੁਰੁਦਆਰਾ ਪ੍ਰਬੰਧਕ ਕਮੇਟੀ ਦੀਆਂ ਆਮ ਚੋਣਾਂ ’ਚ ਦਿੱਲੀ ਸਿੱਖ ਗੁਰੁਦਆਰਾ ਪ੍ਰਬੰਧਕ ਕਮੇਟੀ ਦੇ ਦੋ ਸਾਬਕਾ ਪ੍ਰਧਾਨ ਅਤੇ ਇਕ ਮੌਜੂਦਾ ਪ੍ਰਧਾਨ ਨੇ ਚੋਣ ਲੜੀ ਹੈ। ਇਨ੍ਹਾਂ ’ਚ ਮਨਜਿੰਦਰ ਸਿੰਘ ਸਿਰਸਾ ਸ਼੍ਰੋਮਣੀ ਅਕਾਲੀ ਦਲ ਵਲੋਂ, ਸਾਬਕਾ ਪ੍ਰਧਾਨ ਹਰਵਿੰਦਰ ਸਿੰਘ ਸਰਨਾ ਸ਼੍ਰੋਮਣੀ ਅਕਾਲੀ ਦਲ (ਦਿੱਲੀ) ਵਲੋਂ ਅਤੇ ਇਕ ਹੋਰ ਸਾਬਕਾ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਜਾਗੋ ਪਾਰਟੀ ਵਲੋਂ ਚੋਣ ਲੜ ਰਹੇ ਹਨ।

ਇਹ ਖ਼ਬਰ ਪੜ੍ਹੋ- ਦਿੱਲੀ ਕੈਪੀਟਲਸ ਦੇ ਖਿਡਾਰੀ ਪਹੁੰਚੇ UAE, ਜਲਦ ਸ਼ੁਰੂ ਕਰਨਗੇ ਅਭਿਆਸ

ਨੋਟ- ਇਸ ਖ਼ਬਰ ਸਬੰਧੀ ਕਮੈਂਟ ਕਰਕੇ ਦਿਓ ਆਪਣੀ ਰਾਏ।


Gurdeep Singh

Content Editor

Related News