ਹਿਮਾਚਲ ’ਚ ਟੁੱਟਿਆ ਡ੍ਰਾਈ ਸਪੈਲ : ਮੀਂਹ ਤੇ ਬਰਫਬਾਰੀ ਨਾਲ ਸੈਰ-ਸਪਾਟੇ ਵਾਲੀਆਂ ਥਾਵਾਂ ‘ਬਰਫ ਨਾਲ ਸਫੇਦ’
Wednesday, Feb 05, 2025 - 09:53 PM (IST)
ਸ਼ਿਮਲਾ, (ਸੰਤੋਸ਼ ਕੁਮਾਰ)– ਸੂਬੇ ਵਿਚ ਲੰਬੇ ਸਮੇਂ ਤੋਂ ਚੱਲ ਰਿਹਾ ‘ਡ੍ਰਾਈ ਸਪੈਲ’ ਟੁੱਟ ਗਿਆ ਹੈ। ਸੂਬੇ ਵਿਚ ਹਨੇਰੀ-ਤੂਫਾਨ ਤੇ ਬਿਜਲੀ ਚਮਕਣ ਨਾਲ ਉੱਚੇ ਪਰਬਤੀ ਇਲਾਕਿਆਂ ਵਿਚ ਬਰਫਬਾਰੀ ਹੋਈ, ਜਿਸ ਨਾਲ ਸੈਰ-ਸਪਾਟੇ ਵਾਲੀਆਂ ਥਾਵਾਂ ਬਰਫ ਦੀ ਚਾਂਦੀ ਨਾਲ ਸਫੇਦ ਹੋ ਗਈਆਂ।
ਰਾਜਧਾਨੀ ਸ਼ਿਮਲਾ ਵਿਚ ਗੜੇਮਾਰੀ ਨਾਲ ਮੈਦਾਨੀ ਇਲਾਕਿਆਂ ਵਿਚ ਮੀਂਹ ਪਿਆ। ਲਾਹੌਲ-ਸਪਿਤੀ, ਕਿੰਨੌਰ, ਕੁੱਲੂ, ਚੰਬਾ, ਸ਼ਿਮਲਾ ਅਤੇ ਸਿਰਮੌਰ ਜ਼ਿਲਿਆਂ ਦੇ ਉਪਰੀ ਹਿੱਸੇ ਬਰਫ ਨਾਲ ਢਕੇ ਗਏ। ਰੋਹਤਾਂਗ ਦੱਰੇ ਤੋਂ ਇਲਾਵਾ ਸ਼ਿੰਕੁਲਾ, ਬਾਰਾਲਾਚਾ ਅਤੇ ਕੁੰਜੁਮ ਦੱਰੇ ਵਿਚ ਵੀ ਭਾਰੀ ਬਰਫਬਾਰੀ ਹੋਈ। ਅਟਲ ਟਨਲ ਦੇ ਦੋਵਾਂ ਕੋਨੇ ਵੀ ਬਰਫ ਨਾਲ ਢਕੇ ਹੋਏ ਹਨ।