ਨਸ਼ੀਲੇ ਪਦਾਰਥ ਤਸਕਰ ਗਿਰੋਹ ਦਾ ਪਰਦਾਫਾਸ਼, 2 ਗ੍ਰਿਫ਼ਤਾਰ
Monday, Aug 12, 2024 - 04:46 PM (IST)
ਹੈਦਰਾਬਾਦ (ਭਾਸ਼ਾ)- ਨਸ਼ੀਲੇ ਪਦਾਰਥ ਦੀ ਤਸਕਰੀ ਕਰਨ ਵਾਲੇ ਇਕ ਅੰਤਰਰਾਜੀ ਗਿਰੋਹ ਦਾ ਪਰਦਾਫਾਸ਼ ਕੀਤਾ ਗਿਆ ਅਤੇ ਇਕ ਕਰੋੜ ਰੁਪਏ ਤੋਂ ਵੱਧ ਮੁੱਲ ਦੇ ਹਸ਼ੀਸ਼ ਤੇਲ ਦੀ ਤਸਕਰੀ ਦੇ ਦੋਸ਼ 'ਚ 2 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਗਿਆ। ਪੁਲਸ ਨੇ ਸੋਮਵਾਰ ਨੂੰ ਇਹ ਜਾਣਕਾਰੀ ਦਿੱਤੀ। ਰਾਚਾਕੋਂਡਾ ਦੇ ਪੁਲਸ ਕਮਿਸ਼ਨਰ ਜੀ. ਸੁਧੀਰ ਬਾਬੂ ਨੇ ਇਕ ਬਿਆਨ 'ਚ ਦੱਸਿਆ ਕਿ ਵਿਸ਼ਾਖਾਪਟਨਮ ਤੋਂ ਹੈਦਰਾਬਾਦ ਹੁੰਦੇ ਹੋਏ ਬੈਂਗਲੁਰੂ ਤੱਕ ਹਸ਼ੀਸ਼ ਤੇਲ ਦੀ ਤਸਕਰੀ 'ਚ ਸ਼ਾਮਲ 2 ਨਸ਼ੀਲੇ ਪਦਾਰਥ ਤਸਕਰਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਅਤੇ ਉਨ੍ਹਾਂ ਕੋਲੋਂ 13.5 ਕਿਲੋਗ੍ਰਾਮ ਹਸ਼ੀਸ਼ ਤੇਲ ਜ਼ਬਤ ਕੀਤਾ ਗਿਆ।
ਪੁਲਸ ਨੇ ਦੱਸਿਆ ਕਿ ਦੋਸ਼ੀ ਵਿਅਕਤੀ ਚਚੇਰੇ ਭਰਾ ਹਨ। ਉਹ ਆਂਧਰਾ ਪ੍ਰਦੇਸ਼ ਦੇ ਮੂਲ ਵਾਸੀ ਅਤੇ ਕਿਸਾਨ ਹਨ। ਦੋਵੇਂ ਆਸਾਨੀ ਨਾਲ ਪੈਸਾ ਕਮਾਉਣ ਲਈ ਨਸ਼ੀਲੇ ਪਦਾਰਥ ਦੇ ਗੈਰ-ਕਾਨੂੰਨੀ ਵਪਾਸ 'ਚ ਸ਼ਾਮਲ ਹੋ ਗਏ। ਪੁਲਸ ਨੇ ਦੱਸਿਆ ਕਿ ਦੋਸ਼ੀ ਆਂਧਰਾ ਪ੍ਰਦੇਸ਼ ਅਤੇ ਓਡੀਸ਼ਾ ਤੋਂ ਹਸ਼ੀਸ਼ ਤੇਲ ਖਰੀਦ ਕੇ ਉਸ ਨੂੰ ਹੈਦਰਾਬਾਦ ਦੇ ਰਸਤੇ ਬੈਂਗਲੁਰੂ 'ਚ ਵੇਚਦੇ ਸਨ। ਐੱਨ.ਡੀ.ਪੀ.ਐੱਸ. ਐਕਟ-1985 ਦੀਆਂ ਸੰਬੰਧਤ ਧਾਰਾਵਾਂ ਦੇ ਅਧੀਨ ਮਾਮਲਾ ਦਰਜ ਕਰ ਲਿਆ ਗਿਆ ਹੈ। ਬਿਆਨ ਅਨੁਸਾਰ ਪਤਾ ਲੱਗਾ ਹੈ ਕਿ ਇਕ ਕਿਲੋਗ੍ਰਾਮ ਹਸ਼ੀਸ਼ ਤੇਲ ਬਣਾਉਣ ਲਈ ਲਗਭਗ 35 ਤੋਂ 40 ਕਿਲੋਗ੍ਰਾਮ ਗਾਂਜੇ ਦੀ ਵਰਤੋਂ ਕੀਤੀ ਜਾਂਦੀ ਹੈ ਅਤੇ 13.5 ਕਿਲੋਗ੍ਰਾਮ ਹਸ਼ੀਸ਼ ਤੇਲ (ਜੋ ਇਸ ਮਾਮਲੇ 'ਚ ਜ਼ਬਤ ਕੀਤਾ ਗਿਆ ਹੈ) ਲਈ ਲਗਭਗ 560 ਕਿਲੋਗ੍ਰਾਮ ਗਾਂਜੇ ਦੀ ਵਰਤੋਂ ਹੋਈ ਹੋਵੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8