ਡਰੱਗ ਮਾਫੀਆ ਨੇ ਨਕਦੀ ਦੀ ਤਸਕਰੀ ਕਰ ਧਾਰਮਿਕ ਚੋਣ ਨੂੰ ਪੈਸਿਆਂ ਨਾਲ ਗੰਦਾ ਕਰਨ ਦੀ ਕੀਤੀ ਕੋਸ਼ਿਸ਼ : ਜੀ.ਕੇ

Wednesday, Jun 23, 2021 - 01:49 AM (IST)

ਨਵੀਂ ਦਿੱਲੀ- ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਚੋਣ ਪ੍ਰਚਾਰ ਦੌਰਾਨ 12 ਅਪ੍ਰੈਲ 2021 ਨੂੰ ਪੰਜਾਬੀ ਬਾਗ 'ਚ ਇਕ ਕਾਰ ਤੋਂ ਫੜ੍ਹੀ ਗਈ 2 ਕਰੋੜ ਰੁਪਏ ਦੀ ਨਕਦੀ ਤਸਕਰੀ ਮਾਮਲੇ 'ਚ ਹੁਣ ਦਿੱਲੀ ਪੁਲਸ ਵਲੋਂ ਅੱਗੇ ਜਾਂਚ ਵਧਾਉਣ ਦੀ ਰਾਹ ਖੁਲ੍ਹ ਗਈ ਹੈ। ਜਾਗੋ ਪਾਰਟੀ ਦੇ ਪ੍ਰਧਾਨ ਮਨਜੀਤ ਸਿੰਘ ਜੀ.ਕੇ. ਦੀ ਸ਼ਿਕਾਇਤ 'ਤੇ ਦਿੱਲੀ ਗੁਰਦੁਆਰਾ ਚੋਣ ਦੇ ਡਾਇਰੈਕਟਰ ਨੇ ਦਿੱਲੀ ਪੁਲਸ ਕਮਿਸ਼ਨਰ ਨੂੰ ਇਕ ਮੰਗ ਪੱਤਰ ਭੇਜਿਆ ਹੈ। ਇਸ ਬਾਰੇ ਜਾਣਕਾਰੀ ਦਿੰਦਿਆਂ ਜੀ.ਕੇ. ਨੇ ਉਮੀਦ ਜ਼ਾਹਰ ਕੀਤੀ ਕਿ ਪੁਲਸ ਜਾਂਚ ਵਿੱਚ ਆਦਰਸ਼ ਚੋਣ ਜਾਬਤਾ ਲਾਗੂ ਹੋਣ ਦੇ ਬਾਵਜੂਦ ਵੋਟਰਾਂ ਨੂੰ ਇਸ ਪੈਸੇ ਨਾਲ ਲੁਭਾਉਣ ਦੀ ਨੀਅਤ ਦਾ ਖੁਲਾਸਾ ਹੋਣ ਦੀ ਸੰਭਾਵਨਾ ਹੈ। 21 ਅਪ੍ਰੈਲ ਨੂੰ ਇਸ ਸਬੰਧ 'ਚ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਲਿਖੇ ਆਪਣੇ ਪੱਤਰ 'ਚ ਜੀ.ਕੇ. ਨੇ ਪੁਲਸ ਦੁਆਰਾ ਜਬਤ ਕੀਤੀ ਗਈ ਰਕਮ ਨੂੰ ਨਸ਼ੇ ਦਾ ਪੈਸਾ ਹੋਣ ਦੀ ਅਸ਼ੰਕਾ ਜ਼ਾਹਰ ਕੀਤੀ ਸੀ। 

ਇਹ ਵੀ ਪੜ੍ਹੋ- ਜਲਾਲਾਬਾਦ ਦੀ ਧੀ ਰੂਪਦੀਪ ਕੌਰ ਬਣੀ DSP, ਕਿਹਾ ਔਰਤਾਂ ਦੇ ਪ੍ਰਤੀ ਅਪਰਾਧ ਨੂੰ ਰੋਕਣਾ ਹੋਵੇਗਾ ਮੁੱਖ ਉਦੇਸ਼
ਜਾਣਕਾਰੀ ਮੁਤਾਬਕ ਪੁਲਸ ਨੇ 2 ਕਰੋੜ ਰੁਪਏ ਜਬਤ ਕਰਕੇ ਮਾਮਲਾ ਆਮਦਨ ਵਿਭਾਗ ਨੂੰ ਸੌਂਪ ਕੇ ਜਾਂਚ ਬੰਦ ਕਰ ਦਿੱਤੀ ਸੀ। ਜੀ.ਕੇ. ਨੇ ਪ੍ਰਧਾਨ ਮੰਤਰੀ ਨੂੰ ਭੇਜੀ ਆਪਣੀ ਸ਼ਿਕਾਇਤ ਪੱਤਰ ਦੀ ਇਕ ਕਾਪੀ ਕੇਂਦਰੀ ਗ੍ਰਹਿ ਮੰਤਰੀ, ਦਿੱਲੀ ਦੇ ਉਪ ਰਾਜਪਾਲ, ਪੁਲਸ ਕਮਿਸ਼ਨਰ ਅਤੇ ਦਿੱਲੀ ਗੁਰਦੁਆਰਾ ਚੋਣ ਡਾਇਰੈਕਟਰੇਟ ਨੂੰ ਵੀ ਭੇਜੀ ਸੀ। ਜਿਸ 'ਤੇ ਗੁਰਦੁਆਰਾ ਚੋਣ ਡਾਇਰੈਕਟਰ ਦੀ ਪ੍ਰਤੀਕ੍ਰਿਆ ਸਾਹਮਣੇ ਆਈ ਹੈ। ਪ੍ਰਧਾਨ ਮੰਤਰੀ ਨੂੰ ਭੇਜੀ ਆਪਣੀ ਸ਼ਿਕਾਇਤ 'ਚ ਜੀ.ਕੇ. ਵਲੋਂ ਦੋਸ਼ ਲਗਾਇਆ ਗਿਆ ਸੀ ਕਿ ਪੰਜਾਬ ਸ਼੍ਰੋਮਣੀ ਅਕਾਲੀ ਦਲ ਬਾਦਲ ਦੀ ਡਰਗ ਮਾਫੀਆ ਨਾਲ ਦੋਸਤੀ ਹੈ ਅਤੇ ਉਹ ਇਸ ਧਾਰਮਿਕ ਚੋਣ ਨੂੰ ਨਸ਼ਿਆਂ ਅਤੇ ਪੈਸੇ ਨਾਲ ਪ੍ਰਦੂਸ਼ਿਤ ਕਰਨ ਦੀ ਕੋਸ਼ਿਸ਼ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਵੱਖ-ਵੱਖ ਸਰੋਤਾਂ ਰਾਹੀਂ ਜੋ ਦੋਸ਼ ਮੇਰੇ ਧਿਆਨ 'ਚ ਲਿਆਏ ਗਏ ਹਨ ਉਹ ਸੁਭਾਅ ਪੱਖੋਂ ਬੜੇ ਗੰਭੀਰ ਹਨ ਇਸ ਲਈ ਤੁਹਾਨੂੰ ਬੇਨਤੀ ਹੈ ਕਿ ਸ਼੍ਰੋਮਣੀ ਅਕਾਲੀ ਦਲ ਬਾਦਲ ਦੁਆਰਾ 2 ਕਰੋੜ ਰੁਪਏ ਦੀ ਨਕਦੀ ਤਸਕਰੀ ਦੀ ਜਾਂਚ ਲਈ ਇਕ ਸੁਤੰਤਰ ਜਾਂਚ ਟੀਮ ਬਣਾਈ ਜਾਵੇ।

ਇਹ ਵੀ ਪੜ੍ਹੋ- ਪਿੰਡ ਲੱਖਾ ‘ਚ ਬਜ਼ੁਰਗ ਔਰਤ ਦਾ ਭੇਤਭਰੀ ਹਾਲਤ ‘ਚ ਕਤਲ, ਪਤੀ ਲਾਪਤਾ

ਨਿਰਪੱਖ ਜਾਂਚ ਨਾਲ ਨਸ਼ੇ ਅਤੇ ਗੈਰ ਕਾਨੂੰਨੀ ਨਕਦੀ ਦੀ ਦੁਰਵਰਤੋ ਨਾਲ ਚੋਣ ਅਤੇ ਸਮਾਜ ਨੂੰ ਬਚਾਉਣ ਦੀ ਰਾਹ ਵੀ ਖੁੱਲ੍ਹ ਸਕਦੀ ਹੈ ਅਤੇ ਬਾਦਲ-ਡਰਗ ਮਾਫੀਆ ਦੇ ਦਰਮਿਆਨ ਕਥਿਤ ਗਠਜੋੜ ਦਾ ਪਰਦਾਫਾਸ਼ ਵੀ ਹੋ ਸਕਦਾ ਹੈ। ਇਸ ਲਈ ਜੋ ਵੀ ਇਸ ਦੇ ਪਿੱਛੇ ਹੈ ਉਸ ਨੂੰ ਬੇਨਕਾਬ ਕੀਤਾ ਜਾਣਾ ਚਾਹੀਦਾ ਹੈ ਅਤੇ ਕਾਨੂੰਨ ਮੁਤਾਬਕ ਬਣਦੀ ਕਾਰਵਾਈ ਹੋਣੀ ਚਾਹੀਦੀ ਹੈ। ਮੈਨੂੰ ਪਤਾ ਲੱਗਿਆ ਹੈ ਕਿ ਉਕਤ ਨਕਦੀ ਨੂੰ ਗੁਰਦੁਆਰਾ ਰਕਾਬਗੰਜ ਸਾਹਿਬ ਸਥਿਤ ਅਕਾਲੀ ਦਲ ਬਾਦਲ ਦੇ ਦਫ਼ਤਰ ਤੋਂ ਉਕਤ ਇਕ ਗੱਡੀ ਲੈ ਕੇ ਗਈ ਸੀ ਅਤੇ ਪੰਜਾਬੀ ਬਾਗ ਲਾਲ ਬੱਤੀ 'ਤੇ ਜਾਂਚ ਦੇ ਦੌਰਾਨ 3 ਲੋਕਾਂ ਦੇ ਨਾਲ ਫੜ੍ਹੀ ਗਈ। 


Bharat Thapa

Content Editor

Related News