ਦਿੱਲੀ ’ਚ ਪ੍ਰਦੂਸ਼ਣ ਨਾਲ ਨਜਿੱਠਣ ਲਈ ਡਰੋਨ ਰਾਹੀਂ ਪਾਣੀ ਦਾ ਛਿੜਕਾਅ

Saturday, Nov 09, 2024 - 12:29 AM (IST)

ਦਿੱਲੀ ’ਚ ਪ੍ਰਦੂਸ਼ਣ ਨਾਲ ਨਜਿੱਠਣ ਲਈ ਡਰੋਨ ਰਾਹੀਂ ਪਾਣੀ ਦਾ ਛਿੜਕਾਅ

ਨਵੀਂ ਦਿੱਲੀ, (ਭਾਸ਼ਾ)- ਰਾਸ਼ਟਰੀ ਰਾਜਧਾਨੀ ਵਿਚ ਵਧਦੇ ਹਵਾ ਪ੍ਰਦੂਸ਼ਣ ਨੂੰ ਰੋਕਣ ਲਈ ਦਿੱਲੀ ਸਰਕਾਰ ਨੇ ਸ਼ੁੱਕਰਵਾਰ ਨੂੰ ਸ਼ਹਿਰ ਦੇ ਆਨੰਦ ਵਿਹਾਰ ਇਲਾਕੇ ਵਿਚ ਪ੍ਰਯੋਗਾਤਮਕ ਆਧਾਰ ਉੱਤੇ ਡਰੋਨ ਦੀ ਵਰਤੋਂ ਕਰ ਕੇ ਪਾਣੀ ਦਾ ਛਿੜਕਾਅ ਕੀਤਾ।

ਆਨੰਦ ਵਿਹਾਰ ਸ਼ਹਿਰ ਦੇ ਸਭ ਤੋਂ ਪ੍ਰਦੂਸ਼ਿਤ ਇਲਾਕਿਆਂ ਵਿਚੋਂ ਇਕ ਹੈ। ਇਸ ਦੌਰਾਨ ਦਿੱਲੀ ਦੇ ਵਾਤਾਵਰਣ ਮੰਤਰੀ ਗੋਪਾਲ ਰਾਏ ਨੇ ਕਿਹਾ ਕਿ ਸਭ ਤੋਂ ਵੱਧ ਪ੍ਰਦੂਸ਼ਿਤ ਇਲਾਕਿਆਂ ਵਿਚ ਏ. ਕਿਊ. ਆਈ. (ਹਵਾ ਗੁਣਵੱਤਾ ਸੂਚਕ ਅੰਕ) ਸ਼ਹਿਰ ਦੇ ਔਸਤ ਪੱਧਰ ਨਾਲੋਂ ਵੱਧ ਹੈ।

ਰਾਏ ਨੇ ਦੱਸਿਆ ਕਿ ਮੌਜੂਦਾ ਸਮੇਂ ਵਿਚ ਦਿੱਲੀ ਵਿਚ 200 ਤੋਂ ਵੱਧ ‘ਐਂਟੀ-ਸਮੋਗ ਗੰਨਾਂ’ ਤਾਇਨਾਤ ਹਨ, ਜਿਨ੍ਹਾਂ ਰਾਹੀਂ ਹਵਾ ਵਿਚ ਧੂੜ ਘੱਟ ਕਰਨ ਲਈ ਸੜਕਾਂ ’ਤੇ ਪਾਣੀ ਦਾ ਛਿੜਕਾਅ ਕੀਤਾ ਜਾ ਰਿਹਾ ਹੈ। ਮੰਤਰੀ ਨੇ ਕਿਹਾ ਕਿ ਜੇਕਰ ਪ੍ਰੀਖਣ ਸਫਲ ਹੁੰਦਾ ਹੈ ਤਾਂ ਦਿੱਲੀ ਪ੍ਰਦੂਸ਼ਣ ਕੰਟਰੋਲ ਕਮੇਟੀ (ਡੀ. ਪੀ. ਸੀ. ਸੀ.) ਹੋਰ ਡਰੋਨ ਖਰੀਦਣ ’ਤੇ ਵਿਚਾਰ ਕਰ ਸਕਦੀ ਹੈ।


author

Rakesh

Content Editor

Related News