ਵੱਡੀ ਖ਼ਬਰ: ਮਾਤਾ ਵੈਸ਼ਨੋ ਦੇਵੀ 'ਚ ਵੀ ਦੇਖੇ ਗਏ ਡਰੋਨ, ਹੋਇਆ ਬਲੈਕ ਆਊਟ
Saturday, May 10, 2025 - 09:37 PM (IST)

ਨੈਸ਼ਨਲ ਡੈਸਕ - ਪਾਕਿਸਤਾਨ ਨੇ ਜੰਗਬੰਦੀ ਦੇ 4 ਘੰਟੇ ਬਾਅਦ ਹੀ ਫਿਰ ਉਲੰਘਣਾ ਕਰ ਦਿੱਤੀ। ਜੰਮੂ-ਕਸ਼ਮੀਰ ਵਿੱਚ ਸਰਹੱਦ ਪਾਰ ਪਾਕਿਸਤਾਨ ਦੀਆਂ ਭੜਕਾਊ ਗਤੀਵਿਧੀਆਂ ਇੱਕ ਵਾਰ ਫਿਰ ਤੇਜ਼ ਹੋ ਗਈਆਂ ਹਨ। ਸ਼ਨੀਵਾਰ ਰਾਤ ਨੂੰ, ਪਾਕਿਸਤਾਨ ਨੇ ਕਈ ਇਲਾਕਿਆਂ ਵਿੱਚ ਜੰਗਬੰਦੀ ਦੀ ਉਲੰਘਣਾ ਕੀਤੀ ਅਤੇ ਭਾਰੀ ਗੋਲਾਬਾਰੀ ਕੀਤੀ, ਜਦੋਂ ਕਿ ਕਸ਼ਮੀਰ ਦੇ ਬਾਰਾਮੂਲਾ ਜ਼ਿਲ੍ਹੇ ਵਿੱਚ ਇੱਕ ਸ਼ੱਕੀ ਡਰੋਨ ਕਾਰਨ ਧਮਾਕਾ ਹੋਇਆ। ਜੰਮੂ-ਕਸ਼ਮੀਰ ਪੁਲਸ ਨੇ ਪੁਸ਼ਟੀ ਕੀਤੀ ਹੈ ਕਿ ਕਸ਼ਮੀਰ ਦੇ ਸ਼੍ਰੀਨਗਰ ਵਿੱਚ ਕਈ ਧਮਾਕੇ ਹੋਏ ਹਨ। ਲਾਲ ਚੌਕ, ਬੀਬੀ ਕੈਂਟ ਖੇਤਰ ਅਤੇ ਸਫਾਪੁਰਾ ਵਿੱਚ ਧਮਾਕੇ ਹੋਏ ਹਨ। ਉਥੇ ਹੀ ਹੁਣ ਵੱਡੀ ਖ਼ਬਰ ਇਹ ਸਾਹਮਣੇ ਆ ਰਹੀ ਹੈ ਕਿ ਮਾਤਾ ਵੈਸ਼ਨੋ ਦੇਵੀ ਵਿਖੇ ਵੀ ਡਰੋਨ ਦੇਖੇ ਗਏ ਹਨ, ਜਿਸ ਤੋਂ ਬਾਅਦ ਬਲੈਕ ਆਊਟ ਕਰ ਦਿੱਤਾ ਗਿਆ ਹੈ।
ਬਾਰਾਮੂਲਾ ਵਿੱਚ ਡਰੋਨ ਹਮਲਾ
ਪਾਕਿਸਤਾਨ ਵੱਲੋਂ ਅਖਨੂਰ, ਰਾਜੌਰੀ ਅਤੇ ਆਰਐਸਪੁਰਾ ਅੰਤਰਰਾਸ਼ਟਰੀ ਸਰਹੱਦ 'ਤੇ ਤੋਪਖਾਨੇ ਦੀ ਗੋਲੀਬਾਰੀ ਕੀਤੀ ਗਈ ਹੈ। ਇਸ ਦੇ ਨਾਲ ਹੀ ਬਾਰਾਮੂਲਾ ਵਿੱਚ ਇੱਕ ਡਰੋਨ ਹਮਲਾ ਹੋਇਆ ਹੈ।
ਕੀ ਬੋਲੇ ਮੁੱਖ ਮੰਤਰੀ ਉਮਰ ਅਬਦੁੱਲਾ
ਜੰਮੂ-ਕਸ਼ਮੀਰ ਦੇ ਮੁੱਖ ਮੰਤਰੀ ਉਮਰ ਅਬਦੁੱਲਾ ਨੇ ਟਵਿੱਟਰ 'ਤੇ ਪੋਸਟ ਕੀਤਾ ਕਿ ਸ਼੍ਰੀਨਗਰ ਵਿੱਚ ਧਮਾਕਿਆਂ ਦੀਆਂ ਆਵਾਜ਼ਾਂ ਸੁਣੀਆਂ ਗਈਆਂ। ਉਨ੍ਹਾਂ ਕਿਹਾ ਕਿ ਇਹ ਕਿਹੋ ਜਿਹੀ ਜੰਗਬੰਦੀ ਹੈ।