ਵੱਡੀ ਖ਼ਬਰ: 2 ਟਰੱਕ ਭਰ ਕੇ ਨਸ਼ਾ ਲਿਆਂਦੇ ਤਸਕਰ ਕਾਬੂ! ਕੁਇੰਟਲਾਂ ਦੇ ਹਿਸਾਬ ਨਾਲ ਮਿਲਿਆ ਨਸ਼ਾ

Wednesday, Sep 09, 2026 - 05:48 PM (IST)

ਵੱਡੀ ਖ਼ਬਰ: 2 ਟਰੱਕ ਭਰ ਕੇ ਨਸ਼ਾ ਲਿਆਂਦੇ ਤਸਕਰ ਕਾਬੂ! ਕੁਇੰਟਲਾਂ ਦੇ ਹਿਸਾਬ ਨਾਲ ਮਿਲਿਆ ਨਸ਼ਾ

ਨੈਸ਼ਨਲ ਡੈਸਕ: ਡਾਇਰੈਕਟੋਰੇਟ ਆਫ਼ ਰੈਵੇਨਿਊ ਇੰਟੈਲੀਜੈਂਸ (DRI) ਨੇ ਰਾਏਪੁਰ ਵਿਚ ਦੋ ਟਰੱਕਾਂ ਸਮੇਤ 375.95 ਕਿੱਲੋਗ੍ਰਾਮ ਗਾਂਜਾ ਜ਼ਬਤ ਕਰਕੇ ਚਾਰ ਨਸ਼ਾ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ। ਪੁਖ਼ਤਾ ਖ਼ੁਫ਼ੀਆ ਜਾਣਕਾਰੀ ਦੇ ਆਧਾਰ 'ਤੇ ਕਾਰਵਾਈ ਕਰਦਿਆਂ ਡੀ.ਆਰ.ਆਈ. ਅਧਿਕਾਰੀਆਂ ਨੇ ਮੰਗਲਵਾਰ ਨੂੰ ਰਾਏਪੁਰ ਦੇ ਓਲਡ ਧਮਤਰੀ ਰੋਡ ਨੇੜੇ ਦੋ ਟਰੱਕਾਂ ਨੂੰ ਰੋਕਿਆ। ਇਹ ਟਰੱਕ ਆਂਧਰਾ ਪ੍ਰਦੇਸ਼ ਦੇ ਵਿਸ਼ਾਖਾਪਟਨਮ ਤੋਂ ਓਡੀਸ਼ਾ ਦੇ ਰਸਤੇ ਰਾਏਪੁਰ ਆ ਰਹੇ ਸਨ ਅਤੇ ਇਨ੍ਹਾਂ ਵਿਚ ਨਸ਼ੀਲੇ ਪਦਾਰਥ ਹੋਣ ਦਾ ਖ਼ਦਸ਼ਾ ਸੀ।

ਵਾਹਨਾਂ ਦੀ ਤਲਾਸ਼ੀ ਲੈਣ 'ਤੇ ਅਧਿਕਾਰੀਆਂ ਨੇ ਦੋਵਾਂ ਟਰੱਕਾਂ ਦੇ ਲੋਡਿੰਗ ਖੇਤਰ ਵਿਚ ਰੱਖੀਆਂ 10 ਬੋਰੀਆਂ ਵਿਚ ਲੁਕਾਏ ਗਏ 61 ਪੈਕਟ ਬਰਾਮਦ ਕੀਤੇ। ਇਹ ਪੈਕਟ ਭੂਰੇ ਰੰਗ ਦੀ ਟੇਪ ਨਾਲ ਲਪੇਟੇ ਹੋਏ ਸਨ, ਜਿਨ੍ਹਾਂ ਦੀ ਐੱਨ.ਡੀ.ਪੀ.ਐਸ. ਫੀਲਡ-ਟੈਸਟਿੰਗ ਕਿੱਟ ਨਾਲ ਜਾਂਚ ਕਰਨ 'ਤੇ ਗਾਂਜਾ ਹੋਣ ਦੀ ਪੁਸ਼ਟੀ ਹੋਈ।

ਡੀ.ਆਰ.ਆਈ. ਨੇ 375.95 ਕਿੱਲੋਗ੍ਰਾਮ ਗਾਂਜਾ ਅਤੇ ਦੋਵੇਂ ਟਰੱਕ ਜ਼ਬਤ ਕਰ ਲਏ ਹਨ। ਇਸ ਮਾਮਲੇ ਵਿਚ ਚਾਰ ਵਿਅਕਤੀਆਂ ਨੂੰ ਐੱਨ.ਡੀ.ਪੀ.ਐਸ. ਐਕਟਤਹਿਤ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਅੱਗੇ ਦੀ ਜਾਂਚ ਜਾਰੀ ਹੈ।


author

Anmol Tagra

Content Editor

Related News