DRDO 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ, ਚਾਹਵਾਨ ਉਮੀਦਵਾਰ ਕਰਨ ਅਪਲਾਈ
Monday, Oct 05, 2020 - 12:05 PM (IST)
 
            
            ਨਵੀਂ ਦਿੱਲੀ— ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ. ਆਰ. ਡੀ. ਓ.) 'ਚ ਨੌਕਰੀ ਕਰਨ ਦਾ ਸੁਨਹਿਰੀ ਮੌਕਾ ਹੈ। ਡੀ. ਆਰ. ਡੀ. ਓ. ਨੇ ਸਿੱਧੀ ਭਰਤੀ ਕੱਢੀ ਹੈ, ਜਿਸ ਵਿਚ ਸਿੱਧੀ ਇੰਟਰਵਿਊ ਰਾਹੀਂ ਚੋਣ ਹੋਵੇਗੀ। ਇਹ ਭਰਤੀਆਂ ਗਰੈਜੂਏਟ ਅਪਰੈਂਟਿਸ ਅਤੇ ਟੈਕਨੀਸ਼ੀਅਨ (ਡਿਪਲੋਮਾ) ਅਪਰੈਂਟਿਸ ਦੇ ਅਹੁਦਿਆਂ 'ਤੇ ਹੋਣ ਜਾ ਰਹੀਆਂ ਹਨ। ਇਨ੍ਹਾਂ ਅਹੁਦਿਆਂ 'ਤੇ ਅਰਜ਼ੀ ਦੀ ਮੰਗ ਆਨਲਾਈਨ ਕੀਤੀ ਗਈ ਹੈ।

ਅਹੁਦਿਆਂ ਦਾ ਨਾਂ ਅਤੇ ਗਿਣਤੀ—
ਗਰੈਜੂਏਟ ਅਪਰੈਂਟਿਸ ਅਤੇ ਟੈਕਨੀਸ਼ੀਅਨ (ਡਿਪਲੋਮਾ) ਅਪਰੈਂਟਿਸ ਦੇ ਕੁੱਲ 15 ਅਹੁਦਿਆਂ 'ਤੇ ਭਰਤੀ ਕੀਤੀ ਜਾਵੇਗੀ।
ਸਿੱਖਿਅਕ ਯੋਗਤਾ—
ਗਰੈਜੂਏਟ ਅਪਰੈਂਟਿਸ ਲਈ-ਮਕੈਨੀਕਲ ਇੰਜੀਨੀਅਰਿੰਗ 'ਚ ਬੀ. ਏ. ਜਾਂ ਬੀਟੇਕ/ ਫੂਡ ਸਾਇੰਸ ਵਿਚ ਬੀ. ਐੱਸ. ਸੀ./ ਫੂਡ ਪ੍ਰੋਸੈਸਿੰਗ ਵਿਚ ਬੀਟੇਕ।
ਟੈਕਨੀਸ਼ੀਅਨ ਅਪਰੈਂਟਿਸ— ਇਲੈਕਟ੍ਰੀਕਲ ਇੰਜੀਨੀਅਰਿੰਗ/ਮਕੈਨੀਕਲ ਇੰਜੀਨੀਅਰਿੰਗ/ ਹੋਟਲ ਮੈਨੇਜਮੈਂਟ/ ਕੈਟਰਿੰਗ ਤਕਨਾਲੋਜੀ/ ਰੈਫਰੀਜਰੇਸ਼ਨ 'ਚ ਡਿਪਲੋਮਾ/ ਪਲਾਸਟਿਕ ਤਕਨਾਲੋਜੀ/ ਫੂਡ ਐਂਡ ਨਿਊਟ੍ਰੀਸ਼ਨ/ ਬੈਂਕਿੰਗ ਤਕਨਾਲੋਜੀ/ਫੂਡ ਪ੍ਰੋਸੈਸਿੰਗ 'ਚ ਡਿਪਲੋਮਾ।
ਜ਼ਰੂਰੀ ਤਾਰੀਖ਼ਾਂ—
ਬੇਨਤੀ ਪੱਤਰ ਜਮ੍ਹਾਂ ਕਰਨ ਦੀ ਆਖ਼ਰੀ ਤਾਰੀਖ਼— 14 ਅਕਤੂਬਰ 2020
ਇੰਟਰਵਿਊ ਦੀ ਤਾਰੀਖ਼— 13 ਨਵੰਬਰ 2020
ਇੰਝ ਕਰੋ ਅਪਲਾਈ—
ਉਮੀਦਵਾਰ ਰੱਖਿਆ ਖੋਜ ਅਤੇ ਵਿਕਾਸ ਸੰਗਠਨ ਦੀ ਅਧਿਕਾਰਤ ਵੈੱਬਸਾਈਟ https://www.drdo.gov.in/ 'ਤੇ ਜਾ ਕੇ ਅਪਲਾਈ ਕਰ ਸਕਦੇ ਹਨ। 

 
                     
                             
                             
                             
                             
                             
                             
                             
                             
                             
                             
                             
                             
                             
                             
                             
                             
                             
                             
                            