DRDO ਨੇ ਲੜਾਕੂ ਜਹਾਜ਼ ਨੂੰ ਰਾਡਾਰ ਤੋਂ ਬਚਾਉਣ ਦੀ ਤਕਨਾਲੋਜੀ ਕੀਤੀ ਵਿਕਸਿਤ
Thursday, Aug 19, 2021 - 02:08 PM (IST)
ਨਵੀਂ ਦਿੱਲੀ- ਰੱਖਿਆ ਖੋਜ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਹਵਾਈ ਫ਼ੌਜ ਦੇ ਲੜਾਕੂ ਜਹਾਜ਼ਾਂ ਨੂੰ ਦੁਸ਼ਮਣ ਦੇ ਰਾਡਾਰ ਦੀ ਪਕੜ ਤੋਂ ਬਚਣ ਲਈ ਇਕ ਉੱਨਤ ਤਕਨਾਲੋਜੀ ਵਿਕਸਿਤ ਕੀਤੀ ਹੈ। ਡੀ.ਆਰ.ਡੀ.ਓ. ਦੀ ਜੋਧਪੁਰ ਸਥਿਤ ਪ੍ਰਯੋਗਸ਼ਾਲਾ ਨੇ ਪੁਣੇ ਸਥਿਤ ਸੰਗਠਨ ਦੀ ਪ੍ਰਯੋਗਸ਼ਾਲਾ ਹਾਈ ਐਨਰਜੀ ਮੈਟ੍ਰਿਅਲ ਰਿਸਰਚ ਲੈਬੋਰੇਟਰੀ ਨਾਲ ਮਿਲ ਕੇ ਇਹ ਤਕਨਾਲੋਜੀ ਵਿਕਸਿਤ ਕੀਤੀ ਹੈ। ਇਸ ਤਕਨਾਲੋਜੀ ਦੇ ਸਫ਼ਲ ਪ੍ਰੀਖਣਾਂ ਤੋਂ ਬਾਅਦ ਹਵਾਈ ਫ਼ੌਜ ਨੇ ਇਸ ਨੂੰ ਆਪਣੇ ਬੇੜੇ ’ਚ ਸ਼ਾਮਲ ਕਰਨਾ ਸ਼ੁਰੂ ਕਰ ਦਿੱਤਾ ਹੈ।
ਇਹ ਵੀ ਪੜ੍ਹੋ : ਕਸ਼ਮੀਰ ਦੀ ਕੁੜੀ ਨੇ ਘਰ ’ਚ ਕੀਤੀ ਮਸ਼ਰੂਮ ਦੀ ਖੇਤੀ, ਪੜ੍ਹਾਈ ਦੇ ਨਾਲ ਬਣਾਇਆ ਕਮਾਈ ਦਾ ਜ਼ਰੀਆ
ਰੱਖਿਆ ਮੰਤਰੀ ਰਾਜਨਾਥ ਸਿੰਘ ਨੇ ਇਸ ਉਪਲੱਬਧੀ ਲਈ ਡੀ.ਆਰ.ਡੀ.ਓ., ਹਵਾਈ ਫ਼ੌਜ ਅਤੇ ਸੰਬੰਧਤ ਉਦਯੋਗ ਨੂੰ ਵਧਾਈ ਦਿੱਤੀ ਅਤੇ ਕਿਹਾ ਹੈ ਕਿ ਇਹ ਆਤਮਨਿਰਭਰ ਭਾਰਤ ਦੀ ਦਿਸ਼ਾ ’ਚ ਇਕ ਹੋਰ ਕਦਮ ਹੈ। ਮੌਜੂਦਾ ਦੌਰ ਦੀ ਤਕਨਾਲੋਜੀ ਆਧਾਰਤ ਲੜਾਈ ’ਚ ਲੜਾਕੂ ਜਹਾਜ਼ ਨੂੰ ਦੁਸ਼ਮਣ ਦੇ ਰਾਡਾਰ ਦੀ ਪਕੜ ਤੋਂ ਬਚਾਉਣਾ ਦਾ ਚਿੰਤਾ ਦਾ ਮੁੱਖ ਵਿਸ਼ਾ ਹੈ। ਇਸ ਲਈ ਇਸ ਉੱਨਤ ਤਕਨਾਲੋਜੀ ਨੂੰ ਕਾਫ਼ੀ ਮਹੱਤਵਪੂਰਨ ਮੰਨਿਆ ਜਾ ਰਿਹਾ ਹੈ। ਇਸ ਦੇ ਅਧੀਨ ਹਵਾ ’ਚ ਤੂੜੀ ਦੀ ਮਦਦ ਨਾਲ ਮਿਜ਼ਾਈਲ ਨੂੰ ਉਲਝਾ ਕੇ ਜਹਾਜ਼ ਨੂੰ ਬਚਾਇਆ ਜਾ ਸਕਦਾ ਹੈ। ਇਹ ਤਕਨਾਲੋਜੀ ਵੱਡੇ ਪੈਮਾਨੇ ’ਤੇ ਇਸਤੇਮਾਲ ਲਈ ਉਦਯੋਗ ਨੂੰ ਦੇ ਦਿੱਤੀ ਗਈ ਹੈ। ਡੀ.ਆਰ.ਡੀ.ਓ. ਦੇ ਪ੍ਰਧਾਨ ਡਾ.ਜੀ. ਸਤੀਸ਼ ਰੈੱਡੀ ਨੇ ਵੀ ਇਸ ਤਕਨਾਲੋਜੀ ਦੇ ਨਾਲ ਜੁੜੀ ਟੀਮ ਨੂੰ ਵਧਾਈ ਦਿੱਤੀ ਹੈ।
ਨੋਟ : ਇਸ ਖ਼ਬਰ ਸੰਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਬਾਕਸ ’ਚ ਦਿਓ ਜਵਾਬ