ਜਲ ਸੈਨਾ ਦੇ ਜਹਾਜ਼ਾਂ ਦੀ ਰੱਖਿਆ ਕਰੇਗੀ DRDO ਦੀ ਐਡਵਾਂਸਡ ਚਾਫ਼ ਟੈਕਨਾਲੋਜੀ

Monday, Apr 05, 2021 - 02:50 PM (IST)

ਜਲ ਸੈਨਾ ਦੇ ਜਹਾਜ਼ਾਂ ਦੀ ਰੱਖਿਆ ਕਰੇਗੀ DRDO ਦੀ ਐਡਵਾਂਸਡ ਚਾਫ਼ ਟੈਕਨਾਲੋਜੀ

ਬੈਂਗਲੁਰੂ- ਰੱਖਿਆ ਖੋਜ ਅਤੇ ਵਿਕਾਸ ਸੰਗਠਨ (ਡੀ.ਆਰ.ਡੀ.ਓ.) ਨੇ ਦੱਸਿਆ ਕਿ ਉਸ ਨੇ ਦੁਸ਼ਮਣਾਂ ਦੇ ਮਿਜ਼ਾਈਲ ਹਮਲੇ ਤੋਂ ਜਲ ਸੈਨਾ ਬੇੜਿਆਂ ਦੀ ਸੁਰੱਖਿਆ ਇਕ ਆਧੁਨਿਕ ਤਕਨਾਲੋਜੀ 'ਐਡਵਾਂਸਡ ਚਾਫ਼ ਟੈਕਨਾਲੋਜੀ' ਵਿਕਸਿਤ ਕੀਤੀ ਹੈ। ਡੀ.ਆਰ.ਡੀ.ਓ. ਨੇ ਸੋਮਵਾਰ ਨੂੰ ਇਕ ਬਿਆਨ 'ਚ ਦੱਸਿਆ ਕਿ ਡੀ.ਆਰ.ਡੀ.ਓ. ਦੀ ਰੱਖਿਆ ਪ੍ਰਯੋਗਸ਼ਾਲਾ ਜੋਧਪੁਰ (ਡੀ.ਜੇ.ਐੱਲ.) ਨੇ ਭਾਰਤੀ ਜਲ ਸੈਨਾ ਦੀ ਗੁਣਵੱਤਾ ਸੰਬੰਧੀ ਜ਼ਰੂਰਤ ਨੂੰ ਪੂਰਾ ਕਰਦੇ ਹੋਏ ਇਸ ਮਹੱਤਵਪੂਰਨ ਤਕਨਾਲੋਜੀ ਦੇ ਤਿੰਨ ਐਡੀਸ਼ਨਾਂ- ਘੱਟ ਦੂਰੀ ਦੇ ਚਾਫ਼ ਰਾਕੇਟ (ਐੱਸ.ਆਰ.ਸੀ.ਆਰ.), ਮੱਧਮ ਦੂਰੀ ਦੇ ਚਾਫ਼ ਰਾਕੇਟ (ਐੱਮ.ਆਰ.ਸੀ.ਆਰ.) ਅਤੇ ਲੰਬੀ ਦੂਰੀ ਦੇ ਚਾਫ਼ ਰਾਕੇਟ (ਐੱਲ.ਆਰ.ਸੀ.ਆਰ.) ਨੂੰ ਦੇਸ਼ 'ਚ ਵਿਕਸਿਤ ਕੀਤਾ ਹੈ। ਬਿਆਨ 'ਚ ਕਿਹਾ ਗਿਆ ਹੈ ਕਿ ਭਾਰਤੀ ਜਲ ਸੈਨਾ ਨੇ ਅਰਬ ਸਾਗਰ 'ਚ ਭਾਰਤੀ ਜਲ ਸੈਨਾ ਬੇੜੇ 'ਤੇ ਸਾਰੇ ਤਿੰਨ ਐਡੀਸ਼ਨਾਂ ਦੇ ਪ੍ਰੀਖਣ ਕੀਤੇ ਸਨ ਅਤੇ ਉਨ੍ਹਾਂ ਦਾ ਪ੍ਰਦਰਸ਼ਨ ਸੰਤੋਸ਼ਜਨਕ ਪਾਇਆ ਗਿਆ।

PunjabKesari

ਚਾਫ਼ ਇਕ ਅਜਿਹੀ ਇਲੈਕਟ੍ਰਾਨਿਕ ਤਕਨਾਲੋਜੀ ਹੈ, ਜਿਸ ਦਾ ਦੁਸ਼ਮਣਾਂ ਦੀ ਰਡਾਰ ਤੋਂ ਜਲ ਸੈਨਾ ਦੇ ਬੇੜੇ ਦੀ ਰੱਖਿਆ ਕਰਨ ਲਈ ਵਿਸ਼ਵ ਭਰ 'ਚ ਇਸਤੇਮਾਲ ਕੀਤਾ ਜਾਂਦਾ ਹੈ। ਡੀ.ਆਰ.ਡੀ.ਓ. ਨੇ ਕਿਹਾ,''ਇਸ ਤਕਨਾਲੋਜੀ ਨੂੰ ਵਿਕਸਿਤ ਕਰਨ ਦੀ ਮਹੱਤਤਾ ਇਸ ਗੱਲ 'ਤੇ ਨਿਰਭਰ ਕਰਦੀ ਹੈ ਕਿ ਹਵਾ 'ਚ ਬਹੁਤ ਘੱਟ ਮਾਤਰਾ 'ਚ ਤਾਇਨਾਤ ਚਾਫ਼ ਸਮੱਗਰੀ ਸਾਡੇ ਬੇੜਿਆਂ ਦੀ ਰੱਖਿਆ ਲਈ ਦੁਸ਼ਮਣ ਮਿਜ਼ਾਈਲਾਂ ਨੂੰ ਉਲਝਣ 'ਚ ਪਾਉਣ ਦਾ ਕੰਮ ਕਰਦੀ ਹੈ।'' ਰੱਖਿਆ ਮੰਤਰੀ ਰਾਜਨਾਥ ਸਿੰਘ ਅਤੇ ਡੀ.ਆਰ.ਡੀ.ਓ. ਦੇ ਪ੍ਰਧਾਨ ਡਾ. ਜੀ. ਸਤੀਸ਼ ਰੈੱਡੀ ਨੇ ਵਿਗਿਆਨੀਆਂ ਦੀ ਟੀਮ ਨੂੰ ਇਸ ਸਫ਼ਲਤਾ ਲਈ ਵਧਾਈ ਦਿੱਤੀ ਹੈ।


author

DIsha

Content Editor

Related News