ਸਰਕਾਰ ਨੇ ''ਇਕ ਰਾਸ਼ਟਰ, ਇਕ ਚੋਣ'' ਅਤੇ ਵਕਫ਼ ਬਿੱਲ ''ਤੇ ਤੇਜ਼ ਗਤੀ ਨਾਲ ਵਧਾਇਆ ਕਦਮ : ਰਾਸ਼ਟਰਪਤੀ ਮੁਰਮੂ
Friday, Jan 31, 2025 - 11:44 AM (IST)
ਨਵੀਂ ਦਿੱਲੀ- ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਸ਼ੁੱਕਰਵਾਰ ਨੂੰ ਸਰਕਾਰ ਦੀ ਉਪਲੱਬਧੀਆਂ ਦਾ ਜ਼ਿਕਰ ਕੀਤਾ ਅਤੇ ਕਿਹਾ ਕਿ 'ਇਕ ਰਾਸ਼ਟਰ, ਇਕ ਚੋਣ' ਅਤੇ ਵਕਫ਼ (ਸੋਧ) ਬਿੱਲ ਵਰਗੇ ਕਾਨੂੰਨਾਂ 'ਤੇ ਤੇਜ਼ ਗਤੀ ਨਾਲ ਕਦਮ ਅੱਗੇ ਵਧਾਇਆ ਹੈ। ਉਨ੍ਹਾਂ ਨੇ ਸੰਸਦ ਦੇ ਦੋਵੇਂ ਸਦਨਾਂ ਦੀ ਸੰਯੁਕਤ ਬੈਠਕ ਨੂੰ ਸੰਬੋਧਨ ਕਰਦੇ ਹੋਏ ਇਹ ਵੀ ਕਿਹਾ ਕਿ ਭਾਰਤ ਦੀ ਵਿਕਾਸ ਯਾਤਰਾ ਦੇ ਇਸ ਅੰਮ੍ਰਿਤਕਾਲ ਨੂੰ ਸਰਕਾਰ ਉਪਲੱਬਧੀਆਂ ਦੇ ਮਾਧਿਅਮ ਨਾਲ ਨਵੀਂ ਊਰਜਾ ਦੇ ਰਹੀ ਹੈ। ਰਾਸ਼ਟਰਪਤੀ ਨੇ ਕਿਹਾ,''ਇਕ ਰਾਸ਼ਟਰ, ਇਕ ਚੋਣ ਅਤੇ ਵਕਫ਼ ਸੋਧ ਬਿੱਲ ਵਰਗੇ ਮਹੱਤਵਪੂਰਨ ਵਿਸ਼ਿਆਂ 'ਤੇ ਤੇਜ਼ ਗਤੀ ਨਾਲ ਕਦਮ ਅੱਗੇ ਵਧਾਇਆ ਗਿਆ ਹੈ।'' ਦੱਸਣਯੋਗ ਹੈ ਕਿ 'ਇਕ ਰਾਸ਼ਟਰ, ਇਕ ਚੋਣ' ਨਾਲ ਸੰਬੰਧਤ 2 ਬਿੱਲਾਂ 'ਤੇ ਇੰਨੀਂ ਦਿਨੀਂ ਸੰਸਦ ਦੀ ਇਕ ਸੰਯੁਕਤ ਕਮੇਟੀ ਵਿਚਾਰ ਕਰ ਰਹੀ ਹੈ, ਉੱਥੇ ਹੀ ਵਕਫ਼ ਸੋਧ ਬਿੱਲ ਨਾਲ ਸੰਬੰਧਤ ਸੰਯੁਕਤ ਸੰਸਦੀ ਕਮੇਟੀ ਨੇ ਆਪਣੀ ਰਿਪੋਰਟ ਲੋਕ ਸਭਾ ਸਪੀਕਰ ਓਮ ਬਿਰਲਾ ਨੂੰ ਸੌਂਪ ਦਿੱਤੀ ਹੈ।
ਇਹ ਵੀ ਪੜ੍ਹੋ : ਵਿਰਾਟ ਕੋਹਲੀ ਨੂੰ ਰਾਮ ਰਹੀਮ ਨੇ ਸਿਖਾਇਆ ਕ੍ਰਿਕਟ! ਕੈਮਰੇ ਅੱਗੇ ਡੇਰਾ ਮੁਖੀ ਨੇ ਖੋਲ੍ਹੇ ਰਾਜ਼
ਰਾਸ਼ਟਰਪਤੀ ਨੇ ਕਿਹਾ ਕਿ ਆਯੂਸ਼ਮਾਨ ਭਾਰਤ ਯੋਜਨਾ ਦੇ ਅਧੀਨ 70 ਸਾਲ ਅਤੇ ਉਸ ਤੋਂ ਵੱਧ ਉਮਰ ਦੇ 6 ਕਰੋੜ ਸੀਨੀਅਰ ਨਾਗਰਿਕਾਂ ਨੂੰ ਸਿਹਤ ਬੀਮਾ ਦੇਣ ਦਾ ਫ਼ੈਸਲਾ ਹੋਇਆ ਹੈ। ਉਨ੍ਹਾਂ ਨੇ ਇਸ ਗੱਲ ਦਾ ਜ਼ਿਕਰ ਵੀ ਕੀਤਾ ਕਿ ਜਨਜਾਤੀ ਸਮਾਜ ਦੇ 5 ਕਰੋੜ ਲੋਕਾਂ ਲਈ 'ਧਰਤੀ ਆਬਾ ਜਨਜਾਤੀ ਗ੍ਰਾਮ ਉਤਕਰਸ਼' ਮੁਹਿੰਮ ਸ਼ੁਰੂ ਹੋਈ ਹੈ। ਉਨ੍ਹਾਂ ਅਨੁਸਾਰ, ਸਰਕਾਰ ਦੀਆਂ ਕੋਸ਼ਿਸ਼ਾਂ ਕਾਰਨ ਦੇਸ਼ ਦੇ 25 ਕਰੋੜ ਲੋਕ ਗਰੀਬੀ ਰੇਖਾ ਤੋਂ ਬਾਹਰ ਨਿਕਲੇ ਹਨ। ਉਨ੍ਹਾਂ ਕਿਹਾ,''ਸਰਕਾਰ ਨੇ ਨੌਜਵਾਨਾਂ ਦੀ ਸਿੱਖਿਆ ਅਤੇ ਉਨ੍ਹਾਂ ਲਈ ਰੁਜ਼ਗਾਰ ਦੇ ਨਵੇਂ ਮੌਕੇ ਤਿਆਰ ਕਰਨ 'ਤੇ ਵਿਸ਼ੇਸ਼ ਫੋਕਸ ਦਿੱਤਾ ਹੈ।'' ਰਾਸ਼ਟਰਪਤੀ ਦੇ 8ਵੇਂ ਤਨਖਾਹ ਕਮਿਸ਼ਨ ਦੇ ਗਠਨ ਦਾ ਜ਼ਿਕਰ ਕਰਦੇ ਹੋਏ ਕਿਹਾ ਕਿ ਇਹ ਕੇਂਦਰ ਸਰਕਾਰ ਦੇ ਕਰਮਚਾਰੀਆਂ ਦੀ ਤਨਖਾਹ 'ਚ ਵੱਡੇ ਵਾਧੇ ਦਾ ਆਧਾਰ ਬਣੇਗਾ।
ਇਹ ਵੀ ਪੜ੍ਹੋ : ਕ੍ਰਿਕਟ 'ਚ ਆ ਰਿਹਾ ਹੈ ਨਵਾਂ ਰੂਲ, ਇਕ ਗੇਂਦ 'ਤੇ ਆਊਟ ਹੋਣਗੇ 2 ਬੱਲੇਬਾਜ਼
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8