ਧੂ-ਧੂ ਕੇ ਸੜੀ ਡਬਲ ਡੇਕਰ ਬੱਸ, 52 ਯਾਤਰੀ ਸਨ ਸਵਾਰ
Saturday, Feb 15, 2025 - 12:02 PM (IST)
![ਧੂ-ਧੂ ਕੇ ਸੜੀ ਡਬਲ ਡੇਕਰ ਬੱਸ, 52 ਯਾਤਰੀ ਸਨ ਸਵਾਰ](https://static.jagbani.com/multimedia/2025_2image_12_02_24757917710.jpg)
ਫਿਰੋਜ਼ਾਬਾਦ- ਉੱਤਰ ਪ੍ਰਦੇਸ਼ ਦੇ ਫਿਰੋਜ਼ਾਬਾਦ ਜ਼ਿਲ੍ਹੇ ਵਿਚ ਲਖਨਊ ਆਗਰਾ ਐਕਸਪ੍ਰੈੱਸ-ਵੇਅ 'ਤੇ ਸ਼ਨੀਵਾਰ ਤੜਕੇ ਇਕ ਡਬਲ ਡੇਕਰ ਬੱਸ ਵਿਚ ਅਚਾਨਕ ਅੱਗ ਲੱਗ ਗਈ। ਜਿਸ ਕਾਰਨ ਇਕ ਯਾਤਰੀ ਜ਼ਿੰਦਾ ਸੜ ਗਿਆ। ਪੁਲਸ ਸੁਪਰਡੈਂਟ ਰਵੀ ਸ਼ੰਕਰ ਪ੍ਰਸਾਦ ਨੇ ਦੱਸਿਆ ਕਿ ਰਾਜਸਥਾਨ ਦੇ ਨਾਗੌਰ ਜ਼ਿਲ੍ਹੇ ਤੋਂ ਇਕ ਬੱਸ ਸ਼ਰਧਾਲੂਆਂ ਨੂੰ ਲੈ ਕੇ ਕੁੰਭ ਗਈ ਸੀ। ਕੁੰਭ ਇਸ਼ਨਾਨ ਮਗਰੋਂ ਸਾਰੇ ਸ਼ਰਧਾਲੂ ਅਯੁੱਧਿਆ ਗਏ ਸਨ।
ਇਹ ਵੀ ਪੜ੍ਹੋ- ਆਧਾਰ ਕਾਰਡ ਨੂੰ ਲੈ ਕੇ ਆਈ ਨਵੀਂ ਅਪਡੇਟ, ਜਲਦੀ ਕਰ ਲਓ ਇਹ ਕੰਮ
ਪੁਲਸ ਨੇ ਦੱਸਿਆ ਕਿ ਸ਼ੁੱਕਰਵਾਰ ਰਾਤ ਨੂੰ ਅਯੁੱਧਿਆ ਤੋਂ ਇਹ ਬੱਸ ਵਾਪਸ ਨਾਗੌਰ ਲਈ ਰਵਾਨਾ ਹੋਈ ਸੀ ਅਤੇ ਜਿਵੇਂ ਹੀ ਉਨ੍ਹਾਂ ਦੀ ਬੱਸ ਕਰੀਬ ਸਵੇਰੇ 4 ਵਜੇ ਲਖਨਊ ਆਗਰਾ ਐਕਸਪ੍ਰੈੱਸ-ਵੇਅ 'ਤੇ ਪਹੁੰਚੀ, ਤਾਂ ਅਚਾਨਕ ਬੱਸ 'ਚ ਅੱਗ ਲੱਗ ਗਈ। ਉਨ੍ਹਾਂ ਨੇ ਦੱਸਿਆ ਕਿ ਬੱਸ ਵਿਚ 52 ਯਾਤਰੀ ਸਵਾਰ ਸਨ, ਜਿਨ੍ਹਾਂ ਵਿਚੋਂ 51 ਯਾਤਰੀ ਸਹੀ ਸਲਾਮਤ ਉਤਰ ਗਏ।
ਇਹ ਵੀ ਪੜ੍ਹੋ- ਮੁੰਡੇ ਦਾ 'CIBIL ਸਕੋਰ' ਸੀ ਘੱਟ, ਕੁੜੀ ਵਾਲਿਆਂ ਨੇ ਤੋੜ 'ਤਾ ਵਿਆਹ
ਪਵਨ ਸ਼ਰਮਾ ਨਾਂ ਦਾ ਯਾਤਰੀ ਬੱਸ ਵਿਚ ਸੁੱਤਾ ਰਹਿ ਗਿਆ ਅਤੇ ਬਾਹਰ ਨਹੀਂ ਆ ਸਕਿਆ, ਜਿਸ ਕਾਰਨ ਸੜ ਕੇ ਉਸ ਦੀ ਮੌਤ ਹੋ ਗਈ। ਉਹ ਨਾਗੌਰ ਤੋਂ ਸੀ। ਪ੍ਰਸਾਦ ਨੇ ਦੱਸਿਆ ਕਿ ਲਾਸ਼ ਦਾ ਪੋਸਟਮਾਰਟਮ ਕਰਵਾਇਆ ਜਾ ਰਿਹਾ ਹੈ। ਸਾਰੇ ਯਾਤਰੀਆਂ ਨੂੰ ਹੋਰ ਬੱਸ ਜ਼ਰੀਏ ਮੰਜ਼ਿਲ ਵੱਲ ਰਵਾਨਾ ਕਰ ਦਿੱਤਾ ਗਿਆ ਹੈ।
ਇਹ ਵੀ ਪੜ੍ਹੋ- ਬਾਬਾ ਵੇਂਗਾ ਦੀ ਭਵਿੱਖਬਾਣੀ; ਚਮਕੇਗੀ ਇਨ੍ਹਾਂ ਰਾਸ਼ੀਆਂ ਦੀ ਕਿਸਮਤ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8