ਟਰੰਪ ਦੀ ਯਾਤਰਾ ਨੂੰ ਲੈ ਕੇ ਪ੍ਰਿਯੰਕਾ ਦਾ ਕੇਂਦਰ ਸਰਕਾਰ ''ਤੇ ਨਿਸ਼ਾਨਾ

Saturday, Feb 22, 2020 - 03:37 PM (IST)

ਟਰੰਪ ਦੀ ਯਾਤਰਾ ਨੂੰ ਲੈ ਕੇ ਪ੍ਰਿਯੰਕਾ ਦਾ ਕੇਂਦਰ ਸਰਕਾਰ ''ਤੇ ਨਿਸ਼ਾਨਾ

ਨਵੀਂ ਦਿੱਲੀ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਭਾਰਤ ਯਾਤਰਾ ਨੂੰ ਲੈ ਕੇ ਸਿਆਸੀ ਗਰਮਾਈ ਹੋਈ ਹੈ। ਕਾਂਗਰਸ ਦੀ ਜਨਰਲ ਸਕੱਤਰ ਪ੍ਰਿਯੰਕਾ ਗਾਂਧੀ ਵਾਡਰਾ ਨੇ ਇਸ ਨੂੰ ਲੈ ਕੇ ਕੇਂਦਰ ਸਰਕਾਰ 'ਤੇ ਨਿਸ਼ਾਨਾ ਸਾਧਿਆ ਹੈ। ਸ਼ਨੀਵਾਰ ਨੂੰ ਉਨ੍ਹਾਂ ਨੇ ਟਵੀਟ ਕਰ ਕੇ ਕਿਹਾ ਕਿ ਟਰੰਪ ਦੇ ਸਵਾਗਤ 'ਤੇ ਜਿਸ ਕਮੇਟੀ ਰਾਹੀਂ ਕਰੋੜਾਂ ਰੁਪਏ ਖਰਚ ਹੋ ਰਹੇ ਹਨ, ਉਸ ਦੇ ਮੈਂਬਰਾਂ ਨੂੰ ਖੁਦ ਵੀ ਨਹੀਂ ਪਤਾ ਕਿ ਉਹ ਉਸ ਦੇ ਮੈਂਬਰ ਹਨ। 

PunjabKesari

ਪ੍ਰਿਯੰਕਾ ਨੇ ਟਵੀਟ ਕੀਤਾ,''ਰਾਸ਼ਟਰਪਤੀ ਟਰੰਪ ਦੇ ਸਵਾਗਤ 'ਤੇ 100 ਕਰੋੜ ਰੁਪਏ ਖਰਚ ਹੋ ਰਹੇ ਹਨ ਪਰ ਇਹ ਪੈਸਾ ਇਕ ਕਮੇਟੀ ਰਾਹੀਂ ਖਰਚ ਹੋ ਰਿਹਾ ਹੈ। ਕਮੇਟੀ ਦੇ ਮੈਂਬਰਾਂ ਨੂੰ ਪਤਾ ਹੀ ਨਹੀਂ ਕਿ ਉਹ ਉਸ ਦੇ ਮੈਂਬਰ ਹਨ। ਕੀ ਦੇਸ਼ ਨੂੰ ਇਹ ਜਾਣਨਾ ਦਾ ਹੱਕ ਨਹੀਂ ਕਿ ਕਿਸ ਮੰਤਰਾਲੇ ਨੇ ਕਮੇਟੀ ਨੂੰ ਕਿੰਨਾ ਪੈਸਾ ਦਿੱਤਾ? ਕਮੇਟੀ ਦੀ ਆੜ 'ਚ ਸਰਕਾਰ ਕੀ ਲੁਕਾ ਰਹੀ ਹੈ?'' ਦੱਸਣਯੋਗ ਹੈ ਕਿ ਰਾਸ਼ਟਰਪਤੀ ਟਰੰਪ 24 ਫਰਵਰੀ ਤੋਂ 2 ਦਿਨ ਦੀ ਭਾਰਤ ਯਾਤਰਾ 'ਤੇ ਆ ਰਹੇ ਹਨ। ਇਸ ਦੌਰਾਨ ਦੋਹਾਂ ਦੇਸ਼ਾਂ ਦਰਮਿਆਨ ਰਣਨੀਤਕ ਸੰਬੰਧਾਂ ਨੂੰ ਹੋਰ ਡੂੰਘਾ ਬਣਾਉਣ ਸਮੇਤ ਰੱਖਿਆ, ਸੁਰੱਖਿਆ, ਅੱਤਵਾਦ ਨਾਲ ਲੜਾਈ, ਵਪਾਰ, ਊਰਜਾ, ਦੋਹਾਂ ਦੇਸ਼ਾਂ ਦੇ ਲੋਕਾਂ ਦਰਮਿਆਨ ਸੰਪਰਕ ਅਤੇ ਹੋਰ ਦੋ-ਪੱਖੀ ਮੁੱਦਿਆਂ 'ਤੇ ਵਿਆਪਕ ਚਰਚਾ ਹੋਵੇਗੀ।


author

DIsha

Content Editor

Related News