ਟਰੰਪ ਤੇ ਮੋਦੀ ਖੁੱਲ੍ਹੀ ਜੀਪ 'ਚ ਵੀ ਲਾਉਣਗੇ ਇਕ ਗੇੜਾ, ਇੰਝ ਹੋਵੇਗਾ ਸਵਾਗਤ

02/24/2020 9:51:05 AM

ਨਵੀਂ ਦਿੱਲੀ/ਗੁਜਰਾਤ— ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਅੱਜ ਦੋ ਦਿਨਾਂ ਭਾਰਤ ਦੌਰੇ 'ਤੇ ਪਹੁੰਚ ਰਹੇ ਹਨ। ਬਤੌਰ ਰਾਸ਼ਟਰਪਤੀ ਡੋਨਾਲਡ ਟਰੰਪ ਦੀ ਇਹ ਪਹਿਲੀ ਯਾਤਰਾ ਹੈ, ਭਾਰਤ ਵਿਚ ਉਨ੍ਹਾਂ ਦੇ ਸਵਾਗਤ ਲਈ ਕਾਫੀ ਤਿਆਰੀਆਂ ਕੀਤੀਆਂ ਗਈਆਂ ਹਨ। ਸਵੇਰੇ 11.40 ਵਜੇ ਅਮਰੀਕੀ ਰਾਸ਼ਟਰਪਤੀ ਆਪਣੀ ਪਤਨੀ ਮੇਲਾਨੀਆ ਨਾਲ ਗੁਜਰਾਤ ਦੇ ਅਹਿਮਦਾਬਾਦ ਪਹੁੰਚਣਗੇ, ਜਿੱਥੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਹਵਾਈ ਅੱਡੇ 'ਤੇ ਉਨ੍ਹਾਂ ਦਾ ਸਵਾਗਤ ਕਰਨਗੇ। ਦੋਵੇਂ ਨੇਤਾ ਅੱਜ ਅਹਿਮਦਾਬਾਦ ਵਿਚ 'ਨਮਸਤੇ ਟਰੰਪ' ਪ੍ਰੋਗਰਾਮ ਵਿਚ ਹਿੱਸਾ ਲੈਣਗੇ। ਰਿਪੋਰਟਾਂ ਮੁਤਾਬਕ, ਮੋਟੇਰਾ ਸਟੇਡੀਅਮ 'ਚ ਟਰੰਪ ਤੇ ਮੋਦੀ ਖੁੱਲ੍ਹੀ ਜੀਪ 'ਚ ਇਕ ਗੇੜਾ ਵੀ ਲਾਉਣਗੇ।

 

ਅਮਰੀਕੀ ਰਾਸ਼ਟਰਪਤੀ ਦੇ ਪ੍ਰੋਗਰਾਮ ...
ਡੋਨਾਲਡ ਟਰੰਪ ਆਪਣੀ ਪਤਨੀ, ਧੀ, ਜਵਾਈ ਅਤੇ ਇਕ ਵੱਡੀ ਟੀਮ ਨਾਲ 36 ਘੰਟੇ ਦੇ ਦੌਰੇ ਲਈ ਭਾਰਤ ਪਹੁੰਚ ਰਹੇ ਹਨ। ਇਸ ਦੌਰਾਨ ਡੋਨਾਲਡ ਟਰੰਪ ਭਾਰਤ ਦੇ ਤਿੰਨ ਸ਼ਹਿਰਾਂ ਦਾ ਦੌਰਾ ਕਰਨਗੇ। ਉਨ੍ਹਾਂ ਦਾ ਦੌਰਾ ਅਹਿਮਦਾਬਾਦ ਤੋਂ ਸ਼ੁਰੂ ਹੋਵੇਗਾ ਤੇ ਫਿਰ ਸ਼ਾਮ ਨੂੰ ਉਹ ਆਗਰਾ ਲਈ ਰਵਾਨਾ ਹੋ ਜਾਣਗੇ ਜਿੱਥੇ ਉਹ ਤਾਜ ਮਹਿਲ ਦੇ ਦੀਦਾਰ ਕਰਨਗੇ।

PunjabKesari

 

11:40 ਵਜੇ: ਅਹਿਮਦਾਬਾਦ ਹਵਾਈ ਅੱਡੇ 'ਤੇ ਪਹੁੰਚਣਗੇ, ਸ਼ੰਖ-ਢੋਲ ਨਾਲ ਸਵਾਗਤ ਹੋਵੇਗਾ। ਟਰੰਪ-ਮੇਲਾਨੀਆ ਲਈ 150 ਫੁੱਟ ਲੰਬਾ ਰੈੱਡ ਕਾਰਪੇਟ ਵਿਛਾਇਆ ਗਿਆ ਹੈ। 19 ਕਲਾਕਾਰ ਸਵਾਗਤ ਕਰਨਗੇ। ਹਵਾਈ ਅੱਡੇ ਦੇ ਅੰਦਰ ਇਕ ਹਜ਼ਾਰ ਕਲਾਕਾਰ ਰਵਾਇਤੀ ਨਾਚ ਪੇਸ਼ ਕਰਨਗੇ। ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਮੌਜੂਦਗੀ ਵਿਚ ਗਾਰਡ ਆਫ ਆਨਰ ਦਿੱਤਾ ਜਾਵੇਗਾ।
11:50 ਵਜੇ : 22 ਕਿਲੋਮੀਟਰ ਲੰਬਾ ਰੋਡ ਸ਼ੋਅ ਸ਼ੁਰੂ ਹੋਵੇਗਾ। 28 ਰਾਜਾਂ ਦੀਆਂ ਝਾਕੀਆਂ ਸਜਾਈਆਂ ਗਈਆਂ ਹਨ। ਰੋਡ ਸ਼ੋਅ ਦਾ ਨਾਮ 'ਇੰਡੀਆ ਰੋਡ ਸ਼ੋਅ' ਰੱਖਿਆ ਗਿਆ ਹੈ। ਟਰੰਪ ਹਵਾਈ ਅੱਡੇ ਤੋਂ ਗਾਂਧੀ ਆਸ਼ਰਮ ਜਾਣਗੇ।
ਦੁਪਹਿਰ 12.20 ਵਜੇ: ਟਰੰਪ ਗਾਂਧੀ ਆਸ਼ਰਮ ਪਹੁੰਚਣਗੇ। ਆਸ਼ਰਮ ਦਾ ਦੌਰਾ ਕਰਨ ਤੋਂ ਬਾਅਦ ਸਾਬਰਮਤੀ ਨਦੀ ਦੇ ਕੰਢੇ ਰੁਕਣਗੇ। ਟਰੰਪ ਪਰਿਵਾਰ ਦਾ ਆਸ਼ਰਮ ਵਿਚ ਸੂਤ ਦੀ ਮਾਲਾ ਨਾਲ ਸਵਾਗਤ ਕੀਤਾ ਜਾਵੇਗਾ। ਗਾਂਧੀ ਜੀ ਨੂੰ ਸ਼ਰਧਾਂਜਲੀ ਦੇਣ ਤੋਂ ਬਾਅਦ ਮੋਟੇਰਾ ਸਟੇਡੀਅਮ ਲਈ ਰਵਾਨਾ ਹੋਣਗੇ।

 

PunjabKesari
1.05 ਵਜੇ: ਟਰੰਪ ਤੇ ਮੋਦੀ ਦੁਪਹਿਰ 3 ਵਜੇ ਤੱਕ 1 ਲੱਖ ਲੋਕਾਂ ਵਿਚਕਾਰ ਸਟੇਡੀਅਮ ਵਿਚ ਹੋਣਗੇ। ਨਾਗਾਲੈਂਡ, ਅਸਾਮ ਸਮੇਤ ਕਈ ਰਾਜਾਂ ਦੇ ਕਲਾਕਾਰ ਮੋਟੇਰਾ ਸਟੇਡੀਅਮ ਵਿਚ ਗਾਣੇ ਤੇ ਸੰਗੀਤ ਪੇਸ਼ ਕਰਨਗੇ। ਕੈਲਾਸ਼ ਖੇਰ ਸੂਫੀ ਗਾਇਨ ਪੇਸ਼ ਕਰਨਗੇ। ਫਿਰ ਮੋਦੀ ਸਵਾਗਤੀ ਭਾਸ਼ਣ ਦੇਣਗੇ। ਇਸ ਤੋਂ ਬਾਅਦ ਰਾਸ਼ਟਰਪਤੀ ਟਰੰਪ ਦਾ ਭਾਸ਼ਣ ਹੋਵੇਗਾ। ਅਖੀਰ ਵਿਚ ਮੋਦੀ ਤੇ ਟਰੰਪ ਇਕ ਖੁੱਲ੍ਹੀ ਜੀਪ 'ਚ ਸਟੇਡੀਅਮ ਦਾ ਚੱਕਰ ਲਗਾਉਣਗੇ।

 

PunjabKesari
3:30 ਵਜੇ: ਟਰੰਪ-ਮੇਲਾਨੀਆ ਆਗਰਾ ਲਈ ਰਵਾਨਾ ਹੋਣਗੇ। ਉਨ੍ਹਾਂ ਦਾ ਲਗਭਗ ਅੱਧੇ ਘੰਟੇ ਤੱਕ ਤਾਜ ਮਹਿਲ 'ਚ ਰੁਕਣ ਦਾ ਪ੍ਰੋਗਰਾਮ ਹੈ। ਸ਼ਾਮ 6:45 ਵਜੇ ਟਰੰਪ ਦਿੱਲੀ ਲਈ ਉਡਾਣ ਭਰਨਗੇ। 7.30 ਵਜੇ ਦਿੱਲੀ ਪਹੁੰਚ ਜਾਣਗੇ। ਉੱਥੇ ਹੀ, ਮੰਗਲਵਾਰ ਨੂੰ ਸਵੇਰੇ 10 ਵਜੇ ਰਾਸ਼ਟਰਪਤੀ ਰਾਮਨਾਥ ਕੋਵਿੰਦ ਨਾਲ ਮੁਲਾਕਾਤ ਕਰਨਗੇ।


Related News