ਕਸ਼ਮੀਰ ਦੀਆਂ ਖੂਬਸੂਰਤ ਵਾਦੀਆਂ ਨੂੰ ਦੇਖਣ ਲਈ ਸੈਲਾਨੀਆਂ ਦੀ ਗਿਣਤੀ ''ਚ ਆਈ ਕਮੀ

12/09/2019 2:14:45 PM

ਸ਼੍ਰੀਨਗਰ— ਜੰਮੂ-ਕਸ਼ਮੀਰ ਨੂੰ ਵਿਸ਼ੇਸ਼ ਸੂਬੇ ਦਾ ਦਰਜਾ ਦੇਣ ਵਾਲੀ ਧਾਰਾ-370 ਨੂੰ ਹਟਾਏ ਜਾਣ ਤੋਂ ਬਾਅਦ ਕਸ਼ਮੀਰ 'ਚ ਇਸ ਦਾ ਅਸਰ ਦੇਖਣ ਨੂੰ ਮਿਲਿਆ ਹੈ। ਦਰਅਸਲ ਇਸ ਸਾਲ ਕਸ਼ਮੀਰ 'ਚ ਮਹਿਜ 36 ਹਜ਼ਾਰ ਸੈਲਾਨੀ ਪੁੱਜੇ, ਇਹ ਅੰਕੜਾ ਅਗਸਤ ਅਤੇ ਨਵੰਬਰ ਮਹੀਨੇ ਦਰਮਿਆਨ ਦਾ ਹੈ। ਉੱਚ ਪਹਾੜੀ ਖੇਤਰਾਂ ਦੇ ਬਰਫ ਨਾਲ ਢਕੇ ਜਾਣ ਦੀ ਵਜ੍ਹਾ ਕਰ ਕੇ ਵੀ ਕਸ਼ਮੀਰ ਘਾਟੀ ਪ੍ਰਭਾਵਿਤ ਹੋਈ ਹੈ। ਜੰਮੂ-ਕਸ਼ਮੀਰ ਟੂਰਿਜ਼ਮ ਮੁਤਾਬਕ ਨਵੰਬਰ 'ਚ ਮਹੀਨਾ ਵਧੀਆਂ ਰਿਹਾ, ਇਸ ਦੌਰਾਨ 10,946 ਘਰੇਲੂ ਸੈਲਾਨੀ ਅਤੇ 1,140 ਵਿਦੇਸ਼ੀ ਸੈਲਾਨੀ ਇੱਥੇ ਆਏ। ਦੱਸਣਯੋਗ ਹੈ ਕਿ ਜੰਮੂ-ਕਸ਼ਮੀਰ ਤੋਂ 5 ਅਗਸਤ ਨੂੰ ਧਾਰਾ-370 ਹਟਾਈ ਗਈ ਸੀ, ਜਿਸ ਤੋਂ ਬਾਅਦ ਇੱਥੇ ਕਈ ਤਰ੍ਹਾਂ ਦੀਆਂ ਪਾਬੰਦੀਆਂ ਲਾਗੂ ਕੀਤੀਆਂ ਗਈਆਂ ਸਨ। 10 ਅਕਤੂਬਰ ਨੂੰ ਸੈਲਾਨੀਆਂ ਦੇ ਆਉਣ-ਜਾਣ 'ਤੇ ਲੱਗੀਆਂ ਪਾਬੰਦੀਆਂ ਨੂੰ ਹਟਾਇਆ ਗਿਆ ਸੀ। ਇਸ ਦੇ ਬਾਵਜੂਦ ਕੇਂਦਰ ਸ਼ਾਸਿਤ ਪ੍ਰਦੇਸ਼ ਨੂੰ ਕੋਈ ਖਾਸ ਫਾਇਦਾ ਨਹੀਂ ਹੋਇਆ ਹੈ। ਘਰੇਲੂ ਹੀ ਨਹੀਂ ਵਿਦੇਸ਼ੀ ਸੈਲਾਨੀਆਂ ਦੀ ਗਿਣਤੀ 'ਚ ਵੀ ਭਾਰੀ ਕਮੀ ਆਈ ਹੈ।

ਸ਼੍ਰੀਨਗਰ 'ਚ ਰਾਜਬਾਗ ਸਥਿਤ ਸ਼ਮਸੀ ਰਿਵੇਰਾ ਹੋਟਲ ਦੇ ਮਾਲਕ ਪਰਵੇਜ਼ ਬਾਬਾ ਕਹਿੰਦੇ ਹਨ ਕਿ 24 ਕਮਰਿਆਂ 'ਚੋਂ ਮਹਿਜ 4 ਕਮਰੇ ਕਿਰਾਏ 'ਤੇ ਲਏ ਗਏ। ਹੈਰਾਨੀ ਵਾਲੀ ਗੱਲ ਇਹ ਹੈ ਕਿ ਇਨ੍ਹਾਂ ਕਮਰਿਆਂ ਨੂੰ ਵੀ ਅਸਲ ਕੀਮਤ ਤੋਂ ਅੱਧੀ ਕੀਮਤ 'ਤੇ ਦੇਣਾ ਪਿਆ ਹੈ। ਉਹ ਦੱਸਦੇ ਹਨ ਕਿ ਮੇਰਾ ਹੋਟਲ ਅਜੇ 3 ਸਾਲ ਪੁਰਾਣਾ ਹੈ ਅਤੇ ਮੈਂ ਆਪਣੇ ਕਾਰੋਬਾਰ ਨੂੰ ਗੁਆਉਣ ਦਾ ਜ਼ੋਖਮ ਨਹੀਂ ਚੁੱਕ ਸਕਦਾ। ਜੇਕਰ ਮੈਂ ਪ੍ਰਤੀ ਕਮਰੇ ਦਾ 4,000 ਰੁਪਏ ਕਿਰਾਇਆ ਲੈਂਦਾ ਹਾਂ ਤਾਂ ਮੈਨੂੰ ਸ਼ਾਇਦ ਹੀ ਗੈਸਟ ਮਿਲਣ। ਇਸ ਸਾਲ ਜੂਨ ਅਤੇ ਜੁਲਾਈ ਮਹੀਨੇ ਵਿਚ ਜਦੋਂ ਕਿਸੇ ਨੂੰ ਵੀ ਧਾਰਾ-370 'ਤੇ ਚੁੱਕੇ ਜਾਣ ਵਾਲੇ ਕਦਮ ਦੀ ਭਿਣਕ ਤਕ ਨਹੀਂ ਸੀ ਤਾਂ ਘਾਟੀ ਵਿਚ 1.62 ਲੱਖ ਅਤੇ 1.49 ਘਰੇਲੂ ਸੈਲਾਨੀ ਆਏ ਸਨ। ਇਹ ਪਿਛਲੇ ਸਾਲ ਦੇ ਅੰਕੜਿਆਂ ਤੋਂ 27 ਫੀਸਦੀ ਜ਼ਿਆਦਾ ਹੈ। ਇਸ ਗੱਲ ਦੀ ਪੁਸ਼ਟੀ ਜੰਮੂ-ਕਸ਼ਮੀਰ ਟੂਰਿਜ਼ਮ ਵਲੋਂ ਕੀਤੀ ਗਈ ਹੈ।


Tanu

Content Editor

Related News