ਬਾਈਕ ''ਤੇ ਸਟੰਟ ਕਰਨਾ ਪਿਆ ਭਾਰੀ, ਇਕ ਦੀ ਮੌਕੇ ''ਤੇ ਮੌਤ ਤੇ ਦੂਜਾ ਲੜ੍ਹ ਰਿਹੈ ਜ਼ਿੰਦਗੀ ਲਈ ਜੰਗ

Sunday, Oct 06, 2024 - 10:41 PM (IST)

ਬਾਈਕ ''ਤੇ ਸਟੰਟ ਕਰਨਾ ਪਿਆ ਭਾਰੀ, ਇਕ ਦੀ ਮੌਕੇ ''ਤੇ ਮੌਤ ਤੇ ਦੂਜਾ ਲੜ੍ਹ ਰਿਹੈ ਜ਼ਿੰਦਗੀ ਲਈ ਜੰਗ

ਲਖਨਊ : ਉੱਤਰ ਪ੍ਰਦੇਸ਼ ਦੀ ਰਾਜਧਾਨੀ ਲਖਨਊ 'ਚ ਬਾਈਕ 'ਤੇ ਸਟੰਟ ਕਰਨਾ ਦੋ ਨੌਜਵਾਨਾਂ ਨੂੰ ਮਹਿੰਗਾ ਸਾਬਤ ਹੋਇਆ ਅਤੇ ਉਨ੍ਹਾਂ ਵਿਚੋਂ ਇਕ ਨੂੰ ਇਸ ਦੀ ਕੀਮਤ ਆਪਣੀ ਜਾਨ ਨਾਲ ਚੁਕਾਉਣੀ ਪਈ। ਘਟਨਾ ਦੇ ਬਾਰੇ 'ਚ ਪੁਲਸ ਨੇ ਐਤਵਾਰ ਨੂੰ ਦੱਸਿਆ ਕਿ ਇਕ 26 ਸਾਲਾ ਬਾਈਕ ਸਵਾਰ ਦੀ ਮੌਤ ਹੋ ਗਈ, ਜਦਕਿ ਉਸ ਦੇ ਪਿੱਛੇ ਬੈਠਾ ਉਸ ਦਾ ਦੋਸਤ ਗੰਭੀਰ ਜ਼ਖਮੀ ਹੋ ਗਿਆ।

ਚਸ਼ਮਦੀਦਾਂ ਮੁਤਾਬਕ ਵਿਜੇ ਅਤੇ ਲਲਿਤ ਇੱਕ ਤੇਜ਼ ਰਫ਼ਤਾਰ ਦੋਪਹੀਆ ਵਾਹਨ 'ਤੇ ਸਟੰਟ ਕਰ ਰਹੇ ਸਨ। ਪੁਲਸ ਨੇ ਕਿਹਾ ਕਿ ਉਨ੍ਹਾਂ ਨੂੰ ਸ਼ੱਕ ਹੈ ਕਿ ਇਹ ਹਾਦਸਾ ਉਦੋਂ ਵਾਪਰਿਆ ਜਦੋਂ ਵਿਜੇ ਨੇ ਮੋਟਰਸਾਈਕਲ ਤੋਂ ਕੰਟਰੋਲ ਗੁਆ ਦਿੱਤਾ ਕਿਉਂਕਿ ਉਸ ਨੇ ਪਹਿਨੇ ਹੋਏ ਚਿਹਰੇ ਦਾ ਮਾਸਕ ਅਚਾਨਕ ਉਸ ਦੀਆਂ ਅੱਖਾਂ ਮੂਹਰੇ ਆ ਗਿਆ, ਜਿਸ ਕਾਰਨ ਉਹ ਕੁਝ ਵੀ ਨਾ ਦੇਖ ਸਕਿਆ ਤੇ ਬਾਈਕ ਸੜਕ ਤੋਂ ਹੇਠਾਂ ਜਾ ਕੇ ਚਾਰਦੀਵਾਰੀ ਨਾਲ ਟਕਰਾ ਗਈ। ਪੁਲਸ ਨੇ ਦੱਸਿਆ ਕਿ ਵਿਜੇ ਦੀ ਮੌਕੇ 'ਤੇ ਹੀ ਮੌਤ ਹੋ ਗਈ ਅਤੇ ਲਲਿਤ ਦਾ ਇਲਾਜ ਚੱਲ ਰਿਹਾ ਹੈ। ਦੱਸ ਦੇਈਏ ਕਿ ਪਿਛਲੇ ਮਹੀਨੇ ਹੀ ਰਾਜਸਥਾਨ ਵਿੱਚ ਅਜਿਹਾ ਹੀ ਇੱਕ ਹਾਦਸਾ ਵਾਪਰਿਆ ਸੀ।


author

Baljit Singh

Content Editor

Related News