ਇਸ ਪਿੰਡ ’ਚ ਇਨਸਾਨ ਨਹੀਂ ਕੁੱਤੇ ਹਨ ਕਰੋੜਪਤੀ

08/19/2022 11:10:08 AM

ਨਵੀਂ ਦਿੱਲੀ– ਗੁਜਰਾਤ ਦੇ ਮੇਹਸਾਣਾ ਸਥਿਤ ਪੰਚੋਟ ਪਿੰਡ ਵਿਚ ਇਕ ਖਾਸ ਤਰ੍ਹਾਂ ਦਾ ਜ਼ਿੰਮੀਦਾਰ ਹੈ, ਜਿਨ੍ਹਾਂ ਬਾਰੇ ਸੁਣਕੇ ਤੁਹਾਡੇ ਵੀ ਹੋਸ਼ ਉੱਡ ਜਾਣਗੇ। ਦਰਅਸਲ, ਇਹ ਜਿੰਮੀਦਾਵਰ ਕੋਈ ਇਨਸਾਨ ਨਹੀਂ ਹਨ ਸਗੋਂ ਕੁੱਤੇ ਹਨ। ਜੀ ਹਾਂ, ਇਹ ਸੁਣਨ ਵਿਚ ਭਾਵੇਂ ਹੀ ਅਜੀਬ ਲੱਗ ਰਿਹਾ ਹੋਵੇ ਪਰ ਇਹ ਗੱਲ ਬਿਲਕੁਲ ਸੱਚ ਹੈ। ਇਸ ਪਿੰਡ ਵਿਚ ਮੌਜੂਦ ਕੁੱਤੇ ਕਰੋੜਪਤੀ ਹਨ। ਇਹ ਕੁੱਤੇ ਪਿੰਡ ਵਿਚ ਟਰਸਟ ਦੇ ਨਾਂ ਪਈ ਜ਼ਮੀਨ ਤੋਂ ਕਰੋੜਾਂ ਰੁਪਏ ਕਮਾਉਂਦੇ ਹਨ। ‘ਮੜ੍ਹ ਨੀ ਪਤੀ ਕੁਤਰੀਆ ਟਰਸਟ’ ਨੇੜੇ ਪਿੰਡ ਦੀ 21 ਏਕੜ ਜ਼ਮੀਨ ਹੈ। ਖਾਸ ਗੱਲ ਇਹ ਹੈ ਕਿ ਇਸ ਜ਼ਮੀਨ ਤੋਂ ਹੋਣ ਵਾਲੀ ਆਮਦਨ ਕੁੱਤਿਆਂ ਦੇ ਨਾਂ ਕਰ ਦਿੱਤੀ ਜਾਂਦੀ ਹੈ।

ਇਸ ਜ਼ਮੀਨ ਦੀ ਕੀਮਤ ਦੀ ਗੱਲ ਕਰੀਏ, ਤਾਂ ਬਾਈਪਾਸ ਨੇੜੇ ਹੋਣ ਕਾਰਨ ਇਸਦੀ ਕੀਮਤ ਲਗਭਗ 3.5 ਕਰੋੜ ਰੁਪਏ ਏਕੜ ਹੈ। ਉਥੇ, ਇਸ ਟਰਸਟ ਨੇੜੇ ਲਗਭਗ 70 ਕੁੱਤੇ ਹਨ। ਟਰਸਟ ਦੇ ਪ੍ਰਧਾਨ ਛਗਨਭਾਈ ਪਟੇਲ ਦੀ ਮੰਨੀਏ ਤਾਂ ਕੁੱਤਿਆਂ ਵਿਚ ਟਰਸਟ ਦਾ ਹਿੱਸਾ ਵੰਡਣ ਦੀ ਰਵਾਇਤ ਦੀ ਜੜ ਪਿੰਡ ਦੀਆਂ ਸਦੀਆਂ ਪੁਰਾਣੀ ‘ਜੀਵ ਦਯਾ’ ਪ੍ਰਥਾ ਤੋਂ ਜਨਮੀ ਹੈ ਜੋ ਅੱਜ ਤੱਕ ਚਲਦੀ ਆ ਰਹੀ ਹੈ। ਅਸਲ ਵਿਚ ਇਸ ਰਵਾਇਤ ਦੀ ਸ਼ੁਰੂਆਤ ਅਮੀਰ ਪਰਿਵਾਰਾਂ ਨੇ ਕੀਤੀ ਸੀ, ਜੋ ਦਾਨ ਵਿਚ ਦਿੱਤੇ ਗਏ ਜ਼ਮੀਨ ਦੇ ਛੋਟੇ-ਛੋਟੇ ਟੁਕੜਿਆਂ ਤੋਂ ਸ਼ੁਰੂ ਹੋਈ ਸੀ। ਦਾਨ ਕੀਤੀਆਂ ਗਈਆਂ ਜ਼ਮੀਨਾਂ ਤੋਂ ਹੋਣ ਵਾਲੀ ਕਮਾਈ ਦੀ ਵਰਤੋਂ ਪਿੰਡ ਵਿਚ ਮੌਜੂਦ ਕੁੱਤਿਆਂ ਅਤੇ ਹੋਰ ਜਾਨਵਰਾਂ ਦੀ ਦੇਖਰੇਖ ਕਰਨ ਲਈ ਕੀਤੀ ਜਾਂਦੀ ਹੈ।


Rakesh

Content Editor

Related News