ਪਾਲਤੂ ਕੁੱਤੇ ਨੇ ਆਪਣੀ ਜਾਨ ਦੇ ਕੇ ਬਚਾਈ ਮਾਲਕ ਦੀ ਜ਼ਿੰਦਗੀ, ਸੱਪ ਦੇ ਕਰ''ਤੇ 3 ਟੁਕੜੇ

Wednesday, Jul 02, 2025 - 05:21 PM (IST)

ਪਾਲਤੂ ਕੁੱਤੇ ਨੇ ਆਪਣੀ ਜਾਨ ਦੇ ਕੇ ਬਚਾਈ ਮਾਲਕ ਦੀ ਜ਼ਿੰਦਗੀ, ਸੱਪ ਦੇ ਕਰ''ਤੇ 3 ਟੁਕੜੇ

ਸਹਾਰਨਪੁਰ- ਉੱਤਰ ਪ੍ਰਦੇਸ਼ ਦੇ ਸਹਾਰਨਪੁਰ 'ਚ ਕੁੱਤੇ ਦੀ ਵਫ਼ਾਦਾਰੀ ਦਾ ਇਕ ਅਨੋਖਾ ਮਾਮਲਾ ਸਾਹਮਣੇ ਆਇਆ ਹੈ। ਇਕ ਪਾਲਤੂ ਕੁੱਤੇ ਨੇ ਆਪਣੇ ਮਾਲਕ ਅਤੇ ਉਸ ਦੇ ਪਰਿਵਾਰ ਨੂੰ ਜ਼ਹਿਰੀਲੇ ਸੱਪ ਤੋਂ ਬਚਾਉਣ ਲਈ ਆਪਣੀ ਜਾਨ ਗੁਆ ਦਿੱਤੀ। ਜਾਣਕਾਰੀ ਅਨੁਸਾਰ ਗੰਗੋਹ ਥਾਣੇ ਦੇ ਪਿੰਡ ਮੋਹੜਾ 'ਚ ਬੀਤੀ ਰਾਤ ਸੋਨੂੰ ਵਰਮਾ ਆਪਣੀ ਪਤਨੀ ਅਤੇ ਪਰਿਵਾਰ ਦੇ ਹੋਰ ਮੈਂਬਰਾਂ ਨਾਲ ਘਰ ਦੇ ਵੇਹੜੇ 'ਚ ਮੰਜੇ 'ਤੇ ਮੱਛਰਦਾਨੀ ਲਗਾ ਕੇ ਸੌਂ ਰਹੇ ਸਨ।

ਇਹ ਵੀ ਪੜ੍ਹੋ : ਆਮ ਆਦਮੀ ਨੂੰ ਮਿਲੇਗੀ ਵੱਡੀ ਰਾਹਤ! ਸਸਤੀਆਂ ਹੋ ਸਕਦੀਆਂ ਹਨ ਇਹ ਚੀਜ਼ਾਂ

ਦੇਰ ਰਾਤ ਉਨ੍ਹਾਂ ਦਾ ਪਾਲਤੂ ਕੁੱਤਾ ਜ਼ੋਰ-ਜ਼ੋਰ ਨਾਲ ਭੌਂਕਣ ਲੱਗਾ ਤਾਂ ਉਨ੍ਹਾਂ ਦੀ ਅੱਗ ਖੁੱਲ ਗਈ ਪਰ ਉਹ ਇਹ ਸੋਚ ਕੇ ਮੁੜ ਸੌਂ ਗਏ ਕਿ ਉਨ੍ਹਾਂ ਦਾ ਕੁੱਤਾ ਬਿੱਲੀ ਨੂੰ ਦੇਖ ਕੇ ਭੌਂਕ ਰਿਹਾ ਹੈ ਪਰ ਅੱਜ ਸਵੇਰੇ ਜਦੋਂ ਉਨ੍ਹਾਂ ਨੂੰ ਆਪਣਾ ਕੁੱਤਾ ਦਿਖਾਈ ਨਹੀਂ ਦਿੱਤਾ ਤਾਂ ਉਹ ਉਸ ਨੂੰ ਲੱਭਦੇ ਹੋਏ ਆਪਣੇ ਘਰ ਦੀ ਛੱਤ 'ਤੇ ਗਏ। ਜਿੱਥੇ ਉਨ੍ਹਾਂ ਦਾ ਕੁੱਤਾ ਮ੍ਰਿਤ ਪਿਆ ਸੀ ਅਤੇ ਕੋਲ ਹੀ ਜ਼ਹਿਰੀਲੇ ਸੱਪ ਦੇ ਤਿੰਨ ਟੁਕੜੇ ਪਏ ਸਨ। 

ਇਹ ਵੀ ਪੜ੍ਹੋ : 3,4,5,6,7 ਤੇ 8 ਜੁਲਾਈ ਤੱਕ ਭਾਰੀ ਬਾਰਿਸ਼ ਦਾ Alert, ਪੰਜਾਬ ਸਣੇ ਇਨ੍ਹਾਂ ਸੂਬਿਆਂ ਲਈ ਚਿਤਾਵਨੀ ਜਾਰੀ

ਕੁੱਤੇ ਨੇ ਇਸ ਜ਼ਹਿਰੀਲੇ ਸੱਪ ਨਾਲ ਪਹਿਲਾਂ ਘਰ ਦੇ ਵੇਹੜੇ 'ਚ ਜ਼ਬਰਦਸਤ ਸੰਘਰਸ਼ ਕੀਤਾ, ਉਸੇਂ ਦੌਰਾਨ ਸੱਪ ਨੇ ਕੁੱਤੇ ਨੂੰ ਡੰਗ ਲਿਆ। ਫਿਰ ਵੀ ਕੁੱਤੇ ਨੇ ਆਪਣੇ ਮੂੰਹ 'ਚ ਫੜ੍ਹ ਕੇ ਘਰ ਦੀ ਛੱਤ 'ਤੇ ਲੈ ਗਿਆ ਅਤੇ ਉਸ ਦੇ ਤਿੰਨ ਟੁਕੜੇ ਕਰ ਦਿੱਤੇ। ਥੋੜ੍ਹੀ ਦੇਰ ਬਾਅਦ ਜ਼ਹਿਰ ਨਾਲ ਕੁੱਤੇ ਦੀ ਵੀ ਮੌਤ ਹੋ ਗਈ। ਇਸ ਘਟਨਾ ਨੇ ਇਕ ਵਾਰ ਮੁੜ ਸਾਬਿਤ ਕਰ ਦਿੱਤਾ ਹੈ ਕਿ ਕੁੱਤਾ ਆਪਣੇ ਮਾਲਕਾਂ ਪ੍ਰਤੀ ਕਿੰਨਾ ਵਫ਼ਾਦਾਰ ਹੁੰਦਾ ਹੈ। ਉਸ ਨੇ ਪਰਿਵਾਰ ਨੂੰ ਬਚਾ ਲਿਆ ਅਤੇ ਆਪਣੀ ਜਾਨ ਦੇ ਦਿੱਤੀ।

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8


author

DIsha

Content Editor

Related News