ਕੀ ਵੁਹਾਨ ਦੀ ਇਸ ਮਹਿਲਾ ਕਾਰਨ ਪੂਰੀ ਦੁਨੀਆ ''ਚ ਫੈਲਿਆ ਕੋਰੋਨਾਵਾਇਰਸ

03/30/2020 3:21:14 AM

ਵੁਹਾਨ - ਚੀਨ ਵਿਚ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਮਹਿਲਾ ਦੇ ਬਾਰੇ ਵਿਚ ਜਾਣਕਾਰੀ ਸਾਹਮਣੇ ਆਈ ਹੈ। ਇਹ ਇਕ 57 ਸਾਲ ਦੀ ਮਹਿਲਾ ਹੈ, ਜਿਹਡ਼ੀ ਚੀਨ ਦੇ ਵੁਹਾਨ ਸ਼ਹਿਰ ਵਿਚ ਹੁਆਨੈਨ ਸੀ-ਫੂਡ ਮਾਰਕਿਟ ਵਿਚ ਝੀਂਗਾ ਵੇਚਦੀ ਹੈ। ਵੇਈ ਗੁਇਜ਼ਿਆਨ ਨਾਂ ਦੀ ਇਸ ਮਹਿਲਾ ਨੂੰ ਕੋਰੋਨਾਵਾਇਰਸ ਦਾ ਪਹਿਲਾ ਮਰੀਜ਼ ਦੱਸਿਆ ਜਾ ਰਿਹਾ ਹੈ। ਦਾਅਵਾ ਕੀਤਾ ਗਿਆ ਹੈ ਕਿ ਸਭ ਤੋਂ ਪਹਿਲਾਂ ਉਸ ਦੇ ਅੰਦਰ ਹੀ ਕੋਰੋਨਾਵਾਇਰਸ ਦੇ ਲੱਛਣ ਦੇਖੇ ਪਾਏ ਗਏ ਸਨ।

ਖਾਸ ਗੱਲ ਇਹ ਹੈ ਕਿ ਇਕ ਮਹੀਨੇ ਤੱਕ ਚਲੇ ਇਲਾਜ ਤੋਂ ਬਾਅਦ ਹੁਣ ਵੇਈ ਪੂਰੀ ਤਰ੍ਹਾਂ ਸਿਹਤਮੰਦ ਹੋ ਚੁੱਕੀ ਹੈ। ਵਾਲ ਸਟ੍ਰੀਟ ਜਨਰਲ ਦੀ ਇਕ ਰਿਪੋਰਟ ਮੁਤਾਬਕ ਇਹ ਮਹਿਲਾ ਵੁਹਾਨ ਦੇ ਹੁਆਨੈਨ ਸੀ-ਫੂਡ ਮਾਰਕਿਟ ਵਿਚ ਝੀਂਗੇ ਵੇਚਣ ਦਾ ਕੰਮ ਕਰਦੀ ਸੀ। ਇਸ ਦੌਰਾਨ 10 ਦਸੰਬਰ ਨੂੰ ਇਕ ਜਨਤਕ ਪਖਾਨੇ ਦਾ ਇਸਤੇਮਾਲ ਕਰਨ ਤੋਂ ਬਾਅਦ ਹੀ ਉਸ ਨੂੰ ਸਰਦੀ-ਜ਼ੁਕਾਮ ਹੋ ਗਿਆ ਸੀ।

ਚੀਨ ਨੇ ਨਹੀਂ ਦਿੱਤਾ ਕੋਈ ਅਧਿਕਾਰਕ ਬਿਆਨ
31 ਦਸੰਬਰ ਨੂੰ ਵੁਹਾਨ ਮਿਊਨੀਸਿਪਲ ਹੈਲਥ ਕਮਿਸ਼ਨ ਨੇ ਸਭ ਤੋਂ ਪਹਿਲਾਂ ਇਸ ਮਹਿਲਾ ਦਾ ਨਾਂ ਰਹੱਸਮਈ ਮਰੀਜ਼ ਦੇ ਤੌਰ 'ਤੇ ਦੱਸਿਆ ਸੀ। ਵੇਈ ਉਨ੍ਹਾਂ 27 ਮਰੀਜ਼ਾਂ ਵਿਚੋਂ ਇਕ ਹੈ, ਜਿਨ੍ਹਾਂ ਨੂੰ ਸਭ ਤੋਂ ਪਹਿਲਾਂ ਕੋਰੋਨਾਵਾਇਰਸ ਤੋਂ ਪ੍ਰਭਾਵਿਤ ਦੱਸਿਆ ਗਿਆ ਸੀ। ਰਿਪੋਰਟ ਮੁਤਾਬਕ ਇਨ੍ਹਾਂ 27 ਮਰੀਜ਼ਾਂ ਵਿਚੋਂ 24 ਸਿੱਧੇ ਤੌਰ 'ਤੇ ਉਸੇ ਸੀ-ਫੂਡ ਮਾਰਕਿਟ ਵਿਚ ਪ੍ਰਭਾਵਿਤ ਹੋਏ ਸਨ। ਹਾਲਾਂਕਿ ਕਈ ਅਜਿਹੀਆਂ ਰਿਪੋਰਟਸ ਵੀ ਆਈਆਂ ਹਨ, ਜਿਨ੍ਹਾਂ ਵਿਚੋਂ ਚੀਨ ਨੇ ਵਾਇਰਸ ਦਾ ਪੇਸ਼ੈਂਟ ਜ਼ੀਰੋ ਮਿਲਣ ਤੋਂ ਇਨਕਾਰ ਵੀ ਕੀਤਾ ਹੈ।

ਹਾਲਾਂਕਿ ਅਜੇ ਵੀ ਇਸ ਮਾਮਲੇ ਵਿਚ ਚੀਨ ਵੱਲੋਂ ਕੋਈ ਅਧਿਕਾਰਕ ਬਿਆਨ ਨਹੀਂ ਆਇਆ ਹੈ। ਬਲਕਿ ਚੀਨੀ ਅਖਬਾਰ ਗਲੋਬਲ ਮੀਡੀਆ ਨੇ ਦਾਅਵਾ ਕੀਤਾ ਹੈ ਹੈ ਕਿ ਇਸ ਵਾਇਰਸ ਨੂੰ ਅਮਰੀਕੀ ਫੌਜ ਪ੍ਰਯੋਗਸ਼ਾਲਾ ਵਿਚ ਵਿਕਸਤ ਕੀਤਾ ਗਿਆ ਹੈ ਅਤੇ ਵੁਹਾਨ ਵਿਚ ਹੋਏ ਵਰਲਡ ਮਿਲਟਰੀ ਗੇਮਸ ਦੌਰਾਨ ਇਸ ਨੂੰ ਚੀਨ ਵਿਚ ਛੱਡਿਆ ਗਿਆ। ਇਸ ਦਾਅਵੇ ਤੋਂ ਬਾਅਦ ਦੋਹਾਂ ਦੇਸ਼ਾਂ ਵੱਲੋਂ ਇਕ ਦੂਜੇ 'ਤੇ ਨਿਸ਼ਾਨੇ ਵਿੰਨ੍ਹੇ ਗਏ।

ਇੰਝ ਸਾਹਮਣੇ ਆਇਆ ਸੀ ਪੇਸ਼ੈਂਟ ਜ਼ੀਰੋ ਦਾ ਨਾਂ
ਉਥੇ ਚੀਨ ਦੀ ਨਿਊਜ਼ ਵੈੱਬਸਾਈਟ 'ਦਿ ਪੇਪਰ' ਮੁਤਾਬਕ ਇਸ ਮਹਿਲਾ ਨੂੰ ਪੇਸ਼ੈਂਟ ਜ਼ੀਰੋ ਹੋਣ ਦੀ ਖਬਰ ਪੂਰੀ ਦੁਨੀਆ ਵਿਚ ਸੁਰਖੀਆਂ ਬਣੀਆਂ ਹਨ। ਬਿ੍ਰਟੇਨ ਦੀ ਦਿ ਮੀਰਰ, ਸਿਡਨੀ ਦੇ ਨਿਊਜ਼ ਡਾਟ ਆਸਟ੍ਰੇਲੀਆ ਤੋਂ ਇਲਾਵਾ ਭਾਰਤ ਵਿਚ ਪੀ. ਟੀ. ਆਈ. ਅਤੇ ਆਈ. ਏ. ਏ. ਐਸ. ਜਿਹੀਆਂ ਨਿਊਜ਼ ਏਜੰਸੀਆਂ ਨੇ ਵੀ ਅਜਿਹਾ ਮੰਨਿਆ ਹੈ। ਸਭ ਤੋਂ ਪਹਿਲਾਂ ਦਿ ਵਾਲ ਸਟ੍ਰੀਟ ਦੀ ਰਿਪੋਰਟਰ ਜੈਰੇਮੀ ਪੇਜ ਨੇ ਵੇਇ ਗੁਇਜ਼ਿਆਨ ਦੇ ਪੇਸ਼ੈਂਟ ਜ਼ੀਰੋ ਹੋਣ ਦੀ ਗੱਲ ਕਹੀ ਸੀ। ਇਸ ਰਿਪੋਰਟ ਵਿਚ ਚੀਨ ਦੇ ਇਸ ਸਮੱਸਿਆ ਨਾਲ ਨਜਿੱਠਣ ਦੇ ਤਰੀਕਿਆਂ 'ਤੇ ਵੀ ਸਵਾਲ ਚੁੱਕੇ ਗਏ ਸਨ।


Khushdeep Jassi

Content Editor

Related News