ਵੱਡੀ ਵਾਰਦਾਤ : ਨਰਸਿੰਗ ਹੋਮ ''ਚ ਡਾਕਟਰ ਦਾ ਗੋਲੀ ਮਾਰ ਕੇ ਕਤਲ
Thursday, Oct 03, 2024 - 11:46 AM (IST)
ਨਵੀਂ ਦਿੱਲੀ : ਬੁੱਧਵਾਰ ਦੇਰ ਰਾਤ ਦੱਖਣੀ-ਪੂਰਬੀ ਦਿੱਲੀ ਦੇ ਕਾਲਿੰਦੀ ਕੁੰਜ ਇਲਾਕੇ ਵਿੱਚ ਇੱਕ ਨਰਸਿੰਗ ਹੋਮ ਦੇ ਅੰਦਰ ਇੱਕ ਡਾਕਟਰ ਦਾ ਗੋਲੀ ਮਾਰ ਕੇ ਕਤਲ ਕਰ ਦੇਣ ਦੀ ਸੂਚਨਾ ਮਿਲੀ ਹੈ। ਪੁਲਸ ਨੇ ਇਸ ਘਟਨਾ ਦੀ ਜਾਣਕਾਰੀ ਵੀਰਵਾਰ ਨੂੰ ਦਿੱਤੀ। ਉਹਨਾਂ ਦੱਸਿਆ ਕਿ ਦੋਸ਼ੀ ਨਾਬਾਲਗ ਲੱਗ ਰਹੇ ਸਨ ਅਤੇ ਇਲਾਜ ਲਈ ਆਏ ਸਨ। ਮੁਲਜ਼ਮਾਂ ਨੇ 1.45 ਵਜੇ ਦੇ ਕਰੀਬ ਯੂਨਾਨੀ ਡਾਕਟਰ ਜਾਵੇਦ ਅਖਤਰ ਨੂੰ ਗੋਲੀ ਮਾਰ ਦਿੱਤੀ।
ਇਹ ਵੀ ਪੜ੍ਹੋ - ਧਿਆਨ ਨਾਲ ਕਰੋ ਬਿਜਲੀ ਦੀ ਵਰਤੋਂ ! 300 ਤੋਂ ਵੱਧ ਯੂਨਿਟ ਹੋਣ 'ਤੇ ਨਹੀਂ ਮਿਲੇਗੀ ਸਬਸਿਡੀ
ਪੁਲਸ ਅਧਿਕਾਰੀ ਮੁਤਾਬਕ ਅਖਤਰ ਇਕ ਕੁਰਸੀ 'ਤੇ ਪਿਆ ਹੋਇਆ ਸੀ ਅਤੇ ਉਸ ਦੇ ਸਿਰ 'ਚੋਂ ਖੂਨ ਵਹਿ ਰਿਹਾ ਸੀ। ਅਧਿਕਾਰੀ ਨੇ ਦੱਸਿਆ ਕਿ ਜਾਂਚ 'ਚ ਪਤਾ ਲੱਗਾ ਹੈ ਕਿ ਇਸ ਘਟਨਾ 'ਚ 16 ਸਾਲ ਦੇ ਕਰੀਬ ਦੋ ਮੁੰਡੇ ਸ਼ਾਮਲ ਸਨ, ਜੋ ਰਾਤ ਕਰੀਬ 1 ਵਜੇ ਤਿੰਨ ਬੈੱਡ ਵਾਲੇ ਨੀਮਾ ਹਸਪਤਾਲ 'ਚ ਡ੍ਰੈਸਿੰਗ ਲਈ ਆਏ ਸਨ। ਅਧਿਕਾਰੀ ਨੇ ਦੱਸਿਆ ਕਿ ਉਨ੍ਹਾਂ ਵਿੱਚੋਂ ਇੱਕ ਦੇ ਪੈਰ ਦੇ ਅੰਗੂਠੇ 'ਤੇ ਪੱਟੀ ਬੰਨ੍ਹੀ ਹੋਈ ਸੀ ਅਤੇ ਉਹ ਇੱਕ ਦਿਨ ਪਹਿਲਾਂ ਵੀ ਹਸਪਤਾਲ ਗਿਆ ਸੀ। ਡ੍ਰੈਸਿੰਗ ਤੋਂ ਬਾਅਦ ਦੋਵੇਂ ਮੁੰਡੇ ਅਖ਼ਤਰ ਦੇ ਕੈਬਿਨ ਵਿਚ ਚਲੇ ਗਏ। ਕੁਝ ਸਮੇਂ ਬਾਅਦ ਰਾਤ ਦੀਆਂ ਨਰਸਿੰਗ ਵਰਕਰਾਂ ਗ਼ਜ਼ਾਲਾ ਪਰਵੀਨ ਅਤੇ ਮੁਹੰਮਦ ਕਾਮਿਲ ਨੇ ਗੋਲੀ ਚੱਲਣ ਦੀ ਆਵਾਜ਼ ਸੁਣੀ।
ਇਹ ਵੀ ਪੜ੍ਹੋ - ਸੱਪਾਂ ਦਾ ਘਰ ਬਣੀ ਪੰਜਾਬ ਦੀ ਇਹ ਤਹਿਸੀਲ, ਮੰਜ਼ਰ ਦੇਖ ਹੈਰਾਨ ਰਹਿ ਗਏ ਲੋਕ
ਗੋਲੀ ਚੱਲਣ ਤੋਂ ਬਾਅਦ ਦੋਵੇਂ ਵਰਕਰਾਂ ਪਰਵੀਨ ਕੈਬਿਨ ਵੱਲ ਦੌੜੀਆਂ ਅਤੇ ਉਹਨਾਂ ਨੇ ਅਖਤਰ ਨੂੰ ਕੁਰਸੀ 'ਤੇ ਖੂਨ ਨਾਲ ਲਥਪਥ ਦੇਖਿਆ। ਅਧਿਕਾਰੀ ਨੇ ਕਿਹਾ ਕਿ ਪਹਿਲੀ ਨਜ਼ਰ ਵਿਚ ਇਹ ਬਿਨਾਂ ਉਕਸਾਏ ਟਾਰਗੇਟ ਕਿਲਿੰਗ ਦਾ ਮਾਮਲਾ ਜਾਪਦਾ ਹੈ ਅਤੇ ਇਸ ਘਟਨਾ ਨੂੰ ਅੰਜਾਮ ਦੇਣ ਲਈ ਪਹਿਲਾਂ ਤੋਂ ਜਾਂਚ ਕੀਤੀ ਗਈ ਸੀ। ਘਟਨਾ ਦੀ ਸੂਚਨਾ ਮਿਲਣ 'ਤੇ ਪਹੁੰਚੀ ਪੁਲਸ ਵਲੋਂ ਹਸਪਤਾਲ ਦੇ ਰਿਸੈਪਸ਼ਨ, ਡਰੈਸਿੰਗ ਰੂਮ ਅਤੇ ਗੈਲਰੀ ਦੇ ਅੰਦਰ ਲੱਗੇ ਸੀਸੀਟੀਵੀ ਕੈਮਰਿਆਂ ਦੀ ਫੁਟੇਜ ਦੀ ਜਾਂਚ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ - ਵੱਡੀ ਖ਼ਬਰ! ਅਕਤੂਬਰ ਦੇ ਪਹਿਲੇ ਹਫ਼ਤੇ 3 ਦਿਨ ਛੁੱਟੀ ਦਾ ਐਲਾਨ
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8