31 ਅਕਤੂਬਰ ਜਾਂ 1 ਨਵੰਬਰ, ਕਦੋਂ ਮਨਾਈ ਜਾਵੇਗੀ ਦੀਵਾਲੀ? ਬਣ ਗਈ ਸਹਿਮਤੀ
Tuesday, Oct 01, 2024 - 09:16 AM (IST)
ਇੰਦੌਰ (ਇੰਟ)- ਇਸ ਵਾਰ ਦੀਵਾਲੀ ਕਦੋਂ ਮਨਾਈ ਜਾਵੇਗੀ, ਸਬੰਧੀ ਸ਼ੱਕ ਹੁਣ ਖ਼ਤਮ ਹੋ ਗਿਆ ਹੈ। ਮੱਸਿਆ ਦੀ ਮਿਤੀ ਨੂੰ ਲੈ ਕੇ ਚੱਲ ਰਹੇ ਮਤਭੇਦ ਖ਼ਤਮ ਹੋ ਗਏ ਹਨ। ਦੀਵਾਲੀ ਕਦੋਂ ਹੈ, ਸਬੰਧੀ ਸੋਮਵਾਰ ਇੰਦੌਰ ’ਚ ਜੋਤਿਸ਼ ਤੇ ਵਿਦਵਤ ਕੌਂਸਲ ਦੀ ਬੈਠਕ ਹੋਈ, ਜਿਸ ’ਚ ਫ਼ੈਸਲਾ ਲਿਆ ਗਿਆ ਕਿ ਦੀਵਾਲੀ 31 ਅਕਤੂਬਰ ਨੂੰ ਨਹੀਂ ਸਗੋਂ 1 ਨਵੰਬਰ ਨੂੰ ਮਨਾਈ ਜਾਵੇਗੀ।
ਇਹ ਖ਼ਬਰ ਵੀ ਪੜ੍ਹੋ : ਇਸ ਬੈਂਕ ਦੇ ਖਾਤਾਧਾਰਕਾਂ ਨੂੰ ਪੰਜਾਬ ਸਰਕਾਰ ਨੇ ਦਿੱਤਾ ਖ਼ਾਸ ਤੋਹਫ਼ਾ
ਦੀਵਾਲੀ 1 ਨਵੰਬਰ ਨੂੰ ਹੀ ਕਿਉਂ ਮਨਾਈ ਜਾਵੇਗੀ?
ਦੀਵਾਲੀ ਦੀ ਤਰੀਕ ਨੂੰ ਲੈ ਕੇ ਚੱਲ ਰਹੇ ਮਤਭੇਦਾਂ ਕਾਰਨ ਸੋਮਵਾਰ ਜੋਤਿਸ਼ ਤੇ ਵਿਦਵਾਨ ਪ੍ਰੀਸ਼ਦ ਦੀ ਮੀਟਿੰਗ ਹੋਈ, ਜਿਸ ਵਿਚ 90 ਫ਼ੀਸਦੀ ਪੰਚਾਗਕਾਰਾਂ ਨੇ ਇਸ ਗੱਲ ਦੀ ਹਮਾਇਤ ਕੀਤਾ ਕਿ ਦੀਵਾਲੀ 1 ਨਵੰਬਰ ਨੂੰ ਮਨਾਉਣੀ ਢੁਕਵੀਂ ਹੈ। ਵਿਦਵਾਨਾਂ ਨੇ ਕਿਹਾ ਕਿ ਇਸ ਸਾਲ 1 ਨਵੰਬਰ ਨੂੰ ਰੌਸ਼ਨੀਆਂ ਦਾ ਤਿਉਹਾਰ ਮਨਾਉਣਾ ਧਰਮ ਗ੍ਰੰਥਾਂ ਅਨੁਸਾਰ ਢੁਕਵਾਂ ਹੈ।
ਇਹ ਖ਼ਬਰ ਵੀ ਪੜ੍ਹੋ - ਮਹਿੰਗਾ ਹੋਇਆ LPG Gas Cylinder, ਨਵੇਂ ਰੇਟ ਜਾਰੀ
ਇਸ ਸਾਲ 31 ਅਕਤੂਬਰ ਤੇ 1 ਨਵੰਬਰ ਨੂੰ ਦੋਵੇਂ ਦਿਨ ਮੱਸਿਆ ਪ੍ਰਦੋਸ਼ ਕਾਲ ’ਚ ਹਨ। ਅਜਿਹੀ ਸਥਿਤੀ ’ਚ ਧਾਰਮਿਕ ਗ੍ਰੰਥ ਕਹਿੰਦੇ ਹਨ ਕਿ ਜੇ ਮੱਸਿਆ ਦੋ ਦਿਨ ਹੈ ਤਾਂ ਦੀਵਾਲੀ ਦੂਜੇ ਦਿਨ ਮਨਾਈ ਜਾਣੀ ਚਾਹੀਦੀ ਹੈ। ਇਸ ਲਈ ਦੀਵਾਲੀ ਇਸ ਵਾਰ 1 ਨਵੰਬਰ ਸ਼ੁੱਕਰਵਾਰ ਨੂੰ ਮਨਾਈ ਜਾਵੇਗੀ। ਇਹ ਦਿਨ ਸਵਾਤੀ ਨਕਸ਼ਤਰ ਹੈ। ਪ੍ਰੀਤੀ ਤੇ ਆਯੁਸ਼ਮਾਨ ਯੋਗ ਹੋਣਗੇ।
ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।
ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8