''ਘਰ ਛੱਡਣ ਦੇ ਆਧਾਰ ’ਤੇ ਹੋਏ ਤਲਾਕ ਦੇ ਬਾਵਜੂਦ ਔਰਤ ਮੰਗ ਸਕਦੀ ਹੈ ਗੁਜ਼ਾਰਾ ਭੱਤਾ'': ਇਲਾਹਾਬਾਦ ਹਾਈ ਕੋਰਟ

Thursday, Sep 24, 2026 - 03:07 PM (IST)

''ਘਰ ਛੱਡਣ ਦੇ ਆਧਾਰ ’ਤੇ ਹੋਏ ਤਲਾਕ ਦੇ ਬਾਵਜੂਦ ਔਰਤ ਮੰਗ ਸਕਦੀ ਹੈ ਗੁਜ਼ਾਰਾ ਭੱਤਾ'': ਇਲਾਹਾਬਾਦ ਹਾਈ ਕੋਰਟ

ਲਖਨਊ (ਏਜੰਸੀ) - ਇਲਾਹਾਬਾਦ ਹਾਈ ਕੋਰਟ ਦੀ ਲਖਨਊ ਬੈਂਚ ਨੇ ਕਿਹਾ ਹੈ ਕਿ ਘਰ ਛੱਡਣ ਦੇ ਆਧਾਰ ’ਤੇ ਹੋਏ ਤਲਾਕ ਦੇ ਬਾਵਜੂਦ ਔਰਤ ਆਪਣੇ ਸਾਬਕਾ ਪਤੀ ਤੋਂ ਗੁਜ਼ਾਰਾ ਭੱਤਾ ਮੰਗ ਸਕਦੀ ਹੈ। ਬਸ਼ਰਤੇ ਉਸ ਨੇ ਦੂਜਾ ਵਿਆਹ ਨਾ ਕਰਵਾਇਆ ਹੋਵੇ ਅਤੇ ਉਹ ਆਪਣਾ ਖਰਚਾ ਚੁੱਕਣ ਵਿਚ ਅਸਮਰੱਥ ਹੋਵੇ। ਜਸਟਿਸ ਰਾਮ ਮਨੋਹਰ ਨਾਰਾਇਣ ਮਿਸ਼ਰਾ ਨੇ ਸੁਨੀਤਾ ਦੀ ਅਪਰਾਧਿਕ ਸੋਧ ਪਟੀਸ਼ਨ ਨੂੰ ਮਨਜ਼ੂਰੀ ਦਿੰਦੇ ਹੋਏ ਸੁਲਤਾਨਪੁਰ ਪਰਿਵਾਰਕ ਅਦਾਲਤ ਦੇ ਹੁਕਮ ਨੂੰ ਰੱਦ ਕਰ ਦਿੱਤਾ, ਜਿਸ ਵਿਚ ਉਸ ਦਾ ਗੁਜ਼ਾਰਾ ਭੱਤੇ ਦਾ ਦਾਅਵਾ ਖਾਰਜ ਕਰ ਦਿੱਤਾ ਗਿਆ ਸੀ। ਸੁਨੀਤਾ ਨੇ 2009 ਵਿਚ ਅਪਰਾਧਿਕ ਪ੍ਰਕਿਰਿਆ ਕੋਡ ਦੀ ਧਾਰਾ 125 ਤਹਿਤ ਗੁਜ਼ਾਰਾ ਭੱਤਾ ਮੰਗਿਆ ਸੀ।

ਇਹ ਵੀ ਪੜ੍ਹੋ : ਸ਼ਰਾਬ ਲਈ ਪੁੱਤ ਨੂੰ ਨਹੀਂ ਦਿੱਤੇ 60 ਰੁਪਏ...! ਕੁਹਾੜੀ ਮਾਰ ਕਰ 'ਤਾ ਮਾਂ ਦਾ ਕਤਲ, UP 'ਚ ਵੱਡੀ ਵਾਰਦਾਤ

ਅਦਾਲਤ ਨੇ ਕਿਹਾ ਕਿ ਧਾਰਾ 125 ਦੇ ਸੀਮਤ ਮਕਸਦ ਲਈ ਤਲਾਕਸ਼ੁਦਾ ਔਰਤ ਨੂੰ ‘ਪਤਨੀ’ ਮੰਨਿਆ ਜਾਂਦਾ ਹੈ। ਸਿਰਫ਼ ਇਸ ਆਧਾਰ ’ਤੇ ਕਿ ਤਲਾਕ ਘਰ ਛੱਡਣ ਕਾਰਨ ਹੋਇਆ ਸੀ, ਉਸ ਦਾ ਗੁਜ਼ਾਰਾ ਭੱਤੇ ਦਾ ਦਾਅਵਾ ਖਾਰਜ ਨਹੀਂ ਕੀਤਾ ਜਾ ਸਕਦਾ। ਮਾਮਲੇ ਵਿਚ ਪਤੀ ਨੇ 25 ਸਤੰਬਰ, 2014 ਨੂੰ ਘਰ ਛੱਡਣ ਦੇ ਆਧਾਰ ’ਤੇ ਇਕਤਰਫ਼ਾ ਤਲਾਕ ਹਾਸਲ ਕੀਤਾ ਸੀ। ਅਦਾਲਤ ਸਾਹਮਣੇ ਅਜਿਹੇ ਸਬੂਤ ਵੀ ਆਏ ਕਿ ਉਸ ਨੇ ਬਾਅਦ ਵਿਚ ਦੂਜਾ ਵਿਆਹ ਕਰ ਲਿਆ ਸੀ ਅਤੇ ਉਸ ਦੇ ਸਰਵਿਸ ਰਿਕਾਰਡ ਵਿਚ ਦੂਜੀ ਔਰਤ ਦਾ ਨਾਂ ਪਤਨੀ ਵਜੋਂ ਦਰਜ ਸੀ। ਹਾਈ ਕੋਰਟ ਨੇ ਪਰਿਵਾਰਕ ਅਦਾਲਤ ਨੂੰ 25 ਸਤੰਬਰ, 2014 ਤੋਂ ਸੁਨੀਤਾ ਦੇ ਗੁਜ਼ਾਰੇ ਭੱਤੇ ਦੇ ਦਾਅਵੇ ’ਤੇ ਨਵੇਂ ਸਿਰੇ ਤੋਂ ਵਿਚਾਰ ਕਰਨ ਦਾ ਹੁਕਮ ਦਿੱਤਾ। ਉਦੋਂ ਤੱਕ ਪਤੀ ਨੂੰ ਅੰਤਰਿਮ ਗੁਜ਼ਾਰਾ ਭੱਤੇ ਵਜੋਂ ਹਰ ਮਹੀਨੇ 4000 ਰੁਪਏ ਦੇਣ ਦਾ ਹੁਕਮ ਦਿੱਤਾ ਗਿਆ।

ਇਹ ਵੀ ਪੜ੍ਹੋ : ਬਿਨਾਂ ਇਜਾਜ਼ਤ ਛੁੱਟੀ ਲੈਣ ਵਾਲੇ ਅਧਿਆਪਕ ਸਾਵਧਾਨ, ਹੋਵੇਗੀ ਕਾਰਵਾਈ, ਬੰਗਾਲ ਸਰਕਾਰ ਵਲੋਂ ਹੁਕਮ ਜਾਰੀ

ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ

For Android:- https://play.google.com/store/apps/details?id=com.jagbani&hl=en

For IOS:- https://itunes.apple.com/in/app/id538323711?mt=8

For Whatsapp:- https://whatsapp.com/channel/0029Va94hsaHAdNVur4L170e


author

rajwinder kaur

Content Editor

Related News