ਪਾਕਿ ਦੀ ਨਾਪਾਕ ਕਰਤੂਤ, ਨੌਸ਼ਹਿਰਾ 'ਚ ਜੰਗਬੰਦੀ ਦਾ ਉਲੰਘਣ

08/18/2019 9:31:40 PM

ਸ਼੍ਰੀਨਗਰ— ਜੰਮੂ-ਕਸ਼ਮੀਰ 'ਚ ਧਾਰਾ 370 ਹਟਾਉਣ ਤੋਂ ਬਾਅਦ ਵੀ ਸ਼ਾਂਤੀ ਵਿਵਸਥਾ ਕਾਇਮ ਰੱਖਣਾ ਪਾਕਿਸਤਾਨ ਨੂੰ ਰਾਸ ਨਹੀਂ ਆ ਰਿਹਾ ਹੈ। ਰਾਜੌਰੀ ਜ਼ਿਲ੍ਹੇ ਦੇ ਨੌਸ਼ਹਿਰਾ ਸੈਕਟਰ 'ਚ ਪਾਕਿਸਤਾਨ ਐੱਲ.ਓ.ਸੀ. 'ਤੇ ਜ਼ਬਰਦਸਤ ਗੋਲੀਬਾਰੀ ਕਰ ਰਿਹਾ ਹੈ। ਪਾਕਿਸਤਾਨ ਲਗਾਤਾਰ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਭਾਰਤੀ ਚੌਂਕੀਆਂ ਨੂੰ ਨਿਸ਼ਾਨਾ ਬਣਾ ਰਿਹਾ ਹੈ। 
ਕਸ਼ਮੀਰ ਘਾਟੀ 'ਚ ਹਾਲਾਤ ਵਿਗਾੜਨ ਅਤੇ ਅੱਤਵਾਦੀਆਂ ਦੀ ਘੁਸਪੈਠ ਵਧਾਉਣ ਲਈ ਸੀਮਾ 'ਤੇ ਪਾਕਿਸਤਾਨ ਵਲੋਂ ਲਗਾਤਾਰ ਫਾਇਰਿੰਗ ਕੀਤੀ ਜਾ ਰਹੀ ਹੈ।
ਦੱਸਣਯੋਗ ਹੈ ਕਿ ਇਸ ਤੋਂ ਪਹਿਲਾਂ 17 ਅਗਸਤ ਨੂੰ ਵੀ ਪਾਕਿਸਤਾਨ ਨੇ ਨੌਸ਼ਹਿਰਾ ਸੈਕਟਰ 'ਚ ਜੰਗਬੰਦੀ ਦੀ ਉਲੰਘਣਾ ਕਰਦੇ ਹੋਏ ਜ਼ਬਰਦਸਤ ਫਾਇਰਿੰਗ ਵੀ ਕੀਤੀ ਸੀ, ਜਿਸ ਦੌਰਾਨ ਇਕ ਜਵਾਨ ਸ਼ਹੀਦ ਹੋ ਗਿਆ ਸੀ। ਭਾਰਤੀ ਸੇਨਾ ਨੇ ਕਰਾਰਾ ਜਵਾਬ ਦਿੰਦੇ ਹੋਏ ਰਾਜੌਰੀ ਸੈਕਟਰ 'ਚ ਪਾਕਿ ਸੇਨਾ ਦੀ ਚੌਂਕੀ ਨੂੰ ਉੱਡਾ ਦਿੱਤਾ ਸੀ। 
ਪਾਕਿਸਤਾਨੀ ਸੇਨਾ ਵਲੋਂ ਸ਼ਨੀਵਾਰ ਸਵੇਰ ਦੇ ਸਮੇਂ ਕੰਟਰੋਲ ਲਾਈਨ 'ਤੇ ਗੋਲੀਬਾਰੀ ਕੀਤੀ ਅਤੇ ਮੋਰਟਾਰ ਨਾਲ ਵੀ ਗੋਲੇ ਸੁੱਟੇ ਗਏ ਸਨ, ਜਿਸ 'ਚ ਲਾਂਸ ਨਾਇਕ ਸੰਦੀਪ ਥਾਪਾ ਸ਼ਹੀਦ ਹੋ ਗਏ ਸੀ। 35 ਸਾਲਾ ਸੰਦੀਪ ਪਿਛਲੇ 15 ਸਾਲਾਂ ਤੋਂ ਸੇਨਾ 'ਚ ਨੌਕਰੀ ਕਰ ਰਹੇ ਸਨ।


KamalJeet Singh

Content Editor

Related News