ਕੱਲ ਰਾਜ ਸਭਾ 'ਚ ਨਾਗਰਿਕਤਾ ਸੋਧ ਬਿੱਲ 'ਤੇ ਹੋਵੇਗੀ ਚਰਚਾ, 6 ਘੰਟੇ ਦਾ ਮਿਲਿਆ ਸਮਾਂ

12/10/2019 7:33:41 PM

ਨਵੀਂ ਦਿੱਲੀ — ਨਾਗਰਿਕਤਾ ਸੋਧ ਬਿੱਲ ਦੇ ਸੋਮਵਾਰ ਨੂੰ ਲੋਕ ਸਭਾ 'ਚ ਪਾਸ ਹੋਣ ਤੋਂ ਬਾਅਦ ਹੁਣ ਕੱਲ ਇਸ 'ਤੇ ਰਾਜ ਸਭਾ 'ਚ ਚਰਚਾ ਹੋਵੇਗੀ। ਉੱਚ ਸਦਨ 'ਚ ਇਸ ਅਹਿਮ ਬਿੱਲ 'ਤੇ ਚਰਚਾ ਲਈ 6 ਘੰਟੇ ਦਾ ਸਮਾਂ ਦਿੱਤਾ ਗਿਆ ਹੈ। ਬੁੱਧਵਾਰ 2 ਵਜੇ ਤੋਂ ਸ਼ੁਰੂ ਹੋਵੇਗੀ।

ਇਸ ਤੋਂ ਪਹਿਲਾਂ ਰੂਹਾਨੀ ਗੁਰੂ ਸ਼੍ਰੀ ਸ਼੍ਰੀ ਰਵੀਸ਼ੰਕਰ ਨੇ ਭਾਰਤ ਸਰਕਾਰ ਤੋਂ ਮੰਗ ਕੀਤੀ ਹੈ ਕਿ ਭਾਰਤ 'ਚ ਰਹਿ ਰਹੇ ਕਰੀਬ 1 ਲੱਖ ਤਾਮਿਲ ਸ਼੍ਰੀਲੰਕਾਈਆਂ ਨੂੰ ਭਾਰਤੀ ਨਾਗਰਿਕਤਾ ਦਿੱਤੀ ਜਾਵੇ। ਰੂਹਾਨੀ ਗੁਰੂ ਨੇ ਟਵੀਟ ਕਰ ਕਿਹਾ, 'ਮੈਂ ਭਾਰਤ ਸਰਕਾਰ ਨੂੰ ਅਪੀਲ ਕਰਦਾ ਹਾਂ ਕਿ ਉਹ 1 ਲੱਖ ਤੋਂ ਜ਼ਿਆਦਾ ਤਾਮਿਲ ਸ਼੍ਰੀਲੰਕਾਈ ਨਾਗਰਿਕਤਾ ਦੇਣ 'ਤੇ ਵਿਚਾਰ ਕਰਨ, ਜੋ ਇਸ ਦੇਸ਼ 'ਚ ਪਿਛਲੇ 35 ਸਾਲਾਂ ਤੋਂ ਸ਼ਰਨਾਥੀ ਦੇ ਰੂਪ 'ਚ ਰਹਿ ਰਹੇ ਹਨ।' ਉਥੇ ਹੀ ਇਸ ਬਿੱਲ ਦਾ ਕੁਝ ਰਾਜਨੀਤਕ ਦਲਾਂ ਅਤੇ ਲੋਕਾਂ ਵੱਲੋਂ ਵਿਰੋਧ ਕੀਤੇ ਜਾਣ ਦੌਰਾਨ ਅੰਨਾਦ੍ਰਮੁਕ ਨੇ ਇਸ ਬਿੱਲ ਦਾ ਸਮਰਥਨ ਕਰਨ ਦਾ ਐਲਾਨ ਕੀਤਾ ਹੈ। ਅੰਨਾਦ੍ਰਮੁਕ ਨੇ ਇਸ ਬਿੱਲ ਦੇ ਲੋਕ ਸਭਾ 'ਚ ਪਾਸ ਹੋਣ ਤੋਂ ਬਾਅਦ ਕੱਲ ਉੱਚ ਸਦਨ ਭਾਵ ਰਾਜ ਸਭਾ 'ਚ ਲਿਆਂਦੇ ਜਾਣ 'ਤੇ ਸਮਰਥਨ ਦੇ ਦਾ ਐਲਾਨ ਕੀਤਾ ਹੈ।


Inder Prajapati

Content Editor

Related News