ਜਨਤਾ ਦੀ ਆਵਾਜ਼ ਦਬਾਈ ਜਾ ਰਹੀ ਹੈ, ਤਾਨਾਸ਼ਾਹੀ ’ਤੇ ਸੱਚ ਭਾਰੀ ਪਵੇਗਾ: ਰਾਹੁਲ

07/21/2022 5:26:38 PM

ਨਵੀਂ ਦਿੱਲੀ– ਕਾਂਗਰਸ ਦੇ ਸਾਬਕਾ ਪ੍ਰਧਾਨ ਰਾਹੁਲ ਗਾਂਧੀ ਨੇ ਵੀਰਵਾਰ ਨੂੰ ਸੰਸਦ ’ਚ ਮੁਦਰਾ ਸਫੀਤੀ ਅਤੇ ਏਜੰਸੀਆਂ ਦੀ ਦੁਰਵਰਤੋਂ ਵਰਗੇ ਮੁੱਦਿਆਂ ’ਤੇ ਚਰਚਾ ਦੀ ਕਮੀ ਨੂੰ ਲੈ ਕੇ ਸਰਕਾਰ ’ਤੇ ਸ਼ਬਦੀ ਹਮਲਾ ਕੀਤਾ। ਉਨ੍ਹਾਂ ਦਾਅਵਾ ਕੀਤਾ ਕਿ ਮੌਜੂਦਾ ਸਮੇਂ ’ਚ ਦੇਸ਼ ਦੀ ਜਨਤਾ ਦੀ ਆਵਾਜ਼ ਦਬਾਈ ਜਾ ਰਹੀ ਹੈ ਪਰ ਇਸ ਹੰਕਾਰ ਅਤੇ ਤਾਨਾਸ਼ਾਹੀ ’ਤੇ ‘ਸੱਚ’ ਭਾਰੀ ਪਵੇਗਾ। ਰਾਹੁਲ ਨੇ ਟਵੀਟ ਕੀਤਾ, ‘‘ਜੀ. ਐੱਸ. ਟੀ. ’ਤੇ ਚਰਚਾ ਕਰੋ- ਸਦਨ ਮੁਲਤਵੀ। ਮਹਿੰਗਾਈ ’ਤੇ ਚਰਚਾ ਕਰੋ- ਸਦਨ ਮੁਲਤਵੀ। ਅਗਨੀਪਥ ’ਤੇ ਚਰਚਾ ਕਰੋ- ਸਦਨ ਮੁਲਤਵੀ। ਏਜੰਸੀਆਂ ਦੀ ਦੁਰਵਰਤੋਂ ’ਤੇ ਚਰਚਾ ਕਰੋ- ਸਦਨ ਮੁਲਤਵੀ।’’ 

PunjabKesari

ਦੱਸ ਦੇਈਏ ਕਿ 18 ਜੁਲਾਈ ਨੂੰ ਸੰਸਦ ਦਾ ਮਾਨਸੂਨ ਸੈਸ਼ਨ ਸ਼ੁਰੂ ਹੋਣ ਮਗਰੋਂ ਰਾਜ ਸਭਾ ਅਤੇ ਲੋਕ ਸਭਾ ਹੁਣ ਤੱਕ ਕਿਸੇ ਵੀ ਮਹੱਤਵਪੂਰਨ ਕੰਮ ਨੂੰ ਕਰਨ ’ਚ ਅਸਫ਼ਲ ਰਹੇ ਹਨ। ਵਿਰੋਧੀ ਧਿਰ ਨੇ ਰੋਜ਼ਾਨਾ ਵਰਤੋਂ ਦੀਆਂ ਕੁਝ ਵਸਤੂਆਂ ’ਤੇ ਮੁੱਲ ਵਾਧੇ ਅਤੇ ਜੀ. ਐੱਸ. ਟੀ. ਵਰਗੇ ਮੁੱਦਿਆਂ ’ਤੇ ਬਹਿਸ ਦੀ ਮੰਗ ਕੀਤੀ ਹੈ।


Tanu

Content Editor

Related News