ਵੋਟਿੰਗ ਵਧਾਉਣ ਲਈ ਨਵੇਕਲੀ ਪਹਿਲ- ''''ਵੋਟ ਪਾਓ, ਰੈਸਟੋਰੈਂਟਾਂ ਤੇ ਦੁਕਾਨਾਂ ''ਤੇ ਛੋਟ ਪਾਓ''''
Saturday, Jan 18, 2025 - 04:37 AM (IST)
ਨਵੀਂ ਦਿੱਲੀ (ਨਵੋਦਿਆ ਟਾਈਮਜ਼)- ਦਿੱਲੀ ਵਿਧਾਨ ਸਭਾ ਚੋਣਾਂ 2025 ਦੌਰਾਨ ਵਿਧਾਨ ਸਭਾ ਹਲਕਿਆਂ 23, 24, 25 ਤੇ 39 ’ਚ ਵੋਟਰਾਂ ਦੀ ਹਿੱਸੇਦਾਰੀ ਵਧਾਉਣ ਲਈ ਦਿੱਲੀ ਨਗਰ ਨਿਗਮ ਦੇ ਕਰੋਲ ਬਾਗ ਜ਼ੋਨ ਨੇ ਨਵੀਂ ਪਹਿਲ ਕੀਤੀ ਹੈ।
ਕਰੋਲ ਬਾਗ ਜ਼ੋਨ ਦੇ ਅਧਿਕਾਰ ਖੇਤਰ ਅਧੀਨ 500 ਤੋਂ ਵੱਧ ਗੈਸਟ ਹਾਊਸਾਂ, 30 ਰੈਸਟੋਰੈਂਟਾਂ ਤੇ 32 ਮਠਿਆਈ ਦੀਆਂ ਦੁਕਾਨਾਂ ਨੇ ਨਿਗਮ ਜਨ ਸਿਹਤ ਵਿਭਾਗ ਦੇ ਨਾਲ ਇਕ ਵਿਸ਼ੇਸ਼ ਲੋਕਤੰਤਰ ਛੋਟ (ਡੈਮੋਕ੍ਰੇਸੀ ਡਿਸਕਾਊਂਟ) ਦਾ ਐਲਾਨ ਕੀਤਾ ਹੈ।
15 ਤੋਂ 20 ਫੀਸਦੀ ਤਕ ਦੀ ਇਹ ਛੋਟ ਉਨ੍ਹਾਂ ਵਿਅਕਤੀਆਂ ਨੂੰ ਦਿੱਤੀ ਜਾਵੇਗੀ ਜੋ ਆਪਣੇ ਵੋਟ ਦੇ ਹੱਕ ਦੀ ਵਰਤੋਂ ਕਰਨਗੇ। ਪ੍ਰਸਤਾਵ ਦਾ ਲਾਭ ਲੈਣ ਲਈ ਵੋਟਰਾਂ ਨੂੰ ਆਪਣੀ ਤਰਜਨੀ ’ਤੇ ਅਮਿਟ ਸਿਆਹੀ ਦਾ ਨਿਸ਼ਾਨ ਦਿਖਾ ਕੇ ਵੋਟ ਪਾਉਣ ਦਾ ਸਬੂਤ ਦੇਣਾ ਪਵੇਗਾ।
ਇਹ ਵੀ ਪੜ੍ਹੋ- ਔਰਤ ਦਾ ਕਤਲ ਕਰਨ ਮਗਰੋਂ ਰੇਲਗੱਡੀ 'ਚ ਬੈਠ ਪੁੱਜ ਗਿਆ Airport, ਜਹਾਜ਼ 'ਚ ਬੈਠਣ ਤੋਂ ਪਹਿਲਾਂ ਹੀ...
ਤਾਜ਼ਾ ਤੇ ਵੱਡੀਆਂ ਖ਼ਬਰਾਂ ਸਭ ਤੋਂ ਪਹਿਲਾਂ ਪੜ੍ਹਨ ਲਈ ਜੁਆਇਨ ਕਰੋ ‘ਜਗ ਬਾਣੀ’ ਦਾ ਵਟਸਐਪ ਚੈਨਲ
👇Join us on Whatsapp channel👇
https://whatsapp.com/channel/0029Va94hsaHAdNVur4L170e