ਲੋਕ ਸਭਾ ਸੁਰੱਖਿਆ ਕੋਤਾਹੀ: ਇਸ MP ਦੇ ਕਹਿਣ 'ਤੇ ਨੌਜਵਾਨਾਂ ਨੂੰ ਜਾਰੀ ਹੋਏ ਸੀ ਪਾਸ, 6 ਲੋਕਾਂ ਨੇ ਰਚੀ ਸਾਜ਼ਿਸ਼

Thursday, Dec 14, 2023 - 05:52 AM (IST)

ਨੈਸ਼ਨਲ ਡੈਸਕ: ਦਿੱਲੀ ਪੁਲਸ ਨੂੰ ਸ਼ੱਕ ਹੈ ਕਿ ਬੁੱਧਵਾਰ ਨੂੰ ਸੰਸਦ ਦੀ ਸੁਰੱਖਿਆ 'ਚ ਕੋਤਾਹੀ ਦੇ ਮਾਮਲੇ 'ਚ ਗ੍ਰਿਫ਼ਤਾਰ ਕੀਤੇ ਗਏ ਚਾਰ ਲੋਕਾਂ ਦੇ ਨਾਲ ਦੋ ਹੋਰ ਲੋਕ ਵੀ ਸ਼ਾਮਲ ਸਨ। ਸੂਤਰਾਂ ਨੇ ਦਾਅਵਾ ਕੀਤਾ ਕਿ ਸਾਰੇ ਛੇ ਵਿਅਕਤੀ ਇਕ ਦੂਜੇ ਨੂੰ ਜਾਣਦੇ ਸਨ ਅਤੇ ਗੁਰੂਗ੍ਰਾਮ ਵਿਚ ਇਕ ਘਰ ਵਿਚ ਰਹਿ ਰਹੇ ਸਨ। ਦੋਸ਼ੀ ਅਮੋਲ ਸ਼ਿੰਦੇ ਅਤੇ ਨੀਲਮ ਨੂੰ ਸੰਸਦ ਭਵਨ ਦੇ ਬਾਹਰੋਂ ਫੜਿਆ ਗਿਆ, ਜਦਕਿ ਸਾਗਰ ਸ਼ਰਮਾ ਅਤੇ ਮਨੋਰੰਜਨ ਡੀ ਨੂੰ ਲੋਕ ਸਭਾ ਦੇ ਅੰਦਰੋਂ ਫੜਿਆ ਗਿਆ। ਉਹ ਪੁਲਸ ਹਿਰਾਸਤ ਵਿਚ ਹਨ। ਪੁਲਸ ਉਨ੍ਹਾਂ ਦੇ ਦੋ ਸ਼ੱਕੀ ਸਾਥੀਆਂ ਦੀ ਭਾਲ ਕਰ ਰਹੀ ਹੈ, ਜਿਨ੍ਹਾਂ ਦੀ ਪਛਾਣ ਲਲਿਤ ਅਤੇ ਵਿਕਰਮ ਵਜੋਂ ਹੋਈ ਹੈ।

PunjabKesari

ਇਹ ਖ਼ਬਰ ਵੀ ਪੜ੍ਹੋ - ਲੋਕ ਸਭਾ ਚੋਣਾਂ 'ਚ ਆਹਮੋ-ਸਾਹਮਣੇ ਹੋਣਗੇ ਬੀਬਾ ਬਾਦਲ, ਗੁਰਮੀਤ ਖੁੱਡੀਆਂ ਤੇ ਬਲਕੌਰ ਸਿੰਘ ਸਿੱਧੂ!

ਪੁਲਸ ਨੇ ਦੱਸਿਆ ਕਿ ਅਮੋਲ ਅਤੇ ਨੀਲਮ ਨੂੰ ਸੰਸਦ ਭਵਨ ਦੇ ਬਾਹਰ ਪ੍ਰਦਰਸ਼ਨ ਦੌਰਾਨ ਕੈਨ ਦੀ ਵਰਤੋਂ ਕਰਕੇ ਪੀਲਾ ਅਤੇ ਲਾਲ ਧੂੰਆਂ ਫੈਲਾਉਣ ਦੇ ਦੋਸ਼ ਵਿਚ ਗ੍ਰਿਫਤਾਰ ਕੀਤਾ ਗਿਆ ਹੈ। ਇਹ ਘਟਨਾ ਉਦੋਂ ਵਾਪਰੀ ਜਦੋਂ ਦੋ ਵਿਅਕਤੀਆਂ ਨੇ ਦਰਸ਼ਕਾਂ ਵਿਚੋਂ ਲੋਕ ਸਭਾ ਵਿਚ ਛਾਲ ਮਾਰ ਦਿੱਤੀ ਅਤੇ ਇਕ ਡੱਬੇ ਵਿਚੋਂ ਪੀਲਾ ਅਤੇ ਲਾਲ ਧੂੰਆਂ ਫੈਲਾਇਆ। ਲੋਕ ਸਭਾ ਵਿਚ ਇਸ ਘਟਨਾ ਨਾਲ ਸੰਸਦ ਮੈਂਬਰਾਂ ਵਿਚ ਦਹਿਸ਼ਤ ਫੈਲ ਗਈ। ਪੁਲਸ ਸੂਤਰਾਂ ਨੇ ਦੱਸਿਆ ਕਿ ਚਾਰੇ ਮੁਲਜ਼ਮ ਇਕ ਦੂਜੇ ਨੂੰ ਜਾਣਦੇ ਸਨ ਅਤੇ ਉਨ੍ਹਾਂ ਦੇ ਦੋ ਹੋਰ ਸਾਥੀ ਵੀ ਸਨ, ਜਿਨ੍ਹਾਂ ਦਾ ਅਜੇ ਤੱਕ ਕੋਈ ਸੁਰਾਗ ਨਹੀਂ ਲੱਗਾ ਹੈ।

PunjabKesari

ਗੁਰੂਗ੍ਰਾਮ 'ਚ ਰਚੀ ਸਾਜ਼ਿਸ਼

ਇਕ ਪੁਲਸ ਸੂਤਰ ਨੇ ਕਿਹਾ, "ਚਾਰ ਲੋਕਾਂ ਨੂੰ ਫੜ ਲਿਆ ਗਿਆ ਹੈ, ਜਦੋਂ ਕਿ ਪੰਜਵੇਂ ਦੀ ਪਛਾਣ ਹੋ ਗਈ ਹੈ। ਦੋ ਸ਼ੱਕੀ ਅਤੇ ਚਾਰ ਦੋਸ਼ੀ ਗੁਰੂਗ੍ਰਾਮ ਦੇ ਇਕ ਘਰ ਵਿਚ ਰੁਕੇ ਸਨ ਅਤੇ ਅਜਿਹਾ ਲੱਗਦਾ ਹੈ ਕਿ ਇਸ ਘਟਨਾ ਦੀ ਸਾਜ਼ਿਸ਼ ਰਚੀ ਗਈ ਸੀ। ਦੋਸ਼ੀ ਕੋਲ ਮੋਬਾਈਲ ਫੋਨ ਨਹੀਂ ਮਿਲੇ ਹਨ ਅਤੇ ਪੁਲਸ ਉਨ੍ਹਾਂ ਦੇ ਫੋਨਾਂ ਦੀ ਭਾਲ ਕਰ ਰਹੀ ਹੈ।" ਦੱਸ ਦਈਏ ਕਿ 2001 'ਚ ਸੰਸਦ 'ਤੇ ਹੋਏ ਅੱਤਵਾਦੀ ਹਮਲੇ ਦੀ ਬਰਸੀ 'ਤੇ ਸੁਰੱਖਿਆ 'ਚ ਕੋਤਾਹੀ ਦੀ ਘਟਨਾ ਵਾਪਰੀ ਆਈ ਹੈ। ਪਾਕਿਸਤਾਨ ਸਥਿਤ ਲਸ਼ਕਰ-ਏ-ਤੋਇਬਾ ਅਤੇ ਜੈਸ਼-ਏ-ਮੁਹੰਮਦ ਸੰਗਠਨਾਂ ਦੇ ਅੱਤਵਾਦੀਆਂ ਨੇ 2001 'ਚ ਅੱਜ ਦੇ ਹੀ ਦਿਨ ਸੰਸਦ ਕੰਪਲੈਕਸ 'ਤੇ ਹਮਲਾ ਕੀਤਾ ਸੀ, ਜਿਸ 'ਚ 9 ਲੋਕਾਂ ਦੀ ਮੌਤ ਹੋ ਗਈ ਸੀ।

PunjabKesari

ਇਹ ਖ਼ਬਰ ਵੀ ਪੜ੍ਹੋ - ਪੰਜਾਬ ਭਾਜਪਾ ਵੱਲੋਂ ਜ਼ਿਲ੍ਹਾ ਇੰਚਾਰਜਾਂ ਤੇ ਸਹਿ-ਇੰਚਾਰਜਾਂ ਦੀਆਂ ਨਿਯੁਕਤੀਆਂ, ਪੜ੍ਹੋ ਪੂਰੀ List

ਪ੍ਰਤਾਪ ਸਿਮਹਾ ਦੇ ਅਧਿਕਾਰ ਪੱਤਰ 'ਤੇ ਜਾਰੀ ਹੋਏ ਸੀ ਪਾਸ

ਬੁੱਧਵਾਰ ਨੂੰ ਲੋਕ ਸਭਾ ਦੀ ਦਰਸ਼ਕ ਗੈਲਰੀ ਤੋਂ ਸਦਨ ਵਿਚ ਛਾਲ ਮਾਰਨ ਵਾਲੇ ਦੋ ਵਿਅਕਤੀਆਂ ਨੂੰ ਭਾਰਤੀ ਜਨਤਾ ਪਾਰਟੀ (ਭਾਜਪਾ) ਦੇ ਸੰਸਦ ਮੈਂਬਰ ਪ੍ਰਤਾਪ ਸਿਮਹਾ ਦੇ ਅਧਿਕਾਰ ਪੱਤਰ 'ਤੇ 'ਪਾਸ' ਜਾਰੀ ਕੀਤੇ ਗਏ ਸਨ। ਸੂਤਰਾਂ ਮੁਤਾਬਕ ਸੰਸਦ ਮੈਂਬਰ ਸਿਮਹਾ ਇਕ ਦੋਸ਼ੀ ਨੂੰ ਜਾਣਦਾ ਸੀ ਕਿਉਂਕਿ ਉਹ ਉਨ੍ਹਾਂ ਦੇ ਸੰਸਦੀ ਖੇਤਰ ਮੈਸੂਰ ਦਾ ਰਹਿਣ ਵਾਲਾ ਹੈ ਅਤੇ ਅਕਸਰ ਉਸ ਦੇ ਦਫ਼ਤਰ ਆਉਂਦਾ ਰਹਿੰਦਾ ਸੀ। ਸੂਤਰਾਂ ਅਨੁਸਾਰ ਮੁਲਜ਼ਮਾਂ ਵਿਚੋਂ ਇਕ ਮਨੋਰੰਜਨ ਡੀ ਨੇ ਸਹਿ-ਮੁਲਜ਼ਮ ਸਾਗਰ ਸ਼ਰਮਾ ਨੂੰ ਸੰਸਦ ਮੈਂਬਰ ਦੇ ਦਫ਼ਤਰ ਵਿਚ ਦੋਸਤ ਵਜੋਂ ਪੇਸ਼ ਕੀਤਾ ਅਤੇ ਨਵੀਂ ਸੰਸਦ ਵੇਖਣ ਦੇ ਬਹਾਨੇ 'ਪਾਸ' ਹਾਸਲ ਕੀਤੇ।

ਇਹ ਖ਼ਬਰ ਵੀ ਪੜ੍ਹੋ - ਮੁੰਬਈ ਪੁਲਸ ਨੇ ਜਲੰਧਰ 'ਚ ਲਾਇਆ ਡੇਰਾ, ਨਾਮੀ ਲੋਕਾਂ ਦੇ ਫੁੱਲੇ ਹੱਥ-ਪੈਰ, ਜਾਣੋ ਕੀ ਹੈ ਪੂਰਾ ਮਾਮਲਾ

ਬੁੱਧਵਾਰ ਨੂੰ ਜਾਰੀ ਕੀਤੇ ਗਏ ਪਾਸ

ਸਿਮਹਾ ਦੇ ਕਹਿਣ 'ਤੇ ਬੁੱਧਵਾਰ ਨੂੰ ਤਿੰਨ 'ਪਾਸ' ਜਾਰੀ ਕੀਤੇ ਗਏ ਸਨ। ਸੰਸਦ ਮੈਂਬਰ ਦੇ ਕਰੀਬੀ ਸੂਤਰਾਂ ਨੇ ਦੱਸਿਆ ਕਿ ਇਕ ਔਰਤ ਨੂੰ ਸੰਸਦ ਤੋਂ ਪਰਤਣਾ ਪਿਆ ਕਿਉਂਕਿ ਉਸ ਦੇ 'ਪਾਸ' 'ਤੇ ਉਸ ਦੇ ਨਾਲ ਆਏ ਬੱਚੇ ਦਾ ਨਾਂ ਨਹੀਂ ਸੀ। ਔਰਤ ਦਾ ਦੋਵਾਂ ਮੁਲਜ਼ਮਾਂ ਨਾਲ ਕੋਈ ਸਬੰਧ ਨਹੀਂ ਸੀ। ਮਨੋਰੰਜਨ ਡੀ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਸਿਮਹਾ ਅਤੇ ਉਸ ਦੇ ਦਫ਼ਤਰ ਤੋਂ 'ਪਾਸ' ਦਿਵਾਉਣ ਦੀ ਕੋਸ਼ਿਸ਼ ਕਰ ਰਿਹਾ ਸੀ। ਆਲੋਚਨਾ ਦਾ ਸਾਹਮਣਾ ਕਰ ਰਹੇ, ਸਿਮਹਾ ਦੇ ਦਫ਼ਤਰ ਨੇ ਉਸ ਦਾ ਬਚਾਅ ਕਰਦੇ ਹੋਏ ਕਿਹਾ ਕਿ ਸੰਸਦ ਮੈਂਬਰ ਆਮ ਤੌਰ 'ਤੇ ਆਪਣੇ ਹਲਕੇ ਦੇ ਮੈਂਬਰਾਂ ਦੀਆਂ ਅਜਿਹੀਆਂ ਬੇਨਤੀਆਂ 'ਤੇ ਵਿਚਾਰ ਕਰਦੇ ਹਨ।

ਨੋਟ - ਇਸ ਖ਼ਬਰ ਬਾਰੇ ਕੁਮੈਂਟ ਬਾਕਸ ਵਿਚ ਦਿਓ ਆਪਣੀ ਰਾਏ।

ਜਗਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ 

For Android:-  https://play.google.com/store/apps/details?id=com.jagbani&hl=en 

For IOS:-  https://itunes.apple.com/in/app/id538323711?mt=8


Anmol Tagra

Content Editor

Related News