ਪੁਲਸ ਕਮੀਸ਼ਨਰ ਰਾਜੀਵ ਕੁਮਾਰ ''ਤੇ ਹੋਵੇ ਅਨੁਸ਼ਾਸਨੀ ਕਾਰਵਾਈ : ਗ੍ਰਹਿ ਮੰਤਰਾਲਾ
Tuesday, Feb 05, 2019 - 07:28 PM (IST)

ਕੋਲਕਾਤਾ— ਮਮਤਾ ਬੈਨਰਜੀ ਤੇ ਕੇਂਦਰ ਸਰਕਾਰ ਵਿਚਾਲੇ ਲਗਾਤਾਰ ਵਿਵਾਦ ਵਧਦਾ ਜਾ ਰਿਹਾ ਹੈ। ਗ੍ਰਹਿ ਮੰਤਰਾਲਾ ਨੇ ਕੋਲਕਾਤਾ ਪੁਲਸ ਕਮੀਸ਼ਨਰ ਰਾਜੀਵ ਕੁਮਾਰ ਖਿਲਾਫ ਸਖਤ ਜਾਂਚ ਦੇ ਆਦੇਸ਼ ਦਿੱਤੇ ਹਨ। ਗ੍ਰਹਿ ਮੰਤਰਾਲਾ ਨੇ ਪੱਛਮੀ ਬੰਗਾਲ ਦੇ ਮੁੱਖ ਸਕੱਤਰ ਨੂੰ ਇਸ ਸਬੰਧੀ ਇਕ ਪੱਤਰ ਲਿਖਿਆ ਹੈ। ਗ੍ਰਹਿ ਮੰਤਰਾਲਾ ਨੇ ਰਾਜੀਵ ਕੁਮਾਰ 'ਤੇ ਅਨੁਸ਼ਾਸਨੀ ਕਾਰਵਾਈ ਕਰਨ ਨੂੰ ਕਿਹਾ ਹੈ।
ਕੋਲਕਾਤਾ ਦੇ ਪੁਲਸ ਕਮੀਸ਼ਨਰ ਰਾਜੀਵ ਕੁਮਾਰ ਐਤਵਾਰ ਤੇ ਸੋਮਵਾਰ ਨੂੰ ਪੱਛਮੀ ਬੰਗਾਲ ਦੀ ਮੁੱਖ ਮੰਤਰੀ ਬੈਨਰਜੀ ਦੇ ਧਰਨੇ ਦੌਰਾਨ ਮੰਚ 'ਤੇ ਬੈਠੇ ਸਨ। ਇਸੇ ਮੰਚ ਤੋਂ ਮਮਤਾ ਬੈਨਰਜੀ ਸੀ.ਬੀ.ਆਈ. ਦਾ ਵਿਰੋਧ ਕਰ ਰਹੀ ਸੀ। ਪੱਛਮੀ ਬੰਗਾਲ ਦੇ ਚੀਫ ਸਕੱਤਰ ਨੂੰ ਲਿਖੇ ਪੱਤਰ 'ਚ ਗ੍ਰਹਿ ਮੰਤਰਾਲਾ ਨੇ ਅਧਿਕਾਰੀ ਵੱਲੋਂ ਅਖਿਲ ਭਾਰਤੀ ਸੇਵਾਵਾਂ ਕਾਨੂੰਨ, 1968/ਏ.ਆਈ.ਐੱਸ. (ਡੀ. ਐਂਡ ਏ.) ਨਿਯਮ, 1969 ਦੇ ਅਨੁਸ਼ਾਨਹੀਨ ਵਿਵਹਾਰ ਤੇ ਉਲੰਘਣ ਕਰਨ ਦਾ ਹਵਾਲਾ ਦਿੱਤਾ। ਗ੍ਰਹਿ ਮੰਤਰਾਲਾ ਵੱਲੋਂ ਮਿਲੀ ਜਾਣਕਾਰੀ ਮੁਤਾਬਕ 5 ਫਰਵਰੀ 2019 ਨੂੰ ਲਿਖੇ ਪੱਤਰ 'ਚ ਕਿਹਾ ਕਿ ਰਾਜੀਵ ਕੁਮਾਰ ਕੁਝ ਅਧਿਕਾਰੀਆਂ ਨਾਲ ਤੇ ਮੁੱਖ ਮੰਤਰੀ ਨਾਲ ਧਰਨੇ 'ਤੇ ਬੈਠੇ ਹੋਏ ਹਨ। ਪੱਛਮੀ ਬੰਗਾਲ ਦੇ ਕੋਲਕਾਤਾ 'ਚ ਮੈਟਰੋ ਚੈਨਲ 'ਤੇ ਸਾਰੇ ਧਰਨੇ 'ਤੇ ਹਨ। ਸ਼ੁਰੂਆਤੀ ਜਾਂਚ 'ਚ ਇਥੇ ਏ.ਆਈ.ਐੱਸ. ਰੂਲਸ, 1968/ਏ.ਆਈ.ਐੱਸ. ਰੂਲਸ, 1969 ਦੇ ਉਲੰਘਣ ਦਾ ਲੱਗ ਰਿਹਾ ਹੈ।