ਚਲਾਨ ਨਹੀਂ ਲੋਕਾਂ ਦੀ ਜੇਬ ਕੱਟ ਰਹੀ ਹੈ ਖੱਟੜ ਸਰਕਾਰ: ਦਿਗਵਿਜੇ ਚੌਟਾਲਾ
Friday, Sep 27, 2019 - 05:48 PM (IST)
ਹਿਸਾਰ—ਜਨਨਾਇਕ ਜਨਤਾ ਪਾਰਟੀ (ਜੇ.ਜੇ.ਪੀ) ਨੇਤਾ ਦਿਗਵਿਜੈ ਚੌਟਾਲਾ ਨੇ ਅੱਜ ਭਾਵ ਸ਼ੁੱਕਰਵਾਰ ਨੂੰ ਭਾਜਪਾ ਸਰਕਾਰ 'ਤੇ ਤਿੱਖਾ ਨਿਸ਼ਾਨਾ ਵਿਨ੍ਹਿੰਆ। ਉਨ੍ਹਾਂ ਨੇ ਕਿਹਾ ਹੈ ਕਿ ਹਰਿਆਣਾ 'ਚ ਨਵਾਂ ਮੋਟਰ ਵਾਹਨ ਐਕਟ ਲਾਗੂ ਕਰ ਕੇ ਮਨੋਹਰ ਲਾਲ ਖੱਟੜ ਸਰਕਾਰ ਨੇ ਲੋਕਾਂ ਦਾ ਚਲਾਨ ਨਹੀਂ ਬਲਕਿ ਉਨ੍ਹਾਂ ਦੀ ਜੇਬ ਕੱਟ ਰਹੀ ਹੈ। ਦੱਸ ਦੇਈਏ ਕਿ ਅੱਜ ਦਿਗਵਿਜੇ ਚੌਟਾਲਾ ਉਕਲਾਨਾ ਦੇ ਪਿੰਡਾਂ 'ਚ ਜੇਜੇਪੀ ਉਮੀਦਵਾਰ ਅਨੂਪ ਧਾਨਕ ਲਈ ਚੋਣ ਪ੍ਰਚਾਰ ਕਰਨ ਲਈ ਪਹੁੰਚੇ, ਇੱਥੇ ਉਨ੍ਹਾਂ ਨੇ ਸੰਬੋਧਨ ਕਰਦੇ ਹੋਏ ਦੱਸਿਆ ਕਿ ਸੂਬੇ 'ਚ ਖੱਟੜ ਸਰਕਾਰ ਦੇ ਪਿਛਲੇ 5 ਸਾਲਾਂ ਦੌਰਾਨ ਲਏ ਗਏ ਜ਼ਿਆਦਾਤਰ ਫੈਸਲੇ ਜਨਵਿਰੋਧੀ ਰਹੇ, ਜਿਨ੍ਹਾਂ ਦਾ ਸਿੱਧਾ ਅਸਰ ਲੋਕਾਂ ਦੀ ਜੇਬ, ਉਨ੍ਹਾਂ ਦੀ ਰੋਜ਼ੀ-ਰੋਟੀ ਅਤੇ ਆਮਦਨੀ 'ਤੇ ਪਈ ਹੈ। ਉਨ੍ਹਾਂ ਨੇ ਕਿਹਾ ਹੈ ਕਿ ਵਾਹਨ ਆਵਾਜਾਈ ਪੁਲਸ ਦੇ ਹੱਥੇ ਚੜ੍ਹ ਜਾਣ ਤਾਂ ਵਾਹਨ ਮਾਲਕਾਂ ਨੂੰ ਕਾਫੀ ਪੈਸੇ ਦੇ ਕੇ ਆਪਣਾ ਪਿੱਛਾ ਛੁਡਵਾਉਣਾ ਪੈਂਦਾ ਹੈ ਅਤੇ ਸੂਬੇ ਦੇ ਲੋਕਾਂ 'ਚ ਨਵੇਂ ਮੋਟਰ ਵਾਹਨ ਐਕਟ ਨੂੰ ਲੈ ਕੇ ਕਾਫੀ ਗੁੱਸਾ ਹੈ।