ਜੈਸ਼ੰਕਰ ਨੇ ਕਿਹਾ- ''ਕੀ ਭਾਰਤ ਤੇ ਚੀਨ ਆਪਸੀ ਸੰਵੇਦਨਸ਼ੀਲਤਾ ਤੇ ਸਤਿਕਾਰ ਦੇ ਆਧਾਰ ''ਤੇ ਸਬੰਧ ਬਣਾ ਸਕਦੇ ਹਨ?''

Thursday, Jun 24, 2021 - 02:20 PM (IST)

ਜੈਸ਼ੰਕਰ ਨੇ ਕਿਹਾ- ''ਕੀ ਭਾਰਤ ਤੇ ਚੀਨ ਆਪਸੀ ਸੰਵੇਦਨਸ਼ੀਲਤਾ ਤੇ ਸਤਿਕਾਰ ਦੇ ਆਧਾਰ ''ਤੇ ਸਬੰਧ ਬਣਾ ਸਕਦੇ ਹਨ?''

ਨਵੀਂ ਦਿੱਲੀ (ਬਿਊਰੋ) -  ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਬੀਤੇ ਮੰਗਲਵਾਰ ਨੂੰ ਕਿਹਾ ਕਿ ਪੂਰਬੀ ਲੱਦਾਖ ਵਿਚ ਸਰਹੱਦੀ ਵਿਵਾਦ ਨਾਲ ਜੁੜੇ ਮਾਮਲੇ ਵਿਚ ਵੱਡਾ ਮੁੱਦਾ ਇਹ ਹੈ ਕਿ ਕੀ ਭਾਰਤ ਅਤੇ ਚੀਨ ਆਪਸੀ ਸੰਵੇਦਨਸ਼ੀਲਤਾ ਅਤੇ ਸਤਿਕਾਰ ਦੇ ਆਧਾਰ 'ਤੇ ਸਬੰਧ ਬਣਾ ਸਕਦੇ ਹਨ ਅਤੇ ਕੀ ਬੀਜਿੰਗ ਦੋਵਾਂ ਧਿਰਾਂ ਨਾਲ ਕੀਤੀ ਲਿਖਤੀ ਵਚਨਬੱਧਤਾ 'ਤੇ ਕਾਇਮ ਰਹੇਗਾ, ਜਿਸ ਵਿਚ ਦੋਵਾਂ ਪੱਖਾਂ ਦੁਆਰਾ ਸਰਹੱਦ 'ਤੇ ਵੱਡੀ ਗਿਣਤੀ ਵਿਚ ਹਥਿਆਰਬੰਦ ਬਲਾਂ ਦੀ ਤਾਇਨਾਤੀ ਨਹੀਂ ਕਰਨਾ ਸ਼ਾਮਲ ਹੈ। 

ਕਤਰ ਇਕਨਾਮਿਕ ਫੋਰਮ ਵਿਚ ਆਨਲਾਈਨ ਸੰਬੋਧਨ ਦੌਰਾਨ ਜੈਸ਼ੰਕਰ ਨੇ ਇਹ ਵੀ ਸਪੱਸ਼ਟ ਕੀਤਾ ਕਿ ਭਾਰਤ ਦਾ ਕਵਾਡ ਦਾ ਹਿੱਸਾ ਬਣਨ ਅਤੇ ਚੀਨ ਨਾਲ ਸਰਹੱਦੀ ਵਿਵਾਦ ਵਿਚ ਕੋਈ ਸਬੰਧ ਨਹੀਂ ਹੈ। ਉਨ੍ਹਾਂ ਕਿਹਾ ਕਿ ਕਵਾਡ ਦਾ ਮੈਂਬਰ ਦੇਸ਼ਾਂ ਵਿਚਕਾਰ ਵਿਸ਼ਵ ਪੱਧਰੀ ਦ੍ਰਿਸ਼ਟੀਕੋਣ ਵਿਚ ਆਪਣਾ ਏਜੰਡਾ ਹੈ। 

ਵਿਦੇਸ਼ ਮੰਤਰੀ ਜੈਸ਼ੰਕਰ ਨੇ ਕਿਹਾ, ''ਭਾਰਤ-ਚੀਨ ਸਰਹੱਦੀ ਵਿਵਾਦ ਕਵਾਡ ਦੇ ਸਾਹਮਣੇ ਆਉਣ ਤੋਂ ਪਹਿਲਾਂ ਹੀ ਹੌਂਦ ਵਿਚ ਆਉਣ ਤੋਂ ਪਹਿਲਾਂ ਦਾ ਹੈ। ਕਈ ਮਾਇਨਿਆਂ ਵਿਚ ਇਹ ਇਕ ਚੁਣੌਤੀ ਅਤੇ ਸਮੱਸਿਆ ਹੈ, ਜੋ ਕਵਾਡ ਤੋਂ ਬਿਲਕੁਲ ਵੱਖਰੀ ਹੈ। ਬੇਸ਼ੱਕ ਇਸ ਸਮੇਂ ਦੋ ਵੱਡੇ ਮੁੱਦੇ ਹਨ, ਜਿਨ੍ਹਾਂ 'ਚੋਂ ਇਕ ਵਿਸ਼ੇਸ਼ ਤੌਰ 'ਤੇ ਲੱਦਾਖ 'ਚ ਫੌਜਾਂ ਦੀ ਤਾਇਨਾਤੀ ਦਾ ਮੁੱਦਾ ਹੈ।''

ਦੱਸਣਯੋਗ ਹੈ ਕਿ ਭਾਰਤ ਅਤੇ ਚੀਨ ਵਿਚਕਾਰ ਪਿਛਲੇ ਸਾਲ ਮਈ ਦੀ ਸ਼ੁਰੂਆਤ ਤੋਂ ਪੂਰਬੀ ਲੱਦਾਖ ਦੀ ਸਰਹੱਦ 'ਤੇ ਫੌਜੀ ਰੋਕ ਹੈ। ਹਾਲਾਂਕਿ, ਦੋਵਾਂ ਧਿਰਾਂ ਨੇ ਕਈ ਦੌਰ ਦੀਆਂ ਫੌਜੀ ਅਤੇ ਰਾਜਦੂਤ ਗੱਲਬਾਤ ਤੋਂ ਬਾਅਦ ਫਰਵਰੀ ਵਿਚ ਪੈਨਗੋਂਗ ਝੀਲ ਦੇ ਉੱਤਰੀ ਅਤੇ ਦੱਖਣੀ ਕੰਢਿਆਂ ਤੋਂ ਸੈਨਿਕਾਂ ਨੂੰ ਹਟਾਉਣ ਦੀ ਪ੍ਰਕਿਰਿਆ ਪੂਰੀ ਕੀਤੀ ਸੀ।

ਨੋਟ-  ਐੱਸ ਜੈਸ਼ੰਕਰ ਦੀ ਇਸ ਖ਼ਬਰ ਸਬੰਧੀ ਕੀ ਹੈ ਤੁਹਾਡੀ ਰਾਏ, ਕੁਮੈਂਟ ਕਰਕੇ ਜ਼ਰੂਰ ਦੱਸੋ।
 


author

sunita

Content Editor

Related News