ਰਾਤੋ ਰਾਤ ਚਮਕੀ ਕਿਸਮਤ ! ਖਾਨ ''ਚੋਂ ਨਿਕਲਿਆ 6.54 ਕੈਰੇਟ ਦਾ ਹੀਰਾ
Saturday, Jun 20, 2026 - 04:05 PM (IST)
ਪੰਨਾ- ਮੱਧ ਪ੍ਰਦੇਸ਼ ਦੇ ਪੰਨਾ ਜ਼ਿਲ੍ਹੇ ਦੀ ਧਰਤੀ 'ਚੋਂ ਨਿਕਲੇ ਹੀਰੇ ਨੇ ਇਕ ਪਰਿਵਾਰ ਕਿਸਮਤ ਚਮਕਾ ਦਿੱਤੀ ਹੈ। ਇੱਥੇ ਜਰੁਆਪੁਰ ਪਿੰਡ ਸਥਿਤ ਉਥਲੀ ਹੀਰਾ ਖਾਨ ਤੋਂ ਸ਼ੁੱਕਰਵਾਰ ਨੂੰ 6.54 ਕੈਰੇਟ ਭਾਰ ਦਾ ਕੀਮਤੀ ਹੀਰਾ ਮਿਲਿਆ ਹੈ, ਜੋ ਉੱਚ ਗੁਣਵੱਤਾ ਕਿਸਮ ਦਾ ਹੈ। ਇਹ ਖਾਨ ਨੋਇਡਾ ਦੀ ਰਹਿਣ ਵਾਲੀ ਮੀਨਾ ਸਿੰਘ ਦੇ ਨਾਮ 'ਤੇ ਚਲਾਈ ਜਾ ਰਹੀ ਸੀ। ਹੀਰਾ ਦਫ਼ਤਰ ਪੰਨਾ ਤੋਂ ਸ਼ਨੀਵਾਰ ਨੂੰ ਮਿਲੀ ਜਾਣਕਾਰੀ ਅਨੁਸਾਰ ਖਾਨ 'ਚ ਕੰਮ ਕਰ ਰਹੇ ਮਜ਼ਦੂਰਾਂ ਨੂੰ ਖੋਦਾਈ ਦੌਰਾਨ 6.54 ਕੈਰੇਟ ਭਾਰ ਦਾ ਕੀਮਤੀ ਹੀਰਾ ਮਿਲਿਆ ਹੈ।
ਹੀਰਾ ਮਿਲਣ ਦੀ ਸੂਚਨਾ 'ਤੇ ਉਸ ਨੂੰ ਨਿਯਮ ਅਨੁਸਾਰ ਪੰਨਾ ਸਥਿਤ ਹੀਰਾ ਦਫ਼ਤਰ 'ਚ ਜਮ੍ਹਾ ਕਰਵਾਇਆ ਗਿਆ ਹੈ। ਹੀਰਾ ਇੰਸਪੈਕਟਰ ਨੂਤਨ ਜੈਨ ਨੇ ਹੀਰੇ ਦੀ ਜਾਂਚ ਕਰ ਕੇ ਉਸ ਨੂੰ ਉੱਚ ਗੁਣਵੱਤਾ ਦਾ ਦੱਸਿਆ ਹੈ। ਮਾਹਿਰਾਂ ਅਨੁਸਾਰ ਇਸ ਹੀਰੇ ਦੀ ਕੀਮਤ 20 ਤੋਂ 25 ਲੱਖ ਰੁਪਏ ਦੇ ਵਿਚਕਾਰ ਹੋ ਸਕਦੀ ਹੈ। ਡਾਇਮੰਡ ਇੰਸਪੈਕਟਰ ਨੇ ਕਿਹਾ ਕਿ ਖਾਨ 'ਚੋਂ ਬਰਾਮਦ ਕੀਤੇ ਗਏ ਇਸ ਹੀਰੇ ਨੂੰ ਆਉਣ ਵਾਲੀ ਨੀਲਾਮੀ 'ਚ ਵਿਕਰੀ ਲਈ ਰੱਖਿਆ ਜਾਵੇਗਾ। ਨੀਲਾਮੀ ਤੋਂ ਬਾਅਦ ਸ਼ਾਸਨ ਦੀ ਤੈਅ ਰਾਇਲਟੀ ਦੀ ਰਾਸ਼ੀ ਕੱਟ ਕੇ ਬਾਕੀ ਰਕਮ ਹੀਰਾ ਧਾਰਕ ਮੀਨਾ ਸਿੰਘ ਨੂੰ ਪ੍ਰਦਾਨ ਕਰੇਗੀ।
ਜਗ ਬਾਣੀ ਈ-ਪੇਪਰ ਨੂੰ ਪੜ੍ਹਨ ਅਤੇ ਐਪ ਨੂੰ ਡਾਊਨਲੋਡ ਕਰਨ ਲਈ ਇੱਥੇ ਕਲਿੱਕ ਕਰੋ
For Android:- https://play.google.com/store/apps/details?id=com.jagbani&hl=en
For IOS:- https://itunes.apple.com/in/app/id538323711?mt=8
For Whatsapp:- https://whatsapp.com/channel/0029Va94hsaHAdNVur4L170e
