ਦੇਸ਼ ''ਚ ਖੁੱਲ੍ਹਣ ਜਾ ਰਹੀ ਪਹਿਲੀ ਵੇਦਸ਼ੀ ਯੂਨੀਵਰਸਿਟੀ, ਸਿੱਖਿਆ ਮੰਤਰੀ ਦੀ ਮੌਜੂਦਗੀ ''ਚ ਹੋਇਆ ਐਲਾਨ

Wednesday, Nov 08, 2023 - 04:38 PM (IST)

ਦੇਸ਼ ''ਚ ਖੁੱਲ੍ਹਣ ਜਾ ਰਹੀ ਪਹਿਲੀ ਵੇਦਸ਼ੀ ਯੂਨੀਵਰਸਿਟੀ, ਸਿੱਖਿਆ ਮੰਤਰੀ ਦੀ ਮੌਜੂਦਗੀ ''ਚ ਹੋਇਆ ਐਲਾਨ

ਜੈਤੋ, (ਰਘੁਨੰਦਨ ਪਰਾਸ਼ਰ)- ਭਾਰਤ ਦੇ ਇਤਿਹਾਸ 'ਚ ਪਹਿਲੀ ਵਾਰ ਇਕ ਵਿਦੇਸ਼ ਯੂਨੀਵਰਸਿਟੀ ਨੇ ਭਾਰਤੀ ਧਰਤੀ 'ਤੇ ਇਕ ਪੂਰਨ ਵਿਦੇਸ਼ ਕੈਂਪਸ ਦੀ ਸਥਾਪਨਾ ਕਰਨ ਦਾ ਐਲਾਨ ਕੀਤਾ ਹੈ। ਇਹ ਯੂਨੀਵਰਸਿਟੀ ਆਸਟ੍ਰੇਲੀਆ ਦੀ ਹੈ, ਜਿਸਦਾ ਦੁਨੀਆ 'ਚ ਕਾਫੀ ਨਾਂ ਹੈ। ਇਸ ਯੂਨੀਵਰਸਿਟੀ ਦਾ ਨਾਂ 'ਵੋਲੋਂਗੋਂਗ ਯੂਨੀਵਰਸਿਟੀ' ਹੈ। ਇਹ ਪਹਿਲਾ ਮੌਕਾ ਹੈ ਜਦੋਂ ਕੋਈ ਵਿਦੇਸ਼ੀ ਯੂਨੀਵਰਸਿਟੀ ਭਾਰਤ 'ਚ ਆਪਣਾ ਪੂਰਨ ਕੈਂਪਸ ਸ਼ੁਰੂ ਕਰਨ ਜਾ ਰਹੀ ਹੈ। ਇਹ ਯੂਨੀਵਰਸਿਟੀ ਗਿਫਟ ਸਿਟੀ, ਗਾਂਧੀਨਗਰ ਦੇ ਸੇਵੀ ਪ੍ਰਗਿਆ-2 ਕੰਪਲੈਕਸ ਵਿੱਚ ਆਪਣਾ ਕੈਂਪਸ ਖੋਲ੍ਹ ਰਹੀ ਹੈ। ਦੱਸ ਦੇਈਏ ਕਿ ਕਰੋ ਕਿ ਗਿਫਟ ਸਿਟੀ ਭਾਰਤ ਦੀ ਪਹਿਲੀ ਅਤੇ ਇਕਲੌਤੀ ਆਪਰੇਸ਼ਨਲ ਸਮਾਰਟ ਸਿਟੀ ਹੈ। ਤੁਹਾਨੂੰ ਦੱਸ ਦੇਈਏ ਕਿ ਇਸ ਮੌਕੇ 'ਤੇ ਆਸਟ੍ਰੇਲੀਆ ਦੇ ਸਿੱਖਿਆ ਮੰਤਰੀ ਅਤੇ ਸੰਸਦ ਮੈਂਬਰ ਜੇਸਨ ਕਲੇਰ ਅਤੇ ਕੇਂਦਰੀ ਸਿੱਖਿਆ ਮੰਤਰੀ ਧਰਮਿੰਦਰ ਪ੍ਰਧਾਨ ਵੀ ਮੌਜੂਦ ਰਹੇ। 

 

ਆਸਟ੍ਰੇਲੀਆ ਦੇ ਸਿੱਖਿਆ ਮੰਤਰੀ ਅਤੇ ਧਰਮਿੰਦਰ ਪ੍ਰਧਾਨ ਨੇ ਮਿਲ ਕੇ ਕੀਤਾ ਐਲਾਨ 

ਇਸ ਮੌਕੇ 'ਤੇ ਬੋਲਦਿਆਂ, ਸੇਵੀ ਗਰੁੱਪ ਦੇ ਐੱਮ.ਡੀ. ਜੈਕਸ਼ੇ ਸ਼ਾਹ (ਚੇਅਰਮੈਨ, ਕੁਆਲਿਟੀ ਕੌਂਸਲ ਆਫ ਇੰਡੀਆ) ਨੇ ਕਿਹਾ ਕਿ ਸਾਨੂੰ ਧਰਮਿੰਦਰ ਪ੍ਰਧਾਨ ਦੀ ਮੌਜੂਦਗੀ ਵਿੱਚ 'ਯੂਨੀਵਰਸਿਟੀ ਆਫ ਵੋਲੋਂਗੋਂਗ ਇੰਡੀਆ ਕੈਂਪਸ ਵਿਜ਼ਨ' ਦੀ ਸ਼ੁਰੂਆਤ ਦੇ ਪ੍ਰੋਗਰਾਮ ਨੂੰ ਦੇਖਣ ਲਈ ਮਾਣ ਮਹਿਸੂਸ ਹੋ ਰਿਹਾ ਹੈ। ਸਿੱਖਿਆ ਅਤੇ ਹੁਨਰ ਵਿਕਾਸ ਅਤੇ ਉੱਦਮੀ ਮੰਤਰੀ ਧਰਮਿੰਦਰ ਪ੍ਰਧਾਨ, ਆਸਟ੍ਰੇਲੀਆ ਦੇ ਸਿੱਖਿਆ ਮੰਤਰੀ ਜੇਸਨ ਕਲੇਰ ਨੇ ਜੋਤ ਜਗਾ ਕੇ ਇਸ ਯੂਨੀਵਰਸਿਟੀ ਦਾ ਨੀਂਹ ਪੱਥਰ ਰੱਖਿਆ। ਇਸ ਮੌਕੇ 'ਤੇ 'ਗਿਫਟ' (GIFT) ਦੇ ਚੇਅਰਮੈਨ ਹਸਮੁਖ ਆਧਿਆ, ਗਿਫਟ ਦੇ ਐੱਮ.ਡੀ. ਅਤੇ ਗਰੁੱਪ ਸੀ.ਈ.ਓ. ਤਪਨ ਰੇਅ ਅਤੇ ਭਾਰਤ ਵਿੱਚ ਆਸਟਰੇਲੀਆ ਦੇ ਹਾਈ ਕਮਿਸ਼ਨਰ ਫਿਲਿਪ ਗ੍ਰੀਨ ਓ.ਏ.ਐੱਮ ਵੀ ਮੌਜੂਦ ਰਹੇ।


author

Rakesh

Content Editor

Related News