ਅਰਥਵਿਵਸਥਾ ਲਈ ਮੋਦੀ-ਜਿੰਨਪਿੰਗ ਦੀ ਮੁਲਾਕਾਤ ਚੰਗਾ ਕਦਮ:ਦਲਾਈਲਾਮਾ
Sunday, Oct 13, 2019 - 03:19 PM (IST)
ਊਨਾ—ਤਿੱਬਤੀ ਧਰਮਗੁਰੂ ਦਲਾਈਲਾਮਾ ਨੇ ਅਰਥ ਵਿਵਸਥਾ ਦੇ ਨਜ਼ਰੀਏ ਰਾਹੀ ਭਾਰਤ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਚੀਨ ਦੇ ਰਾਸ਼ਟਰਪਤੀ ਜਿਨਪਿੰਗ ਦੀ ਮੁਲਾਕਾਤ 'ਤੇ ਨੂੰ ਚੰਗਾ ਕਦਮ ਦੱਸਿਆ। ਉਨ੍ਹਾਂ ਨੇ ਕਿਹਾ ਕਿ ਭਾਰਤ ਤੇ ਚੀਨ ਦੇ ਵਿਚਾਲੇ ਚੰਗੇ ਰਿਸ਼ਤੇ ਹੋਣਾ ਜਰੂਰੀ ਹੈ ਕਿਉਂਕਿ ਦੋਵਾਂ ਦੇਸ਼ਾਂ ਦੀਆਂ ਸੱਭਿਅਤਾਵਾਂ ਬਹੁਤ ਹੀ ਪੁਰਾਣੀਆਂ ਹਨ ਅਤੇ ਆਰਥਿਕ ਤੌਰ 'ਤੇ ਦੋਵੇ ਹੀ ਦੇਸ਼ ਵੱਡੀਆਂ ਸ਼ਕਤੀਆਂ ਹਨ। ਅਜਿਹੇ 'ਚ ਦੋਵਾਂ ਮੁਲਕਾਂ ਵਿਚਾਲੇ ਚੰਗੇ ਰਿਸ਼ਤੇ ਬੇਹੱਦ ਜਰੂਰੀ ਹਨ। ਉਨ੍ਹਾਂ ਨੇ ਇਹ ਵੀ ਦੱਸਿਆ ਕਿ ਇੱਕ ਪਾਸੇ ਤਿੱਬਤੀ ਭਾਰਤ 'ਚ ਸ਼ਰਨਾਰਥੀ ਦੇ ਰੂਪ 'ਤ ਰਹਿ ਰਹੇ ਹਨ ਪਰ ਦੂਜੇ ਪਾਸੇ ਪਿਛਲੇ 60 ਸਾਲਾਂ ਤੋਂ ਮੈਂ ਭਾਰਤ 'ਚ ਆਜ਼ਾਦੀ ਦੀ ਆਨੰਦ ਲੈ ਰਿਹਾ ਹਾਂ। ਦੱਸ ਦੇਈਏ ਕਿ ਅੱਜ ਭਾਵ ਐਤਵਾਰ ਨੂੰ ਦਲਾਈਲਾਮਾ ਚੰਡੀਗੜ੍ਹ ਜਾਂਦੇ ਹੋਏ ਊਨਾ ਸਰਕਿਟ ਹਾਊਸ ਰੁਕੇ । ਇਸ ਦੌਰਾਨ ਊਨਾ ਡਿਪਟੀ ਕਮਿਸ਼ਨਰ ਸੰਦੀਪ ਕੁਮਾਰ ਨੇ ਉਨ੍ਹਾਂ ਦਾ ਸਵਾਗਤ ਕੀਤਾ।